Breaking News
Home / ਪੰਜਾਬ / ਚੋਰੀ ਦੇ ਟ੍ਰੇਲਰ ਨਾਲ ਹੋਏ ਹਾਦਸੇ ‘ਚ ਪੁਲਿਸ ਨੇ ਮੰਗੀ ਮਦਦ

ਚੋਰੀ ਦੇ ਟ੍ਰੇਲਰ ਨਾਲ ਹੋਏ ਹਾਦਸੇ ‘ਚ ਪੁਲਿਸ ਨੇ ਮੰਗੀ ਮਦਦ

ਪੀਲ/ ਬਿਊਰੋ ਨਿਊਜ਼ : ਮੇਜਰ ਕੋਲੀਜਨ ਬਿਊਰੋ ਨੇ ਇਕ ਖ਼ਤਰਨਾਕ ਸੜਕ ਹਾਦਸੇ ‘ਚ ਆਮ ਲੋਕਾਂ ਕੋਲੋਂ ਸਹਾਇਤਾ ਮੰਗੀ ਹੈ। ਇਹ ਹਾਦਸਾ 1 ਅਗਸਤ ਨੂੰ ਸਵੇਰੇ 6 ਵਜੇ ਬਰੈਂਪਟਨ ਸਿਟੀ ‘ਚ ਹੋਇਆ, ਜਿਸ ‘ਚ ਇਕ ਸਾਈਕਲ ਸਵਾਰ ਅਤੇ ਯੂਨੀਲਿਟੀ ਟਰੇਲਰ ਦੀ ਟੱਕਰ ਹੋਈ।ਸ਼ੁਰੂਆਤੀ ਜਾਂਚ ਦੌਰਾਨ ਜਾਂਚਕਾਰਾਂ ਨੇ ਮੰਨਿਆ ਕਿ ਟਰੇਲਰ ਉਸ ਸਮੇਂ ਵਾਹਨ ਨਾਲ ਟਕਰਾ ਗਿਆ, ਜਦੋਂ ਉਸ ਨੂੰ ਖਿੱਚ ਕੇ ਲਿਜਾਇਆ ਗਿਆ ਸੀ। ਟਰੇਲਰ ਉਸ ਤੋਂ ਬਾਅਦ ਇਕ ਸਾਈਕਲ ਨਾਲ ਟਕਰਾ ਗਿਆ ਅਤੇ ਇਸ ਵਿਚ ਉਸ ਦੀ ਜਾਨ ਚਲੀ ਗਈ।ਪ੍ਰਾਪਤ ਜਾਣਕਾਰੀ ਅਨੁਸਾਰ ਟਰੇਲ ਨੂੰ ਇਕ ਸਥਾਨਕ ਬਿਜ਼ਨਸ ਯੂਨਿਟ ਤੋਂ ਕੁਝ ਸਮਾਂ ਪਹਿਲਾਂ ਹੀ ਚੋਰੀ ਕੀਤਾ ਗਿਆ ਸੀ। ਪੁਲਿਸ ਨੇ ਖੇਤਰ ਦੀ ਨਿਗਰਾਨੀ ਵੀਡੀਓ ਵੀ ਬਰਾਮਦ ਕਰ ਲਈ ਹੈ ਅਤੇ ਪੁਲਿਸ ਇਕ ਸਫੇਦ ਰੰਗ ਦੀ ਨਿਸ਼ਾਨ ਐਨ.ਵੀ. ਕਾਰਗੋ ਵੈਨ ਦੀ ਭਾਲ ਕਰ ਰਹੀ ਹੈ।ਹਾਦਸੇ ਵਿਚ ਮਾਰੇ ਗਏ ਵਿਅਕਤੀ ਦੀ ਪਛਾਣ 39 ਸਾਲਾ ਬਰੈਂਪਟਨ ਵਾਸੀ ਪਾਲ ਡੀ ਪਲੇਜ ਵਜੋਂ ਹੋਈ ਹੈ। ਪੁਲਿਸ ਦਾ ਕਹਿਣਾ ਹੈ ਕਿ ਜੇਕਰ ਕਿਸੇ ਦੇ ਕੋਲ ਇਸ ਸਬੰਧੀ ਕੋਈ ਜਾਣਕਾਰੀ ਹੋਵੇ ਤਾਂ ਉਹ 905 453 2121 ‘ਤੇ ਸੰਪਰਕ ਕਰ ਸਕਦਾ ਹੈ।

Check Also

ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ

ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …