17 C
Toronto
Sunday, October 5, 2025
spot_img
Homeਪੰਜਾਬਡਰੱਗ ਮਾਮਲੇ 'ਚ ਸਰਵਨ ਸਿੰਘ ਫਿਲੌਰ, ਦਮਨਜੀਤ ਫਿਲੌਰ, ਅਵਿਨਾਸ਼ ਚੰਦਰ ਤੇ ਜਗਜੀਤ...

ਡਰੱਗ ਮਾਮਲੇ ‘ਚ ਸਰਵਨ ਸਿੰਘ ਫਿਲੌਰ, ਦਮਨਜੀਤ ਫਿਲੌਰ, ਅਵਿਨਾਸ਼ ਚੰਦਰ ਤੇ ਜਗਜੀਤ ਚਾਹਲ ਖਿਲਾਫ ਚਾਰਜਸ਼ੀਟ ਦਾਖਲ

ਮੁਹਾਲੀ ਦੀ ਅਦਾਲਤ ਵਿਚ ਦਾਖਲ ਕੀਤੀ ਗਈ ਚਾਰਜਸ਼ੀਟ
ਮੁਹਾਲੀ/ਬਿਊਰੋ ਨਿਊਜ਼
ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅੱਜ ਮੁਹਾਲੀ ਦੀ ਸੀਬੀਆਈ ਅਦਾਲਤ ਵਿਚ ਡਰੱਗ ਮਾਮਲੇ ਵਿਚ ਸਾਬਕਾ ਮੰਤਰੀ ਸਰਵਨ ਸਿੰਘ ਫਿਲੌਰ, ਉਨ੍ਹਾਂ ਦਾ ਬੇਟੇ ਦਮਨਜੀਤ ਸਿੰਘ ਫਿਲੌਰ, ਸਾਬਕਾ ਸੀਪੀਐਸ ਅਵਿਨਾਸ਼ ਚੰਦਰ ਤੇ ਜਗਜੀਤ ਚਾਹਲ ਖ਼ਿਲਾਫ ਚਾਰਜਸ਼ੀਟ ਦਾਖ਼ਲ ਕੀਤੀ ਹੈ। ਇਸ ਚਾਰਜਸ਼ੀਟ ਨੂੰ ਦਾਖ਼ਲ ਕਰਨ ਲਈ ਈਡੀ ਦੇ ਅਧਿਕਾਰੀ ਨਿਰੰਜਣ ਸਿੰਘ ਵੀ ਵਿਸ਼ੇਸ਼ ਤੌਰ ‘ਤੇ ਪਹੁੰਚੇ।
ਇਹ ਐਫਆਈਆਰ ਡਰੱਗ ਸਕੈਂਡਲ ਮਾਮਲੇ ਵਿਚ ਫਤਿਹਗੜ੍ਹ ਸਾਹਿਬ ਹੋਈ ਸੀ। ਇਸ ਵਿਚ ਵੀ ਡਰੱਗ ਮਾਮਲੇ ਨਾਲ ਜੁੜੇ ਕਥਿਤ ਮੁਲਜ਼ਮਾਂ ਦੀ ਜਾਇਦਾਦ ਅਟੈਚ ਹੋਈ ਸੀ। ਉਸ ਸਮੇਂ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਸਹਾਇਕ ਡਾਇਰੈਕਟਰ ਨਿਰੰਜਣ ਸਿੰਘ ਨੇ ਸੰਮਨ ਜਾਰੀ ਕਰ ਦਿੱਤੇ ਸਨ। ਇਹ ਦਮਨਬੀਰ ਸਿੰਘ ਦੇ ਅਰਬਨ ਅਸਟੇਟ ਵਾਲੇ ਘਰ ਦੀ ਕੰਧ ‘ਤੇ ਚਿਪਕਾ ਦਿੱਤੇ ਗਏ ਸਨ। ਇਸ ਮਾਮਲੇ ਸਬੰਧੀ ਦਮਨਜੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

RELATED ARTICLES
POPULAR POSTS