-4.1 C
Toronto
Wednesday, December 31, 2025
spot_img
Homeਪੰਜਾਬਕੇਂਦਰ ਵਲੋਂ ਪੰਜਾਬ ਨੂੰ 'ਸਰਟੀਫਿਕੇਟ ਆਫ ਅਚੀਵਮੈਂਟ' ਐਵਾਰਡ

ਕੇਂਦਰ ਵਲੋਂ ਪੰਜਾਬ ਨੂੰ ‘ਸਰਟੀਫਿਕੇਟ ਆਫ ਅਚੀਵਮੈਂਟ’ ਐਵਾਰਡ

ਚੰਡੀਗੜ੍ਹ/ਬਿਊਰੋ ਨਿਊਜ਼ : ਭਾਰਤ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਵਿਸ਼ਵ ਖ਼ੁਰਾਕ ਸੁਰੱਖਿਆ ਦਿਵਸ ਮੌਕੇ ਪੰਜਾਬ ਨੂੰ ‘ਸਰਟੀਫਿਕੇਟ ਆਫ ਐਚੀਵਮੈਂਟ’ ਨਾਲ ਨਿਵਾਜਿਆ ਹੈ। ਫੂਡ ਸੇਫਟੀ ਤੇ ਡਰੱਗ ਪ੍ਰਬੰਧਨ ਪੰਜਾਬ ਦੇ ਕਮਿਸ਼ਨਰ ਕਾਹਨ ਸਿੰਘ ਪੰਨੂ ਨੇ ਨਵੀਂ ਦਿੱਲੀ ਵਿਚ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਸਰਟੀਫਿਕੇਟ ਪ੍ਰਾਪਤ ਕਰਨ ਮਗਰੋਂ ਦੱਸਿਆ ਕਿ ਪੰਜਾਬ ਨੂੰ ਇਹ ਸਰਟੀਫਿਕੇਟ 1 ਅਪਰੈਲ, 2018 ਤੋਂ 31 ਮਾਰਚ, 2019 ਦੌਰਾਨ ਸਟੇਟ ਫੂਡ ਸੇਫਟੀ ਇੰਡੈਕਸ (ਐੱਸਐੱਫਐੱਸਆਈ) ਵਿਚ ਫੂਡ ਸੇਫਟੀ ਸਬੰਧੀ ਵੱਖ-ਵੱਖ ਮਾਪਦੰਡਾਂ ਅਨੁਸਾਰ ਚੰਗੀ ਕਾਰਗੁਜ਼ਾਰੀ ਕਰਨ ਵਾਲਿਆਂ ਵਿਚੋਂ ਇਕ ਸੂਬਾ ਹੋਣ ਕਰਕੇ ਮਿਲਿਆ ਹੈ। ਪੰਜਾਬ ਵਿਚ ਖ਼ੁਰਾਕੀ ਵਸਤਾਂ ਵਿਚ ਵਧ ਰਹੀ ਮਿਲਾਵਟ ਨਾਲ ਨਜਿੱਠਣ ਲਈ ਸੂਬਾ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਸਰਗਰਮੀ ਨਾਲ ਕੰਮ ਕਰ ਰਿਹਾ ਹੈ। ਪਿਛਲੇ ਇਕ ਸਾਲ ਦੌਰਾਨ ਭੋਜਨ ਵਪਾਰ ਨਾਲ ਜੁੜੀਆਂ 10,000 ਤੋਂ ਵੱਧ ਥਾਵਾਂ ‘ਤੇ ਛਾਪੇ ਮਾਰੇ ਗਏ ਹਨ। ਮਿਲਾਵਖ਼ੋਰੀ ਕਰਨ ਵਾਲਿਆਂ ਨੂੰ 1.50 ਕਰੋੜ ਰੁਪਏ ਦੇ ਜੁਰਮਾਨੇ ਕੀਤੇ ਹਨ ਅਤੇ ਇਕ ਕਰੋੜ ਦੀ ਕੀਮਤ ਵਾਲੇ ਘਟੀਆ ਜਾਂ ਮਿਲਾਵਟੀ ਖ਼ੁਰਾਕ ਪਦਾਰਥਾਂ ਨੂੰ ਨਸ਼ਟ ਕੀਤਾ ਜਾ ਚੁੱਕਾ ਹੈ। ਇਸ ਦੇ ਨਾਲ ਹੀ ਭੋਜਨ ਵਪਾਰ ਨਾਲ ਜੁੜੇ 25000 ਦੇ ਕਰੀਬ ਦੁਕਾਨਦਾਰਾਂ ਨੂੰ ਨਿੱਜੀ ਸਫ਼ਾਈ, ਸਵੱਛਤਾ ਅਤੇ ਖ਼ੁਰਾਕੀ ਮਾਪਦੰਡਾਂ ਸਬੰਧੀ ਸਿਖਲਾਈ ਵੀ ਦਿੱਤੀ ਹੈ। ਹਰ ਰੋਜ਼ ਦੁੱਧ ਅਤੇ ਦੁੱਧ ਤੋਂ ਬਣੇ ਉਤਪਾਦਾਂ ਦੀ ਜਾਂਚ ਮੋਬਾਈਲ ਵੈਨਾਂ ਰਾਹੀਂ ਕੀਤੀ ਜਾਂਦੀ ਹੈ। ਸੈਂਪਲਾਂ ਦੀ ਹੋਰ ਸੁਚੱਜੇ ਢੰਗ ਨਾਲ ਜਾਂਚ ਕਰਨ ਲਈ ਸਟੇਟ ਫੂਡ ਲੈਬ ਨੂੰ 15 ਕਰੋੜ ਦੀ ਲਾਗਤ ਨਾਲ ਅੱਪਗ੍ਰੇਡ ਕੀਤਾ ਜਾ ਚੁੱਕਾ ਹੈ। ਮਿਸ਼ਨ ਤੰਦਰੁਸਤ ਪੰਜਾਬ ਦੀ ਪੂਰੀ ਟੀਮ ਨੂੰ ਵਧਾਈ ਦਿੰਦਿਆਂ ਪੰਨੂ ਨੇ ਕਿਹਾ ਕਿ ਲੋਕਾਂ ਦੀ ਚੰਗੀ ਸਿਹਤ ਤੇ ਭਲਾਈ ਹੀ ਸਰਕਾਰ ਦਾ ਮੁੱਖ ਟੀਚਾ ਹੈ।

RELATED ARTICLES
POPULAR POSTS