Breaking News
Home / ਪੰਜਾਬ / ਮੁਹਾਲੀ ਦੀ ਇਮੀਗਰੇਸ਼ਨ ਕੰਪਨੀ ਖਿਲਾਫ ਈਡੀ ਨੇ ਦਰਜ ਕਰਵਾਇਆ ਧੋਖਾਧੜੀ ਦਾ ਕੇਸ

ਮੁਹਾਲੀ ਦੀ ਇਮੀਗਰੇਸ਼ਨ ਕੰਪਨੀ ਖਿਲਾਫ ਈਡੀ ਨੇ ਦਰਜ ਕਰਵਾਇਆ ਧੋਖਾਧੜੀ ਦਾ ਕੇਸ

ਕੰਪਨੀ ਵਿਦਿਆਰਥੀਆਂ ਨੂੰ ਸਟੱਡੀ ਵੀਜ਼ੇ ‘ਤੇ ਭੇਜਦੀ ਸੀ ਆਸਟਰੇਲੀਆ
ਚੰਡੀਗੜ੍ਹ/ਬਿਊਰੋ ਨਿਊਜ਼
ਈ ਡੀ ਨੇ ਮੋਹਾਲੀ ਦੀ ਸੀ- ਬਰਡ ਇਮੀਗ੍ਰੇਸ਼ਨ ਇੰਟਰਨੈਸ਼ਨਲ ਦੇ ਡਾਇਰੈਕਟਰ ਪ੍ਰਿਤਪਾਲ ਸਿੰਘ ਤੇ ਗੁਰਿੰਦਰ ਸਿੰਘ ਖਿਲਾਫ਼ ਗਲਤ ਤਰੀਕੇ ਨਾਲ ਪੈਸਾ ਇਕੱਠਾ ਕਰਨ ਤੇ ਧੋਖਾ ਧੜੀ ਦਾ ਕੇਸ ਦਰਜ ਕਰਵਾਇਆ ਹੈ। ਕੰਪਨੀ ਦੇ ਦਫ਼ਤਰ ਤੋਂ ਸਰਕਾਰੀ ਗਜਟਿਡ ਅਫ਼ਸਰਾਂ ਅਤੇ ਭਾਰਤ ਸਰਕਾਰ ਦੀਆਂ ਤਕਰੀਬਨ 50 ਫ਼ਰਜ਼ੀ ਮੋਹਰਾਂ ਬਰਾਮਦ ਕੀਤੀਆਂ ਗਈਆਂ ਸਨ।
ਵੱਖ-ਵੱਖ ਬੈਂਕਾਂ ਦੇ ਬਹੁਤ ਸਾਰੇ ਖ਼ਾਲੀ ਐਫਡੀਆਰ ਸਰਟੀਫਿਕੇਟ ਵੀ ਮਿਲੇ ਹਨ। ਇਸ ਤੋਂ ਇਲਾਵਾ 20 ਲੱਖ ਰੁਪਏ ਦਾ ਕੈਸ਼ ਅਤੇ ਡਮੀ ਪਿਸਟਲ ਵੀ ਬਰਾਮਦ ਹੋਏ ਸਨ। ઠਇਮੀਗ੍ਰੇਸ਼ਨ ਕੰਪਨੀ ਵਿਦਿਆਰਥੀਆਂ ਨੂੰ ਸਟੱਡੀ ਵੀਜ਼ੇ ‘ਤੇ ਆਸਟਰੇਲੀਆ ਭੇਜਦੀ ਸੀ।

 

Check Also

ਸੁਖਬੀਰ ਬਾਦਲ ਨੇ ਕੇਂਦਰੀ ਸਿਆਸੀ ਪਾਰਟੀਆਂ ’ਤੇ ਲਗਾਏ ਆਰੋਪ

ਕਿਹਾ : ਦਿੱਲੀ ਵਾਲੇ ਪੰਜਾਬ ’ਚ ਆਉਂਦੇ ਹਨ ਲੁੱਟਣ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ ਦਲ ਦੇ …