ਵਾਈਸ ਚਾਂਸਲਰ ਖਿਲਾਫ ਹੋਈ ਜੰਮ ਕੇ ਨਾਅਰੇਬਾਜ਼ੀ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ’ਚ ਫੈਕਲਟੀ ਚੋਣਾਂ ਦੌਰਾਨ ਮਾਹੌਲ ਗਰਮਾਹਟ ਵਾਲਾ ਰਿਹਾ। ਸੈਨੇਟ ਚੋਣ ਪ੍ਰਕਿਰਿਆ ਵਿੱਚ ਵੱਖ-ਵੱਖ ਫੈਕਲਟੀਆਂ ਦੀ ਚੋਣ ਵਿੱਚ ‘ਗੋਇਲ-ਚਤਰਥ’ ਗਰੁੱਪ ਨੇ ਹੂੰਝਾਫੇਰੂ ਜਿੱਤ ਹਾਸਲ ਕੀਤੀ। ਲੰਘੇ ਕੱਲ੍ਹ ਹੋਈਆਂ ਇਨ੍ਹਾਂ ਚੋਣਾਂ ਵਿੱਚ ਆਰਟਸ ਫੈਕਲਟੀ ਤੋਂ ਰੌਣਕੀ ਰਾਮ, ਮੈਡੀਕਲ ਸਾਇੰਸਿਜ਼ ਫੈਕਲਟੀ ਵਿੱਚੋਂ ਅਸ਼ੋਕ ਗੋਇਲ, ਲੈਂਗੁਏਜਿਜ਼ ਤੋਂ ਮੈਡਮ ਰਾਜੇਸ਼ ਗਿੱਲ, ਕੰਬਾਈਂਡ ਫੈਕਲਟੀ ਤੋਂ ਕੇਸ਼ਵ ਮਲਹੋਤਰਾ, ਸਾਇੰਸ ਫੈਕਲਟੀ ਤੋਂ ਨਵਦੀਪ ਗੋਇਲ ਤੇ ਲਾਅ ਫੈਕਲਟੀ ਤੋਂ ਅਨੂ ਚਤਰਥ ਨੇ ਜਿੱਤ ਹਾਸਲ ਕੀਤੀ। ਜ਼ਿਕਰਯੋਗ ਹੈ ਕਿ ਜਦੋਂ ਲਾਅ ਆਡੀਟੋਰੀਅਮ ਵਿੱਚ ਸੈਨੇਟ ਫੈਕਲਟੀ ਦੀਆਂ ਵੋਟਾਂ ਵੇਲੇ ਵਾਈਸ ਚਾਂਸਲਰ ਆਪਣੀ ਵੋਟ ਪਾਉਣ ਪਹੁੰਚੇ ਤਾਂ ਫੈਕਲਟੀ ਮੈਂਬਰਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਕੁਝ ਵਿਦਿਆਰਥੀ ਵੀ ਉਥੇ ਪਹੁੰਚ ਗਏ ਤੇ ਉਨ੍ਹਾਂ ਨੇ ਵੀਸੀ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਧੱਕਾ ਮੁੱਕੀ ਵੀ ਹੋਈ। ਇਸ ਤੋਂ ਬਾਅਦ ਵੀਸੀ ਨੇ ਮੋਟਰ ਸਾਈਕਲ ’ਤੇ ਬੈਠ ਕੇ ਆਪਣੇ ਆਪ ਨੂੰ ਉਥੋਂ ਕੱਢਣ ਦੀ ਕੋਸ਼ਿਸ਼ ਕੀਤੀ। ਧਿਆਨ ਰਹੇ ਕਿ ਜਦੋਂ ਇਕ ਸੁਰੱਖਿਆ ਗਾਰਡ ਵੀਸੀ ਨੂੰ ਮੋਟਰ ਸਾਈਕਲ ’ਤੇ ਬਿਠਾ ਕੇ ਲਿਜਾਣ ਲੱਗਾ ਤਾਂ, ਵਿਦਿਆਰਥੀਆਂ ਨੇ ਮੋਟਰ ਸਾਈਕਲ ਦੀ ਚਾਬੀ ਕੱਢ ਲਈ ਅਤੇ ਬਾਅਦ ਵਿਚ ਵੀਸੀ ਕਾਰ ਵਿਚ ਬੈਠ ਕੇ ਉਥੋਂ ਮਸਾਂ ਨਿਕਲੇ।
Check Also
ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ
ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …