Breaking News
Home / ਪੰਜਾਬ / ਪ੍ਰਸਿੱਧ ਪੰਜਾਬੀ ਲੇਖਕ ਡਾ. ਗੁਰਚਰਨ ਸਿੰਘ ਨੂੁਰਪੁਰ ਖਿਲਾਫ ਪਰਚਾ ਦਰਜ

ਪ੍ਰਸਿੱਧ ਪੰਜਾਬੀ ਲੇਖਕ ਡਾ. ਗੁਰਚਰਨ ਸਿੰਘ ਨੂੁਰਪੁਰ ਖਿਲਾਫ ਪਰਚਾ ਦਰਜ

ਜ਼ੀਰਾ : ਪ੍ਰਸਿੱਧ ਪੰਜਾਬੀ ਲੇਖਕ ਡਾ. ਗੁਰਚਰਨ ਸਿੰਘ ਨੂੁਰਪੁਰ ’ਤੇ ਜ਼ੀਰਾ ਮੋਰਚੇ ਦਾ ਸਮਰਥਨ ਕਰਨ ਦੇ ਆਰੋਪ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਜ਼ੀਰਾ ਵਿਖੇ ਉਨ੍ਹਾਂ ਦੇ ਘਰ ’ਚ ਲਗਾਤਾਰ ਪੁਲਿਸ ਵਲੋਂ ਛਾਪੇਮਾਰੀ ਕਰਕੇ ਪਰਿਵਾਰ ਨੂੰ ਡਰਾਇਆ -ਧਮਕਾਇਆ ਜਾ ਰਿਹਾ ਹੈ। ਇਹ ਵੀ ਜਾਣਕਾਰੀ ਮਿਲੀ ਹੈ ਡਾਕਟਰ ਨੂੁਰਪੁਰ ਹੋਰਾਂ ਨੂੰ ਗਿ੍ਰਫਤਾਰ ਵੀ ਕੀਤਾ ਜਾ ਸਕਦਾ ਹੈ। ਗੁਰਚਰਨ ਸਿੰਘ ਨੂਰਪੁਰ ਵਾਤਾਵਰਨ ਅਤੇ ਲੋਕ ਪੱਖੀ ਲੇਖਕ ਹਨ ਅਤੇ ਉਨ੍ਹਾਂ ਦੀਆਂ ਲਿਖਤਾਂ ਅਕਸਰ ਵੱਖੋ ਵੱਖ ਅਖਬਾਰਾਂ ਅਤੇ ਮੈਗਜ਼ੀਨਾਂ ਵਿਚ ਛਪਦੀਆਂ ਰਹਿੰਦੀਆਂ ਹਨ। ਇਸਦੇ ਚੱਲਦਿਆਂ ਉਨ੍ਹਾਂ ਦੀਆਂ ਲਿਖਤਾਂ ਤੋਂ ਸੱਤਾ ਨੂੰ ਡਰ ਲੱਗਦਾ ਹੈ ਅਤੇ ਉਹ ਹੁਣ ਲਿਖਾਰੀਆਂ ਖਿਲਾਫ ਵੀ ਪਰਚੇ ਦਰਜ ਕਰਨ ਲੱਗੀ ਹੈ। ਇਸਦੀ ਚਹੁੰ ਪਾਸਿਆਂ ਤੋਂ ਨਿੰਦਾ ਹੋ ਰਹੀ ਹੈ।

Check Also

ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ

ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …