Breaking News
Home / ਕੈਨੇਡਾ / ਸਿੱਧਵਾਂ ਕਲਾਂ ਦੀ ਸੰਗਤ ਵੱਲੋਂ ਗੁਰਬਾਣੀ ਦੇ ਅਖੰਡ ਪਾਠ ਦਾ ਭੋਗ 5 ਅਗਸਤ ਨੂੰ

ਸਿੱਧਵਾਂ ਕਲਾਂ ਦੀ ਸੰਗਤ ਵੱਲੋਂ ਗੁਰਬਾਣੀ ਦੇ ਅਖੰਡ ਪਾਠ ਦਾ ਭੋਗ 5 ਅਗਸਤ ਨੂੰ

ਬਰੈਂਪਟਨ/ਡਾ. ਝੰਡ : ਸੁਖਦੇਵ ਸਿੱਧਵਾਂ ਤੋਂ ਪ੍ਰਾਪਤ ਸੂਚਨਾ ਅਨੁਸਾਰ ਲੰਘੇ ਕਈ ਵਰ੍ਹਿਆਂ ਵਾਂਗ ਇਸ ਵਾਰ ਵੀ ਸਿੱਧਵਾਂ ਕਲਾਂ ਅਤੇ ਇਸ ਦੇ ਆਸ-ਪਾਸ ਦੀ ਸੰਗਤ ਵੱਲੋਂ ਛੇਵੇਂ ਪਾਤਸਾਹ ਸਾਹਿਬ ਸ੍ਰੀ ਗੁਰੂ ਹਰਿ ਗੋਬਿੰਦ ਜੀ ਦੇ ਸ਼ੁਭ ਆਗਮਨ-ਪੁਰਬ ਦੀ ਖ਼ੁਸ਼ੀ ਨੂੰ ਮੁੱਖ ਰੱਖਦਿਆਂ ਹੋਇਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ-ਪਾਠ 3 ਅਗੱਸਤ ਦਿਨ ਸ਼ੁੱਕਰਵਾਰ ਨੂੰ ਏਅਰਪੋਰਟ ਰੋਡ ਸਥਿਤ ਮਾਲਟਨ ਗੁਰੂਘਰ ਦੇ ਹਾਲ ਨੰਬਰ 4 ਵਿਚ ਆਰੰਭ ਕੀਤਾ ਜਾਏਗਾ ਅਤੇ ਇਸ ਦਾ ਭੋਗ 5 ਅਗੱਸਤ ਦਿਨ ਐਤਵਾਰ ਨੂੰ ਪਵੇਗਾ। ਉਪਰੰਤ, ਦੀਵਾਨ ਸੱਜੇਗਾ ਜਿਸ ਵਿਚ ਗੁਰੂਘਰ ਦੇ ਕੀਰਤਨੀਏ ਗੁਰਬਾਣੀ ਦਾ ਮਨੋਹਰ ਕੀਰਤਨ ਕਰਨਗੇ ਅਤੇ ਢਾਡੀ ਜੱਥੇ ਬੀਰ-ਰਸੀ ਵਾਰਾਂ ਦਾ ਗਾਇਨ ਕਰਨਗੇ। ਪ੍ਰਬੰਧਕਾਂ ਵੱਲੋਂ ਸਿੱਧਵਾਂ ਕਲਾਂ ਅਤੇ ਆਸ-ਪਾਸ ਦੇ ਇਲਾਕੇ ਦੀ ਸੰਗਤ ਨੂੰ ਇਸ ਸਮਾਗ਼ਮ ‘ਚ ਪਹੁੰਚਣ ਲਈ ਪੁਰਜ਼ੋਰ ਬੇਨਤੀ ਕੀਤੀ ਜਾਂਦੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਜਿੰਦਰ ਸਿੱਧੂ ਨੂੰ 647-701-5166 ‘ਤੇ ਜਾਂ ਸੁਖਦੇਵ ਸਿੱਧਵਾਂ ਨੂੰ 647-299-1610 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …