25 C
Toronto
Saturday, September 12, 2026
spot_img
Homeਪੰਜਾਬਜ਼ੀਰਾ ’ਚ ਧਰਨੇ ਦੀ ਮਜ਼ਬੂਤੀ ਲਈ ਪੰਜਾਬ ਭਰ ’ਚੋਂ ਪੁੱਜਣ ਲੱਗੇ ਲੋਕ

ਜ਼ੀਰਾ ’ਚ ਧਰਨੇ ਦੀ ਮਜ਼ਬੂਤੀ ਲਈ ਪੰਜਾਬ ਭਰ ’ਚੋਂ ਪੁੱਜਣ ਲੱਗੇ ਲੋਕ

ਜ਼ੀਰਾ ’ਚ ਧਰਨੇ ਦੀ ਮਜ਼ਬੂਤੀ ਲਈ ਪੰਜਾਬ ਭਰ ’ਚੋਂ ਪੁੱਜਣ ਲੱਗੇ ਲੋਕਸ਼ਰਾਬ ਦੀ ਫੈਕਟਰੀ ਖਿਲਾਫ ਚੱਲ ਰਿਹਾ ਹੈ ਧਰਨਾ
ਜ਼ੀਰਾ/ਬਿੳੂਰੋ ਨਿੳੂਜ਼
ਜ਼ੀਰਾ ਦੇ ਪਿੰਡ ਮਨਸੂਰਵਾਲ ਕਲਾਂ ਵਿੱਚ ਮਾਲਬਰੋਜ਼ ਸ਼ਰਾਬ ਫੈਕਟਰੀ ਖਿਲਾਫ ਚੱਲ ਰਹੇ ਧਰਨੇ ਦੀ ਮਜ਼ਬੂਤੀ ਲਈ ਪੰਜਾਬ ਭਰ ਤੋਂ ਲੋਕ ਪੁੱਜਣੇ ਸ਼ੁਰੂ ਹੋ ਗਏ ਹਨ। ਧਰਨੇ ਨੂੰ ਖਤਮ ਕਰਾਉਣ ਲਈ ਪੁਲਿਸ ਵਲੋਂ ਲਗਾਈਆਂ ਗਈਆਂ ਭਾਰੀ ਰੋਕਾਂ ਦੇ ਬਾਵਜੂਦ ਪੰਜਾਬ ਦੇ ਕੋਨੇ-ਕੋਨੇ ਤੋਂ ਲੋਕ ਧਰਨਾ ਸਥਾਨ ’ਤੇ ਪਹੁੰਚ ਰਹੇ ਹਨ। ਮੀਡੀਆ ਤੋਂ ਮਿਲੀ ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਸੱਦਾ ਦਿੱਤਾ ਗਿਆ ਸੀ ਕਿ ਸ਼ਰਾਬ ਫ਼ੈਕਟਰੀ ਨੂੰ ਬੰਦ ਕਰਵਾਉਣ ਲਈ ਚੱਲ ਰਹੇ ਇਸ ਧਰਨੇ ਨੂੰ ਸਮਰਥਨ ਦੇਣ ਲਈ ਧਰਨੇ ਵਾਲੀ ਥਾਂ ’ਤੇ ਪਹੁੰਚਿਆ ਜਾਵੇ। ਇਸ ਦੌਰਾਨ ਸਾਂਝੇ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਧਰਨੇ ਨੂੰ ਮਿਲੇ ਸਮਰਥਨ ਤੋਂ ਬਾਅਦ ਹੁਣ ਉਨ੍ਹਾਂ ਦੇ ਇਰਾਦੇ ਹੋਰ ਪੱਕੇ ਹੋ ਗਏ ਹਨ ਤੇ ਹੁਣ ਸ਼ਰਾਬ ਫੈਕਟਰੀ ਨੂੰ ਬੰਦ ਕਰਵਾ ਕੇ ਹੀ ਦਮ ਲਿਆ ਜਾਵੇਗਾ। ਆਗੂਆਂ ਨੇ ਕਿਹਾ ਸੀ ਕਿ ਇਸ ਸ਼ਰਾਬ ਫੈਕਟਰੀ ਨੂੰ ਬੰਦ ਕਰਵਾਉਣ ਲਈ ਜੋ ਵੀ ਕੁਰਬਾਨੀ ਦੇਣੀ ਪਈ, ਉਹ ਦੇਣ ਲਈ ਤਿਆਰ ਹਨ। ਉਧਰ ਦੂਜੇ ਪਾਸੇ ਜ਼ੀਰਾ ਦੀ ਪੁਲਿਸ ਨੇ ਕਈ ਧਰਨਾਕਾਰੀਆਂ ਵਿਰੁੱਧ ਕੇਸ ਵੀ ਦਰਜ ਕੀਤੇ ਹਨ।

RELATED ARTICLES
POPULAR POSTS