ਟੋਰਾਂਟੋ/ਹਰਜੀਤ ਸਿੰਘ ਬਾਜਵਾ : ਬਰੈਂਪਟਨ ‘ਚ ਹੋਈ ਮਿਊਂਸਪਲ ਚੋਣ ‘ਚ ਉੱਘੇ ਪੱਤਰਕਾਰ ਸਤਪਾਲ ਸਿੰਘ ਜੌਹਲ ਨੇ ਵਾਰਡ 9 ਤੇ 10 ‘ਚੋਂ ਪੀਲ ਸਕੂਲ ਬੋਰਡ ਟਰੱਸਟੀ ਵਜੋਂ ਸ਼ਾਨਦਾਰ ਜਿੱਤ ਦਰਜ ਕਰਵਾਈ ਹੈ। ਉਨ੍ਹਾਂ ਨੂੰ ਕੁੱਲ 6461 ਵੋਟਾਂ ਮਿਲੀਆਂ ਅਤੇ ਨੇੜਲੇ ਵਿਰੋਧੀ ਨੂੰ 2028 ਵੋਟਾਂ ਦੇ ਫਰਕ ਨਾਲ ਪਛਾੜਿਆ ਹੈ। ਕੈਨੇਡਾ ਵਿਚ ਅਤੇ ਖਾਸ ਤੌਰ ‘ਤੇ ਟੋਰਾਂਟੋ ਇਲਾਕੇ ‘ਚ ਪੰਜਾਬੀ ਮੀਡੀਆ ਦੀਆਂ ਸ਼ਖਸੀਅਤਾਂ ਵਲੋਂ ਇਕਜੁੱਟਤਾ ਨਾਲ ਜੌਹਲ ਦਾ ਸਮਰਥਨ ਕੀਤਾ ਜਾ ਰਿਹਾ ਸੀ। ਵੋਟਰਾਂ ਅਤੇ ਵਲੰਟੀਅਰਾਂ ਦਾ ਧੰਨਵਾਦ ਕਰਦਿਆਂ ਜੌਹਲ ਨੇ ਕਿਹਾ ਕਿ ਲੋਕਾਂ ਦੇ ਵੱਡੇ ਅਤੇ ਸਪੱਸ਼ਟ ਫਤਵੇ ਨਾਲ ਪੂਰੇ ਪੱਤਰਕਾਰ ਭਾਈਚਾਰੇ ਦਾ ਸਿਰ ਉੱਚਾ ਹੋਇਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਆਸਾਂ ਉਪਰ ਖਰੇ ਉਤਰਨ ‘ਚ ਕੋਈ ਕਸਰ ਨਹੀਂ ਛੱਡੀ ਜਾਵੇਗੀ।
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …