9.6 C
Toronto
Saturday, November 8, 2025
spot_img
Homeਪੰਜਾਬਪੰਜਾਬ ਸਰਕਾਰ ਵਲੋਂ ਲਗਾਏ ਵਾਧੂ ਟੈਕਸਾਂ ਨਾਲ ਆਮ ਆਦਮੀ 'ਤੇ ਪ੍ਰਤੀ ਮਹੀਨਾ...

ਪੰਜਾਬ ਸਰਕਾਰ ਵਲੋਂ ਲਗਾਏ ਵਾਧੂ ਟੈਕਸਾਂ ਨਾਲ ਆਮ ਆਦਮੀ ‘ਤੇ ਪ੍ਰਤੀ ਮਹੀਨਾ 500 ਰੁਪਏ ਦਾ ਹੋਰ ਬੋਝ ਪਵੇਗਾ

ਪਰਮਿੰਦਰ ਢੀਂਡਸਾ ਦਾ ਕਹਿਣਾ, ਸਰਕਾਰ ਨੇ ਲੋਕਾਂ ਦਾ ਲੱਕ ਤੋੜਨ ਦੀ ਕੀਤੀ ਤਿਆਰੀ
ਚੰਡੀਗੜ੍ਹ/ਬਿਊਰੋ ਨਿਊਜ਼
ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਕਰਜ਼ੇ ਮੁਆਫ ਕਰਨ ਅਤੇ ਦਲਿਤਾਂ ਨੂੰ ਸਮਾਜ ਭਲਾਈ ਸਕੀਮਾਂ ਦੇ ਲਾਭ ਦੇਣ ਤੋਂ ਇਨਕਾਰ ਕਰਨ ਮਗਰੋਂ ਕਾਂਗਰਸ ਸਰਕਾਰ ਨੇ ਵੱਡੇ ਟੈਕਸ ਲਗਾ ਲੋਕਾਂ ਦਾ ਲੱਕ ਤੋੜਨ ਦੀ ਤਿਆਰੀ ਕਰ ਲਈ ਹੈ। ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਕਾਂਗਰਸ ਸਰਕਾਰ ਪੈਟਰੋਲ, ਡੀਜ਼ਲ, ਵਾਹਨਾਂ ਦੀ ਰਜਿਸਟਰੇਸ਼ਨ ਅਤੇ ਬਿਜਲੀ ਦੇ ਬਿਲਾਂ ਉੱਤੇ ਸਰਚਾਰਜ ਲਗਾ ਕੇ ਆਮ ਆਦਮੀ ਦੀ ਰੋਜ਼ੀ ਉੱਤੇ ਲੱਤ ਮਾਰ ਰਹੀ ਹੈ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਪੇਸ਼ੇਵਰ ਟੈਕਸ ਦੇ ਨਾਂ ਉੱਤੇ ਸਾਰੇ ਆਮਦਨ ਕਰਦਾਤਿਆਂ ਉੱਤੇ 200 ਰੁਪਏ ਪ੍ਰਤੀ ਮਹੀਨਾ ਵਾਧੂ ਟੈਕਸ ਲਗਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇੰਨਾ ਹੀ ਨਹੀਂ 200 ਰੁਪਏ ਪ੍ਰਤੀ ਮਹੀਨਾ ਵਸੂਲੇ ਜਾਣ ਵਾਲੇ ਪੇਸ਼ੇਵਰ ਟੈਕਸ ਨਾਲ ਵੀ ਆਮ ਆਦਮੀ ਉੱਤੇ ਘੱਟੋ-ਘੱਟ 500 ਰੁਪਏ ਪ੍ਰਤੀ ਮਹੀਨਾ ਦਾ ਬੋਝ ਪਵੇਗਾ।

RELATED ARTICLES
POPULAR POSTS