ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਰਿਸ਼ਵਤਖੋਰ ਏਐਸਆਈ ਨੂੰ ਸਖਤ ਸਜ਼ਾ ਦਿੰਦੇ ਹੋਏ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ। ਏਐਸਆਈ ਗੁਲਜ਼ਾਰ ਸਿੰਘ ਦੇ ਰਿਸ਼ਵਤ ਲੈਣ ਵਾਲੇ ਰਵੱਈਏ ਨੂੰ ਵੇਖਦੇ ਹੋਏ, ਉਸ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਉਸ ਨੂੰ ਸਾਰੀਆਂ ਡਿਊਟੀਆਂ ਤੋਂ ਮੁਕਤ ਕਰ ਦਿੱਤਾ ਗਿਆ ਹੈ। ਡੀਜੀਪੀ ਦਿਨਕਰ ਗੁਪਤਾ ਨੇ ਹਾਲ ਹੀ ਵਿੱਚ ਇੱਕ ਸਥਾਨਕ ਸਬਜ਼ੀ ਵਿਕਰੇਤਾ ਕੋਲੋਂ ਰਿਸ਼ਵਤ ਲੈਣ ਅਤੇ ਉਸ ਦੀ ਰੇਹੜੀ ਨੂੰ ਜਬਤ ਕਰਨ ਦੀ ਧਮਕੀ ਦੇਣ ਦੇ ਮਾਮਲੇ ‘ਤੇ ਨੋਟਿਸ ਲੈਂਦੇ ਹੋਏ ਇਹ ਫੈਸਲਾ ਸੁਣਾਇਆ ਹੈ। ਉਨ੍ਹਾਂ ਇਹ ਫੈਸਲਾ ਦੂਜੇ ਪੁਲਿਸ ਮੁਲਾਜ਼ਮਾਂ ਲਈ ਇੱਕ ਮਿਸਾਲ ਵਜੋਂ ਦਿੱਤਾ ਹੈ ਤਾਂ ਕਿ ਇਕ ਪੁਲਿਸ ਮੁਲਾਜ਼ਮ ਬਾਕੀ ਪੁਲਿਸ ਕਰਮਚਾਰੀ ਦਾ ਅਕਸ ਨਾ ਵਿਗਾੜ ਸਕੇ ਅਤੇ ਪੰਜਾਬ ਪੁਲਿਸ ਦੀ ਛਵੀ ਨੂੰ ਕਰੋਨਾ ਵਾਇਰਸ ਦੇ ਚਲਦਿਆਂ ਅਜਿਹੇ ਮਾੜੇ ਸਮੇਂ ‘ਚ ਖਰਾਬ ਨਾ ਕਰ ਸਕੇ।
Check Also
ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ
ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …