12.7 C
Toronto
Sunday, September 27, 2026
spot_img
Homeਪੰਜਾਬਭਾਜਪਾ ਨੇ ਹੁਸੈਨੀਵਾਲਾ ਤੋਂ ਸ਼ੁਰੂ ਕੀਤੀ ਸੰਕਲਪ ਯਾਤਰਾ

ਭਾਜਪਾ ਨੇ ਹੁਸੈਨੀਵਾਲਾ ਤੋਂ ਸ਼ੁਰੂ ਕੀਤੀ ਸੰਕਲਪ ਯਾਤਰਾ

ਭਾਜਪਾ ਨੇ ਹੁਸੈਨੀਵਾਲਾ ਤੋਂ ਸ਼ੁਰੂ ਕੀਤੀ ਸੰਕਲਪ ਯਾਤਰਾਭਾਜਪਾ ਆਗੂਆਂ ਨੇ ਸ਼ਹੀਦਾਂ ਦਾ ਕੀਤਾ ਨਿਰਾਦਰ
ਫਿਰੋਜ਼ਪੁਰ/ਬਿਊਰੋ ਨਿਊਜ਼
ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆਉਂਦਿਆਂ ਹੀ ਭਾਜਪਾ ਨੇ ਆਪਣੇ ਪ੍ਰਚਾਰ ਲਈ ਅੱਜ ਹੂਸੈਨੀਵਾਲਾ ਤੋਂ ਸੰਕਲਪ ਯਾਤਰਾ ਦੀ ਸ਼ੁਰੂਆਤ ਕਰ ਦਿੱਤੀ ਹੈ। ਹੁਸੈਨੀਵਾਲਾ ਵਿਖੇ ਸ਼ਹੀਦ ਭਗਤ ਸਿੰਘ, ਰਾਜਗੂਰ ਤੇ ਸੁਖਦੇਵ ਦੀ ਸਮਾਧੀ ਸਥਲ ‘ਤੇ ਸ਼ਰਧਾਂਜਲੀ ਦੇਣ ਪਹੁੰਚੇ ਭਾਜਪਾ ਆਗੂਆਂ ਨੇ ਇੱਥੇ ਸ਼ਰਧਾ ਘੱਟ ਤੇ ਦਿਖਾਵਾ ਜ਼ਿਆਦਾ ਕੀਤਾ। ਇਹ ਦਿਖਾਵਾ ਵੀ ਇਨ੍ਹਾਂ ਆਗੂਆਂ ‘ਤੇ ਕੁਝ ਇਸ ਕਦਰ ਹਾਵੀ ਹੋਇਆ ਕਿ ਭਾਜਪਾ ਆਗੂਆਂ ਨੇ ਜੁੱਤੀਆਂ ਤੱਕ ਨਾ ਲਾਹੀਆਂ ਤੇ ਸਣੇ ਜੁੱਤੀਆਂ ਸ਼ਹੀਦਾਂ ਦੀ ਸਮਾਧ ‘ਤੇ ਜਾ ਪਹੁੰਚੇ। ਇਸ ਯਾਤਰਾ ਦੌਰਾਨ ਭਾਜਪਾ ਦੀ ਗੁੱਟਬੰਦੀ ਵੀ ਖੁੱਲ੍ਹ ਕੇ ਸਾਹਮਣੇ ਆਈ। ਪੰਜਾਬ ਭਾਜਪਾ ਪ੍ਰਧਾਨ ਵਿਜੇ ਸਾਂਪਲਾ ਵੀ ਭਾਜਪਾ ਲੀਡਰਾਂ ਦੀ ਖਿਚੋਤਾਣ ਨੂੰ ਰੋਕਦੇ ਦੇਖੇ ਗਏ।

RELATED ARTICLES
POPULAR POSTS