ਐਂਬੂਲੈਂਸਾਂ ਨੂੰ ਕਿਸਾਨਾਂ ਨੇ ਆਪ ਅੱਗੇ ਹੋ ਕੇ ਲੰਘਾਇਆ
ਚੰਡੀਗੜ੍ਹ/ਬਿਊਰੋ ਨਿਊਜ਼
ਸੰਯੁਕਤ ਕਿਸਾਨ ਮੋਰਚੇ ਵਲੋਂ ਕੀਤੇ ਗਏ ਭਾਰਤ ਬੰਦ ਦੌਰਾਨ ਕਿਸਾਨਾਂ ਨੇ ਮਨੁੱਖਤਾ ਦਾ ਧਰਮ ਵੀ ਨਿਭਾਇਆ। ਪੰਜਾਬ ਵਿਚ ਕਈ ਥਾਈਂ ਕਿਸਾਨਾਂ ਨੇ ਐਂਬੂਲੈਂਸਾਂ ਨੂੰ ਆਪ ਅੱਗੇ ਹੋ ਕੇ ਧਰਨੇ ਵਿਚੋਂ ਲੰਘਾਇਆ ਤਾਂ ਕਿ ਮਰੀਜ਼ਾਂ ਦੀ ਜਾਨ ਬਚ ਸਕੇ। ਜਦੋਂ ਵੀ ਐਂਬੂਲੈਂਸਾਂ ਦਾ ਹੂਟਰ ਕਿਸਾਨਾਂ ਨੂੰ ਸੁਣਾਈ ਦਿੰਦਾ ਤਾਂ ਕਿਸਾਨ ਆਪ ਅੱਗੇ ਹੋ ਕੇ ਐਂਬੂਲੈਂਸਾਂ ਲਈ ਰਸਤਾ ਖਾਲੀ ਕਰਵਾਉਂਦੇ ਦੇਖੇ ਗਏ। ਕਿਸਾਨਾਂ ਦੇ ਇਸ ਕਾਰਜ ਦੀ ਕਾਫੀ ਜ਼ਿਆਦਾ ਸ਼ਲਾਘਾ ਵੀ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਬੰਦ ਦੌਰਾਨ ਕਿਸਾਨਾਂ ਨੇ ਸੜਕੀ ਆਵਾਜਾਈ ਬਿਲਕੁਲ ਹੀ ਬੰਦ ਰੱਖੀ।
Check Also
ਪਾਣੀਆਂ ਦੇ ਮਾਮਲੇ ’ਤੇ ਪੰਜਾਬ ਨੇ ਹਰਿਆਣਾ ਦੇ ਦਾਅਵੇ ਕੀਤੇ ਖਾਰਜ
ਹਰਿਆਣਾ ਸਰਕਾਰ ਪੂਰਾ ਪਾਣੀ ਮਿਲਣ ਦਾ ਕਰਦੀ ਹੈ ਦਾਅਵਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਸਰਕਾਰ ਨੇ …