7.1 C
Toronto
Sunday, May 3, 2026
spot_img
Homeਪੰਜਾਬਕੇਜਰੀਵਾਲ ਨੇ ਮਜੀਠਾ 'ਚ ਰੋਡ ਸ਼ੋਅ ਦੌਰਾਨ ਕੀਤੀ ਅਪੀਲ

ਕੇਜਰੀਵਾਲ ਨੇ ਮਜੀਠਾ ‘ਚ ਰੋਡ ਸ਼ੋਅ ਦੌਰਾਨ ਕੀਤੀ ਅਪੀਲ

kejriwal-1-copy-copyਕਿਹਾ, ਮਜੀਠੀਆ ਨੂੰ ਹਰਾਉਣ ਲਈ ਝਾੜੂ ਦਾ ਬਟਨ ਦਬਾਓ
ਮਜੀਠਾ/ਬਿਊਰੋ ਨਿਊਜ਼
ਅਰਵਿੰਦ ਕੇਜਰੀਵਾਲ ਨੇ ਮਜੀਠਾ ਹਲਕੇ ਦੇ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਵਾਰ ਬਿਕਰਮ ਸਿੰਘ ਮਜੀਠੀਆ ਨੂੰ ਹਰਾਉਣ ਲਈ ਸਿਰਫ ਅਤੇ ਸਿਰਫ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ਝਾੜੂ ਦਾ ਬਟਨ ਦਬਾਉਣ।  ਮਜੀਠਾ ਤੋਂ ਪਾਰਟੀ ਦੇ ਉਮੀਦਵਾਰ ਹਿੰਮਤ ਸਿੰਘ ਸ਼ੇਰਗਿੱਲ ਦੇ ਹੱਕ ਵਿੱਚ ਜਬਰਦਸਤ ਰੋਡ ਸ਼ੋਅ ਦੌਰਾਨ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕਾਂਗਰਸ ਨੂੰ ਵੋਟ ਦੇਣ ਦਾ ਮਤਲਬ ਵੋਟ ਖਰਾਬ ਕਰਨਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਨੂੰ ਵੋਟ ਪਾਈ ਤਾਂ ਮਜੀਠੇ ਹਲਕੇ ਦੀਆਂ ਵੋਟਾਂ ਵੰਡੀਆਂ ਜਾਣਗੀਆਂ ਅਤੇ ਬਿਕਰਮ ਮਜੀਠੀਏ ਦੇ ਫਿਰ ਜਿੱਤਣ ਦੀ ਸੰਭਾਵਨਾ ਬਣ ਜਾਵੇਗੀ। ਇਸ ਲਈ ਹਰ ਇੱਕ ਵੋਟ ਝਾੜੂ ਨੂੰ ਦਿੱਤੀ ਜਾਵੇ ਤਾਂ ਕਿ ਪੰਜਾਬ ਦੀ ਨੌਜਵਾਨੀ ਨੂੰ ਬਰਬਾਦ ਕਰਨ ਵਾਲੇ ਬਿਕਰਮ ਸਿੰਘ ਮਜੀਠੀਆ ਨੂੰ ਕਰਾਰੀ ਹਾਰ ਦਿੱਤੀ ਜਾ ਸਕੇ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲਾਂ ਵਿੱਚ ਗੁਪਤ ਸਮਝੌਤਾ ਹੋਇਆ ਹੈ, ਤਾਂ ਕਿ ਪੰਜਾਬ ਨੂੰ ਵਾਰੀ-ਵਾਰੀ ਲੁੱਟਣ ਦਾ ਸਿਲਸਿਲਾ ਜਾਰੀ ਰਹੇ।

RELATED ARTICLES
POPULAR POSTS