5.9 C
Toronto
Saturday, November 8, 2025
spot_img
Homeਪੰਜਾਬਪਠਾਨਕੋਟ ਨੇੜੇ ਕਾਰ ਨਹਿਰ ’ਚ ਡਿੱਗੀ

ਪਠਾਨਕੋਟ ਨੇੜੇ ਕਾਰ ਨਹਿਰ ’ਚ ਡਿੱਗੀ

3 ਬੈਂਕ ਕਰਮਚਾਰੀਆਂ ਦੀ ਗਈ ਜਾਨ
ਪਠਾਨਕੋਟ/ਬਿਊਰੋ ਨਿਊਜ਼
ਪਠਾਨਕੋਟ ’ਚ ਪੈਂਦੇ ਮਾਧੋਪੁਰ ਨੇੜੇ ਲੰਘੀ ਰਾਤ ਸਮੇਂ ਇਕ ਕਾਰ ਯੂਬੀਡੀਸੀ ਨਹਿਰ ਵਿਚ ਡਿੱਗ ਗਈ। ਇਸ ਕਾਰ ਵਿਚ 5 ਵਿਅਕਤੀ ਸਵਾਰ ਸਨ, ਜਿਨ੍ਹਾਂ ਵਿਚੋਂ 3 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਵਿਅਕਤੀਆਂ ਦੀ ਜਾਨ ਬਚ ਗਈ। ਪੁਲਿਸ ਨੇ ਇਸ ਮਾਮਲੇ ਵਿਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਹਾਦਸੇ ਦਾ ਸ਼ਿਕਾਰ ਹੋਏ ਇਹ 5 ਵਿਅਕਤੀ ਪੰਜਾਬ ਨੈਸ਼ਨਲ ਬੈਂਕ ਸ਼ਾਖਾ ਪਠਾਨਕੋਟ ਦੇ ਕਰਮਚਾਰੀ ਹਨ, ਜੋ ਐਤਵਾਰ ਨੂੰ ਛੁੱਟੀ ਹੋਣ ਕਰਕੇ ਘੁੰਮਣ ਲਈ ਗਏ ਹੋਏ ਸਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਰਾਜਿੰਦਰ ਮਨਹਾਸ ਨੇ ਦੱਸਿਆ ਕਿ ਜੋ ਦੋ ਵਿਅਕਤੀ ਇਸ ਹਾਦਸੇ ’ਚੋਂ ਬਚੇ ਹਨ, ਉਨ੍ਹਾਂ ਨੇ ਦੱਸਿਆ ਕਿ ਜਦੋਂ ਅਸੀਂ ਮਿਰਜਾਪੁਰ ਤੋਂ ਨਹਿਰ ਦੇ ਕਿਨਾਰੇ-ਕਿਨਾਰੇ ਵਾਪਸ ਆ ਰਹੇ ਸੀ ਤਾਂ ਇਹ ਹਾਦਸਾ ਵਾਪਰ ਗਿਆ।

RELATED ARTICLES
POPULAR POSTS