ਕਿਹਾ, ਮੈਂ ਕਦੇ ਡੇਰਾ ਸਿਰਸਾ ‘ਚ ਵੋਟਾਂ ਮੰਗਣ ਨਹੀਂ ਗਿਆ
ਮੁਹਾਲੀ/ਬਿਊਰੋ ਨਿਊਜ਼
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵਨਿਯੁਕਤ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਗੁਰਦੁਆਰਾ ਸ੍ਰੀ ਅੰਬ ਸਾਹਿਬ ਮੁਹਾਲੀ ਵਿਖੇ ਨਤਮਸਤਕ ਹੋਣ ਲਈ ਪਹੁੰਚੇ। ਜਿੱਥੇ ਉਨ੍ਹਾਂ ਮੀਡੀਆ ਦੇ ਮੁਖਾਤਿਬ ਹੁੰਦਿਆਂ ਕਿਹਾ ਕਿ ਮੈਂ ਡੇਰੇ ਸਿਰਸੇ ਵਿਚ ਵੋਟਾਂ ਮੰਗਣ ਨਹੀਂ ਗਿਆ। ਪਰ ਇਸਦੇ ਬਾਅਦ ਸਵਾਲ ਇਹ ਅੱਗੇ ਆਇਆ ਕਿ ਜੇਕਰ ਲੌਂਗੋਵਾਲ ਸਾਹਿਬ ਵੋਟਾਂ ਮੰਗਣ ਨਹੀਂ ਗਏ ਤਾਂ ਉਨ੍ਹਾਂ ਨੂੰ ਧਾਰਮਿਕ ਸਜ਼ਾ ਕਿਉਂ ਲਗਾਈ ਗਈ। ਜਿਸ ਦਾ ਜਵਾਬ ਦੇਣ ਮੌਕੇ ਪ੍ਰਧਾਨ ਸਾਹਿਬ ਨੇ ਕਿਹਾ ਕਿ “ਸ੍ਰੀ ਅਕਾਲ ਤਖ਼ਤ ਸਾਹਿਬ ਸਰਵਉੱਚ ਹੈ, ਮੈਂ ਸਿੰਘ ਸਹਿਬਾਨਾਂ ਦੇ ਫ਼ੈਸਲੇ ਨੂੰ ਚੈਲੈਂਜ ਨਹੀਂ ਕਰ ਸਕਦਾ, ਪਰ ਇਹ ਵੀ ਸੱਚਾਈ ਕਿ ਮੈਂ ਸਿਰਸੇ ਵੋਟਾਂ ਮੰਗਣ ਨਹੀਂ ਗਿਆ”।
ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਇੱਕ ਵਾਰ ਮੁੜ ਡੇਰਾਵਾਦ ਦਾ ਪ੍ਰਭਾਵ ਘਟਾਉਣ ਤੇ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਨ ਲਈ ਧਰਮ ਪ੍ਰਚਾਰ ਦੀ ਲਹਿਰ ਚਲਾਉਣ ਦਾ ਦਾਅਵਾ ਵੀ ਕੀਤਾ ਗਿਆ। ਪਰ ਸੋਸ਼ਲ ਮੀਡੀਆ ‘ਤੇ ਲੌਂਗੋਵਾਲ ਨੂੰ ਡੇਰਾ ਸਿਰਸਾ ਦਾ ਭਗਤ ਕਿਹਾ ਜਾ ਰਿਹਾ ਹੈ। ਯੂਨਾਈਟਿਡ ਅਕਾਲੀ ਦਲ ਤੇ ਦਲ ਖ਼ਾਲਸਾ ਵੱਲੋਂ ਲੌਗੋਵਾਲ ਦੀ ਨਿਯੁਕਤੀ ਨੂੰ ਸਿਆਸੀ ਕਰਾਰ ਦਿੱਤਾ ਜਾ ਚੁੱਕਾ ਹੈ।
Check Also
ਸ਼ੋ੍ਰਮਣੀ ਅਕਾਲੀ ਦਲ ਦਾ ਪ੍ਰਧਾਨ ਬਣਨ ਤੋਂ ਬਾਅਦ ਬੋਲੇ ਸੁਖਬੀਰ ਬਾਦਲ
ਕਿਹਾ : ਅਕਾਲੀ ਦਲ ਕਿਸੇ ਪਰਿਵਾਰ ਦੀ ਪਾਰਟੀ ਨਹੀਂ ਸਗੋਂ ਇਹ ਪੰਜਾਬ ਦੀ ਅਸਲ ਪਾਰਟੀ …