25.6 C
Toronto
Friday, August 14, 2026
spot_img
Homeਪੰਜਾਬਹਨੀਪ੍ਰੀਤ ਬਠਿੰਡਾ ਦੇ ਪਿੰਡ ਜੰਗੀਰਾਣਾ 'ਚ ਇਕ ਹਫਤਾ ਰਹੀ

ਹਨੀਪ੍ਰੀਤ ਬਠਿੰਡਾ ਦੇ ਪਿੰਡ ਜੰਗੀਰਾਣਾ ‘ਚ ਇਕ ਹਫਤਾ ਰਹੀ

ਹਨੀਪ੍ਰੀਤ ਬਠਿੰਡਾ ਦੇ ਪਿੰਡ ਜੰਗੀਰਾਣਾ ‘ਚ ਇਕ ਹਫਤਾ ਰਹੀਪੁਲਿਸ ਨੇ ਕੀਤੀ ਇਸ ਘਰ ਦੀ ਨਿਸ਼ਾਨਦੇਹੀ
ਬਠਿੰਡਾ/ਬਿਊਰੋ ਨਿਊਜ਼
ਪੁਲਿਸ ਨੂੰ ਹਨੀਪ੍ਰੀਤ ਦੇ ਰੂਪੋਸ਼ ਹੋਣ ਸਮੇਂ ਉਸ ਦੇ ਰੁਕਣ ਦੇ ਨਵੇਂ ਟਿਕਾਣੇ ਦਾ ਪਤਾ ਲੱਗਾ ਹੈ। ਹਨੀਪ੍ਰੀਤ ਬਠਿੰਡਾ ਦੇ ਪਿੰਡ ਜੰਗੀਰਾਣਾ ਦੇ ਖੇਤਾਂ ਵਿੱਚ ਬਣੇ ਇੱਕ ਘਰ ਵਿੱਚ ਤਕਰੀਬਨ ਇੱਕ ਹਫਤੇ ਤੱਕ ਰੁਕੀ ਹੋਈ ਸੀ।
ਪੁਲਿਸ ਨੇ ਹਨੀਪ੍ਰੀਤ ਤੇ ਸੁਖਦੀਪ ਕੌਰ ਨੂੰ ਲਿਆ ਕੇ ਇਸ ਘਰ ਦੀ ਨਿਸ਼ਾਨਦੇਹੀ ਕੀਤੀ ਹੈ। ਇਹ ਮਕਾਨ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੇ ਵਫਾਦਾਰ ਡਰਾਈਵਰ ਇਕਬਾਲ ਸਿੰਘ ਦੇ ਭੂਆ ਦੇ ਪੁੱਤ ਗੁਰਮੀਤ ਸਿੰਘ ਦਾ ਹੈ। ਪਿੰਡ ਜੰਗੀਰਾਣਾ ਬਠਿੰਡਾ-ਬਾਦਲ ਸੜਕ ‘ਤੇ ਪੈਂਦਾ ਹੈ। ਪੁਲਿਸ ਸਬੂਤ ਇਕੱਠੇ ਕਰਨ ਲਈ ਹਨੀਪ੍ਰੀਤ ਦੇ ਵੱਖ-ਵੱਖ ਟਿਕਾਣਿਆਂ ‘ਤੇ ਜਾ ਕੇ ਨਿਸ਼ਾਨਦੇਹੀ ਕਰ ਰਹੀ ਹੈ।

 

RELATED ARTICLES
POPULAR POSTS