Breaking News
Home / ਪੰਜਾਬ / ਪੰਜਾਬੀ ਗਾਇਕਾਂ ‘ਤੇ ਹਮਲਾ : ਪਰਮੀਸ਼ ਤੋਂ ਬਾਅਦ ਇਕ ਹੋਰ ਗਾਇਕ ਤੋਂ ਮੰਗੀ ਫਿਰੌਤੀ

ਪੰਜਾਬੀ ਗਾਇਕਾਂ ‘ਤੇ ਹਮਲਾ : ਪਰਮੀਸ਼ ਤੋਂ ਬਾਅਦ ਇਕ ਹੋਰ ਗਾਇਕ ਤੋਂ ਮੰਗੀ ਫਿਰੌਤੀ

ਬਲਕਾਰ ਸਿੱਧੂ ਦੀ ਫੇਸਬੁੱਕ ਆਈਡੀ ਹੈਕ, ਲਿਖਿਆ 1 ਲੱਖ ਰੁਪਏ ਨਹੀਂ ਦਿੱਤੇ ਤਾਂ ਅਸ਼ਲੀਲ ਵੀਡੀਓ ਪਾ ਦਿਆਂਗਾ
ਫੋਨ ਕਰਕੇ ਧਮਕਾਇਆ-ਪੈਸੇ ਨਹੀਂ ਦਿੱਤੇ ਤਾਂ ਇਸ ਤਰ੍ਹਾਂ ਬਦਨਾਮ ਕਰਾਂਗਾ ਕਿ ਸਾਰੀ ਗਾਇਕੀ ਨਿਕਲ ਜਾਵੇਗੀ
ਮੋਹਾਲੀ/ਬਿਊਰੋ ਨਿਊਜ਼ : ਪੰਜਾਬੀ ਗਾਇਕ ਇਕ ਵਾਰ ਫਿਰ ਤੋਂ ਪੈਸੇ ਠੱਗਣ ਵਾਲੇ ਗੈਂਗਸਟਰਾਂ ਅਤੇ ਅਪਰਾਧੀਆਂ ਦਾ ਨਿਸ਼ਾਨਾ ਬਣਨਾ ਸ਼ੁਰੂ ਹੋ ਗਏ ਹਨ। ਲੰਘੇ ਹਫ਼ਤੇ ਪੰਜਾਬੀ ਗਾਇਕ ਪਰਮੀਸ਼ ਵਰਮਾ ‘ਤੇ ਗੈਂਗਸਟਰਾਂ ਨੇ ਕਾਤਲਾਨਾ ਹਮਲਾ ਕੀਤਾ। ਇਸ ਕੇਸ ‘ਚ ਅਜੇ ਤੱਕ ਪੁਲਿਸ ਕਿਸੇ ਆਰੋਪੀ ਨੂੰ ਨਹੀਂ ਫੜ ਸਕੀ। ਹੁਣ ਪੰਜਾਬੀ ਗਾਇਕ ਬਲਕਾਰ ਸਿੱਧੂ ਦਾ ਫੇਸਬੁੱਕ ਅਕਾਊਂਟ ਹੈਕ ਕਰਕੇ 1 ਲੱਖ ਰੁਪਏ ਦੇਣ ਦੀ ਗੱਲ ਆਖੀ ਹੈ। ਨਾਲ ਹੀ ਬਲਕਾਰ ਸਿੱਧੂ ਨੂੰ ਧਮਕੀ ਵੀ ਦਿੱਤੀ ਹੈ ਕਿ ਜੇਕਰ ਪੈਸੇ ਨਾ ਦਿੱਤੇ ਅਤੇ ਜੇਕਰ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਅੰਜ਼ਾਮ ਬੁਰਾ ਹੋਵੇਗਾ। ਇਹ ਅਣਜਾਣ ਵਿਅਕਤੀ ਬਲਕਾਰ ਸਿੱਧੂ ਨੂੰ ਵਾਰ-ਵਾਰ ਫੋਨ ਕਰਕੇ ਪ੍ਰੇਸ਼ਾਨ ਕਰ ਰਿਹਾ ਹੈ। ਸਿੱਧੂ ਨੇ ਫੇਸਬੁੱਕ ਹੈਕ ਅਤੇ ਫਿਰੌਤੀ ਮੰਗਣ ਦੀ ਸ਼ਿਕਾਇਤ ਸਟੇਟ ਸਾਈਬਰ ਸੈਲ ਨੂੰ ਦਿੱਤੀ ਹੈ। ਸਾਈਬਲ ਸੈਲ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਫੋਨ ਕਰਕੇ ਕਿਹਾ : ਸਿੰਗਰ ਸਾਹਿਬ ਚੁੱਪਚਾਪ ਮੇਰੀ ਗੱਲ ਸੁਣੋ…
ਬਲਕਾਰ ਸਿੱਧੂ ਨੇ ਦੱਸਿਆ ਕਿ ਪਰਮੀਸ਼ ਵਰਮਾ ‘ਤੇ ਹਮਲਾ ਹੋਣ ਤੋਂ ਕੁਝ ਦਿਨ ਬਾਅਦ ਹੀ ਮੋਬਾਇਲ ‘ਤੇ ਫੋਨ ਆਇਆ। ਕਿਹਾ ਕਿ ‘ਸਿੰਗਰ ਸਾਹਿਬ ਚੁੱਪਚਾਪ ਮੇਰੀ ਗੱਲ ਸੁਣ। ਮੈਂ ਤੁਹਾਡਾ ਫੇਸਬੁੱਕ ਅਕਾਊਂਟ ਹੈਕ ਕਰ ਲਿਆ ਹੈ। ਜੇਕਰ ਤੁਹਾਨੂੰ ਇਸ ਤੋਂ ਬਚਣਾ ਹੈ ਤਾਂ 1 ਲੱਖ ਰੁਪਏ ਦੇਣੇ ਹੋਣਗੇ। ਡਿਮਾਂਡ ਪੂਰੀ ਨਹੀਂ ਕੀਤੀ ਤਾਂ ਉਹ ਫੇਸਬੁੱਕ ‘ਤੇ ਅਸ਼ਲੀਲ ਮੈਸੇਜ ਅਤੇ ਪੋਸਟ ਪਾ ਦੇਵੇਗਾ ਕਿ ਫਿਊਚਰ ‘ਚ ਕਿਸੇ ਨੂੰ ਮੂੰਹ ਦਿਖਾਉਣ ਅਤੇ ਗਾਉਣ ਦੇ ਲਾਇਕ ਨਹੀਂ ਰਹੇਗਾ। ਹੁਣ ਤੱਕ ਕੀ ਸਾਰੀ ਗਾਇਕੀ ਕੱਢ ਦੇਵਾਂਗਾ।
ਡਰ ਦੇ ਮਾਰੇ ਪੇਟੀਐਮ ਤੋਂ 8400 ਰੁਪਏ ਭੇਜੇ
ਸ਼ਿਕਾਇਤ ‘ਚ ਸਿੱਧੂ ਨੇ ਦੱਸਿਆ ਕਿ ਅਣਜਾਣ ਵਿਅਕਤੀ ਪਿਛਲੇ ਇਕ ਹਫਤੇ ਤੋਂ ਵਾਰ-ਵਾਰ ਫੋਨ ਕਰਕੇ ਪ੍ਰੇਸ਼ਾਨ ਕਰ ਰਿਹਾ ਸੀ ਅਤੇ ਲਗਾਤਾਰ ਪੈਸਿਆਂ ਦੀ ਡਿਮਾਂਡ ਕਰ ਰਿਹਾ ਸੀ। ਫੋਨ ਕਰਨ ਵਾਲੇ ਨੇ ਇਕ ਪੇਟੀਐਮ ਅਕਾਊਂਟ ਵੀ ਭੇਜਿਆ ਅਤੇ ਕਿਹਾ ਕਿ ਇਸ ‘ਤੇ 1 ਲੱਖ ਰੁਪਏ ਪਾ ਦਿਓ। ਪ੍ਰਸਿੱਧ ਗਾਇਕ ਬਲਕਾਰ ਸਿੱਧੂ ਨੇ 19 ਅਪ੍ਰੈਲ ਦੀ ਸ਼ਾਮ ਨੂੰ ਲਗਭਗ 4 :05 ਮਿੰਟ ‘ਤੇ ਇਸ ਅਕਾਊਂਟ ‘ਚ ਆਪਣੇ ਅਕਾਊਂਟ ਤੋਂ 8400 ਰੁਪਏ ਵੀ ਟਰਾਂਸਫਰ ਕੀਤੇ ਪ੍ਰੰਤੂ ਆਰੋਪੀ ਫਿਰ ਫੋਨ ਕਰਨ ਲੱਗਿਆ।
ਬਲਕਾਰ ਸਿੱਧੂ ਦੇ ਹਿੱਟ ਹੋਏ ਗੀਤ
ੲ ਆਪਣੇ ਵਿਆਹ ਦੇ ਮੁੰਡਾ ਨੱਚਦਾ ਫਿਰੇ
ੲ ਦੌਲਤਾਂ ਵੀ ਮਿਲ ਗਈਆਂ, ਸ਼ੌਰਤਾਂ ਵੀ….
ੲ ਮਾਝੇ ਦੀਏ ਮੋਮਬੱਤੀਏ…
ੲ ਤੂੰ ਮੇਰੀ ਖੰਡ ਮਿਸ਼ਰੀ….
ੲ ਤੂੰ ਫੁਲਕਾਰੀ ਕੱਢਦੀ…
10 ਲੱਖ ਤੋਂ ਜ਼ਿਆਦਾ ਫਾਲੋਅਰਜ਼
ਗਾਇਕ ਬਲਕਾਰ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਦੇ ਫੇਸਬੁੱਕ ਅਕਾਊਂਟ ‘ਤੇ ਘੱਟ ਤੋਂ ਘੱਟ 10 ਲੱਖ ਤੋਂ ਜ਼ਿਆਦਾ ਫਾਲੋਅਰਜ਼ ਅਤੇ ਵਿਊਅਰਜ਼ ਹਨ। ਜੇਕਰ ਉਸ ਸਖਸ਼ ਨੇ ਫੇਸਬੁੱਕ ਅਕਾਊਂਟ ‘ਤੇ ਕੋਈ ਗਲਤ ਕੁਮੈਂਟ ਜਾਂ ਪੋਸਟ ਪਾ ਦਿੱਤੀ ਤਾਂ ਉਨ੍ਹਾਂ ਦੀ ਜ਼ਿੰਦਗੀ ਖਰਾਬ ਹੋ ਜਾਵੇਗੀ। ਇਸ ਲਈ ਸਾਈਬਰ ਸੈਲ ਨੂੰ ਸ਼ਿਕਾਇਤ ਕੀਤੀ ਹੈ। ਪੰਜਾਬ ‘ਚ ਇਕ ਵਾਰ ਫਿਰ ਤੋਂ ਉਹੀ ਮਾਹੌਲ ਬਣਨਾ ਸ਼ੁਰੂ ਹੋ ਗਿਆ ਹੈ। ਗਾਇਕ ਨੇ ਕਿਹਾ ਕਿ ਇੰਨੇ ਸਾਲ ਦੇ ਕੈਰੀਅਰ ‘ਚ ਪਹਿਲਾਂ ਕਦੇ ਅਜਿਹਾ ਨਹੀਂ ਹੋਇਆ। ਜਿਸ ਨੰਬਰ ਤੋਂ ਉਹ ਵਿਅਕਤੀ ਫੋਨ ਕਰ ਰਿਹਾ ਹੈ ਉਹ ਗੁਜਰਾਤ ਦਾ ਸ਼ੋਅ ਹੋ ਰਿਹਾ ਹੈ।
ਪਰਮੀਸ਼ ਵਰਮਾ ‘ਤੇ ਮੋਹਾਲੀ ‘ਚ ਹੋਈ ਸੀ ਫਾਇਰਿੰਗ ਮੰਗੇ ਸਨ 25 ਲੱਖ
ਗਾਇਕ ਪਰਮੀਸ਼ ਵਰਮਾ ‘ਤੇ ਗੈਂਗਸਟਰ ਦਿਲਪ੍ਰੀਤ ਸਿੰਘ ਨੇ ਕਾਤਲਾਨਾ ਹਮਲਾ ਪੈਸਿਆਂ ਦੇ ਲਈ ਕੀਤਾ ਸੀ। ਸੂਤਰਾਂ ਦੇ ਅਨੁਸਾਰ ਪਰਮੀਸ਼ ਨੂੰ ਹਿੱਟ ਹੋ ਰਹੇ ਗੀਤ ਤੋਂ ਕਰੋੜਾਂ ਰੁਪਇਆ ਆਇਆ। ਇਸ ਲਈ ਗੈਂਗਸਟਰਾਂ ਨੇ ਉਸ ਨੂੰ ਆਪਣਾ ਨਿਸ਼ਾਨਾ ਬਣਾਇਆ ਅਤੇ ਉਸ ਤੋਂ 25 ਲੱਖ ਰੁਪਏ ਦੀ ਮੰਗ ਕੀਤੀ। ਅਜੇ ਤੱਕ ਜਾਂਚ ‘ਚ ਇਹੀ ਸਾਹਮਣੇ ਆਇਆ ਹੈ ਕਿ ਪੈਸੇ ਨਾ ਦੇਣ ਨੂੰ ਲੈ ਕੇ ਹਮਲਾ ਕੀਤਾ ਗਿਆ।
ਭਾਈ ਲਾਲੋ, ਜੱਸਾ ਸਿੰਘ ਆਹਲੂਵਾਲੀਆ ਸਮੇਤ ਕਈ ਯੋਧਿਆਂ ਦੀਆਂ ਤਸਵੀਰਾਂ ਵੀ ਲੱਗਣਗੀਆਂ ਅਜਾਇਬ ਘਰ ‘ਚ

Check Also

ਕਾਂਗਰਸੀ MP ਜਸਬੀਰ ਸਿੰਘ ਡਿੰਪਾ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਟਿਕਟ ਦੀ ਦਾਅਵੇਦਾਰੀ ਛੱਡੀ

ਕਿਹਾ : ਟਿਕਟ ਮਿਲੇ ਜਾਂ ਨਾ ਮਿਲੇ ਕਾਂਗਰਸ ਪਾਰਟੀ ਵਿਚ ਹੀ ਰਹਾਂਗਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ …