ਦਿੱਲੀ ਕਿਸਾਨੀ ਮੋਰਚੇ ‘ਚੋਂ ਵਾਪਸ ਆਉਂਦਿਆਂ ਸੁਖਪਾਲ ਕੌਰ ਦੀ ਵੀ ਗਈ ਜਾਨ
ਸੰਗਰੂਰ/ਬਿਊਰੋ ਨਿਊਜ਼
ਟਿਕਰੀ ਸਰਹੱਦ ਦਿੱਲੀ ਵਿਖੇ ਕਿਸਾਨੀ ਸੰਘਰਸ਼ ਵਿਚ ਸ਼ਾਮਲ ਹੋਣ ਗਿਆ ਸੰਗਰੂਰ ਜ਼ਿਲ੍ਹੇ ਦੇ ਕਸਬਾ ਅਮਰਗੜ੍ਹ ਦਾ 52 ਸਾਲਾ ਕਿਸਾਨ ਗੁਰਚਰਨ ਸਿੰਘ ਇਸ ਫਾਨੀ ਸੰਸਾਰ ਤੋਂ ਰੁਖ਼ਸਤ ਹੋ ਗਿਆ। ਗੁਰਚਰਨ ਨੂੰ ਦਿਲ ਦਾ ਦੌਰਾ ਪੈਣ ਕਾਰਨ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਸਦੀ ਮੌਤ ਹੋ ਗਈ। ਇਸੇ ਤਰ੍ਹਾਂ ਮਾਨਸਾ ਜ਼ਿਲ੍ਹੇ ਦੇ ਪਿੰਡ ਭੈਣੀ ਬਾਘਾ ਦੀ ਬੀਬੀ ਸੁਖਪਾਲ ਕੌਰ ਦਾ ਦਿੱਲੀ ਮੋਰਚੇ ਵਿਚੋਂ ਵਾਪਸ ਪਰਤਦਿਆਂ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਸੁਖਪਾਲ ਕੌਰ ਨੇ ਮਹਿਲਾ ਦਿਵਸ ਮੌਕੇ ਕੇਂਦਰ ਸਰਕਾਰ ਵਿਰੁੱਧ ਵਿੱਢੇ ਅੰਦੋਲਨ ਦੌਰਾਨ ਲਗਾਤਾਰ ਤਿੰਨ ਦਿਨ ਮੋਦੀ ਹਕੂਮਤ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਹੁਣ ਵਾਪਸ ਪਿੰਡ ਪਰਤ ਰਹੀ ਸੀ। ਰਸਤੇ ਵਿਚ ਅਚਾਨਕ ਤਬੀਅਤ ਵਿਗੜਨ ਕਾਰਨ ਉਸ ਨੂੰ ਫਤਿਆਬਾਦ ਦੇ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਪਰ ਉਹ ਜ਼ਿੰਦਗੀ ਦੀ ਜੰਗ ਹਾਰ ਗਈ।
Check Also
ਹਰਪਾਲ ਸਿੰਘ ਚੀਮਾ ਨੇ ਪੰਜਾਬ ’ਚ ਮਾਲੀਆ ਵਧਣ ਦਾ ਕੀਤਾ ਦਾਅਵਾ
ਕਿਹਾ : ਵਿੱਤੀ ਸੂਝ-ਬੂਝ ਕਰਕੇ ਮਾਲੀਏ ’ਚ ਵਾਧਾ ਹੋਇਆ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਵਿੱਤ ਮੰਤਰੀ …