Breaking News
Home / ਪੰਜਾਬ / ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ‘ਚ ਸੀਟਾਂ ਦੀ ਵੰਡ ਨੂੰ ਲੈ ਕੇ ਅਕਾਲੀ ਦਲ ਤੇ ਭਾਜਪਾ ‘ਚ ਕੁੜੱਤਣ

ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ‘ਚ ਸੀਟਾਂ ਦੀ ਵੰਡ ਨੂੰ ਲੈ ਕੇ ਅਕਾਲੀ ਦਲ ਤੇ ਭਾਜਪਾ ‘ਚ ਕੁੜੱਤਣ

ਭਾਜਪਾ ਕਰ ਰਹੀ ਹੈ ਵਧ ਸੀਟਾਂ ਦੀ ਮੰਗ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਵਿਚ ਨਗਰ ਨਿਗਮ ਤੇ ਨਗਰ ਕੌਂਸਲ ਲਈ ਵੋਟਾਂ 17 ਦਸੰਬਰ ਨੂੰ ਪੈਣ ਜਾ ਰਹੀਆਂ ਹਨ। ਪਰ ਸੀਟਾਂ ਦੀ ਵੰਡ ਨੂੰ ਲੈ ਕੇ ਅਕਾਲੀ ਦਲ ਤੇ ਭਾਜਪਾ ਦੇ ਆਗੂ ਆਹਮੋ-ਸਾਹਮਣੇ ਹਨ। ਇਸ ਲਈ ਇੱਕ ਸਾਂਝੀ ਮੀਟਿੰਗ ਵੀ ਰੱਖੀ ਗਈ ਸੀ ਜੋ ਕਿ ਹੁਣ ਰੱਦ ਕਰ ਦਿੱਤੀ ਗਈ ਹੈ। ਦਰਅਸਲ ਨਗਰ ਨਿਗਮ ਦੀਆਂ ਚੋਣਾਂ ਵਿਚ ਭਾਜਪਾ ਵੱਡਾ ਰਾਜਸੀ ਹਿੱਸਾ ਮੰਗ ਰਹੀ ਹੈ ਪਰ ਅਕਾਲੀ ਦਲ ਮੰਨਣ ਲਈ ਤਿਆਰ ਨਹੀਂ ਹੈ। ਅਕਾਲੀ ਦਲ ਦੇ ਐਮਪੀ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਦਾ ਕਹਿਣਾ ਹੈ ਕਿ ਸੀਟਾਂ ਦੀ ਪੁਰਾਣੀ ਵੰਡ ਅਨੁਸਾਰ ਹੀ ਇਸ ਵਾਰ ਕਾਰਪੋਰੇਸ਼ਨ ਚੋਣਾਂ ਲੜੀਆਂ ਜਾਣਗੀਆਂ। ਜਲੰਧਰ ਨਗਰ ਨਿਗਮ ਲਈ ਭਾਜਪਾ ਦਾ ਸਟੈਂਡ ਅਕਾਲੀ ਜਥੇਦਾਰਾਂ ਨੂੰ ਫਿੱਟ ਨਹੀਂ ਬੈਠ ਰਿਹਾ ਹੈ। ਜਲੰਧਰ ਨਗਰ ਨਿਗਮ ਦੇ ਵਾਰਡ ਹੁਣ 60 ਤੋਂ ਵੱਧ ਕੇ 80 ਹੋ ਗਏ ਹਨ। ਜਿਸ ਕਾਰਨ ਭਾਜਪਾ ਨਵੀਂ ਵਾਰਡਬੰਦੀ ਵਿਚ 80 ਫ਼ੀਸਦੀ ਸੀਟਾਂ ਮੰਗ ਰਹੀ ਹੈ ਤੇ ਅਕਾਲੀ ਦਲ ਨੂੰ ਮਹਿਜ 20 ਫੀਸਦੀ ਸੀਟਾਂ ਦੇਣ ਦੀ ਅਵਾਜ਼ ਬੁਲੰਦ ਕੀਤੀ ਜਾ ਰਹੀ ਹੈ।

 

Check Also

ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ

ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …