Breaking News
Home / ਕੈਨੇਡਾ / ਪਹਿਲੇ ਸਿੱਖ ਹੈਰੀਟੇਜ ਮੰਥ ਗੀਤ ‘ਵਿਸਾਖੀ’ ਦਾ ਪੋਸਟਰ ਕੈਨੇਡਾ ਦੇ ਬੱਚਿਆਂ ਵਲੋਂ ਰਿਲੀਜ਼

ਪਹਿਲੇ ਸਿੱਖ ਹੈਰੀਟੇਜ ਮੰਥ ਗੀਤ ‘ਵਿਸਾਖੀ’ ਦਾ ਪੋਸਟਰ ਕੈਨੇਡਾ ਦੇ ਬੱਚਿਆਂ ਵਲੋਂ ਰਿਲੀਜ਼

ਮਿਸੀਸਾਗਾ/ਬਿਊਰੋ ਨਿਊਜ਼
ਪਹਿਲੇ ਸਿੱਖ ਹੈਰੀਟੇਜ ਮੰਥ ਗੀਤ ‘ਵਿਸਾਖੀ’ ਦਾ ਪੋਸਟਰ ਕੈਨੇਡਾ ਵਿੱਚ ਜਨਮੇ ਬੱਚਿਆਂ ਵੱਲੋਂ 02 ਅਪ੍ਰੈਲ ਨੂੰ ਟੋਰਾਟੋ ਵਿੱਚ  ਰਿਲੀਜ ਕੀਤਾ ਗਿਆ। ਬਿਨਾ ਕਿਸੇ ਵਿਸ਼ੇਸ਼ ਸਮਾਗਮ ਦੇ ਕੈਨੇਡਾ ਵਿੱਚ ਜਨਮੇ ਛੋਟੇ ਬੱਚਿਆਂ ਵਲੋ ਪਹਿਲੇ ਸਿੱਖ ਹੈਰੀਟੇਜ ਮੰਥ ਵਿਸਾਖੀ ਦਾ ਮਿਊਜ਼ਿਕ ਵੀਡੀਓ ਦਾ ਪੋਸਟਰ ਰਿਲੀਜ਼ ਕੀਤਾ ਗਿਆ। ਇਸ ਮੌਕੇ ਇਸ ਗੀਤ ਦੇ ਗਾਇਕ ਤੇ ਦੁਨੀਆ ਦੇ ਪਹਿਲੇ ਸਿੱਖ ਹੈਰਟੀਜ ਮੰਥ ਬਟਨ ਦੇ ਰਚੇਤਾ ਬਲਜਿੰਦਰ ਸੇਖਾ ਨੇ ਦੱਸਿਆ ਕਿ ਹਰ ਵਾਰ ਦੀ ਤਰ•ਾਂ ਇਸ ਪ੍ਰੋਜੈਕਟ ਦਾ ਮਕਸਦ ਮਿਆਰੀ ਸ਼ਬਦਾਂ, ਸੰਗੀਤ, ਵੀਡੀਓ ਨਾਲ ਮਨੋਰੰਜਨ ਦੇ ਨਾਲ ਨਾਲ ਇਹਨਾਂ ਦੇਸ਼ਾਂ ਵਿੱਚ ਜਨਮੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਤੇ ਸੰਗੀਤ ਨਾਲ ਜੋੜਨਾ ਹੈ ।
ਦੁਨੀਆ ਭਰ ਵਿੱਚ ਵਿਸਾਖੀ ਦੇ ਸਬੰਧਤ ਇਸ ਗੀਤ ਨੂੰ ਛੇ ਅਪ੍ਰੈਲ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਦਿਲਖੁਸ਼ ਰਿਕਾਰਡਸ ਵੱਲੋਂ ਬਾਬਾ ਜੀ ਇੰਟਰਪ੍ਰਾਈਜ਼ਿਜ਼ ਕੈਨੇਡਾ ਦੇ ਸਹਿਯੋਗ ਨਾਲ ਰਿਲੀਜ ਕੀਤਾ ਜਾ ਰਿਹਾ ਹੈ। ‘ਗੋ ਕੈਨੇਡਾ’ ਵਾਲੇ ਉੱਘੇ ਸੰਗੀਤਕਾਰ ਦਿਲਖੁਸ ਥਿੰਦ ਨੇ ਪੂਰੀ ਮਿਹਨਤ ਨਾਲ ਇਸਦਾ ਸੰਗੀਤ ਤਿਆਰ ਕੀਤਾ ਹੈ। ਗੀਤ ਦੇ ਬੋਲ ਸਤਪਾਲ ਸੇਖਾ ਨੇ ਲਿਖੇ ਹਨ । ਵੀਡੀਓ ਡਾਇਰੈਕਸ਼ਨ ਮਨਿੰਦਰ ਮੋਗਾ ਨੇ ਦਿੱਤੀ ਹੈ। ਫੋਟੋਗ੍ਰਾਫੀ ਸਾਹਿਲ ਸਟੂਡੀਓ ਨੇ ਕੀਤੀ ਹੈ। ਪੰਜਾਬ ਵਿੱਚ ਸ.ਦਵਿੰਦਰਪਾਲ ਸਿੰਘ ਰਿੰਪੀ ਤੇ ਕੈਬਰਿਜ ਸਕੂਲ ਮੋਗਾ ਦੇ ਬੱਚਿਆ ਦੀ ਗਿੱਧਾ ਟੀਮ ਤੋ ਇਲਾਵਾ ਚਰਨਜੀਤ ਸਲੀਣਾ, ਗੁਰਦੀਸ਼ ਖੋਸਾ, ਡਾ. ਮਲਕੀਤ ਥਿੰਦ ਆਦਿ ਨੇ ਭਰਪੂਰ ਸਹਿਯੋਗ ਦਿੱਤਾ। ਕੈਨੇਡਾ ਦਾ ਸਾਰਾ ਭਾਈਚਾਰਾ ਤੇ ਸਾਰਾ ਮੀਡੀਆ ਪੂਰਾ ਸਹਿਯੋਗ ਦੇ ਰਿਹਾ ਹੈ। ਸਾਰੀ ਟੀਮ ਨੂੰ ਪੂਰੀ ਉਮੀਦ ਹੈ ਕਿ ਇਹ ਪੰਜਾਬੀ ਸੰਗੀਤ ਵਿੱਚ ਅਮਿੱਟ ਪੈੜਾਂ ਪਾਵੇਗਾ। ਹੋਰ ਜਾਣਕਾਰੀ ਲਈ 416-509-6200 ‘ਤੇ ਸੰਪਰਕ ਕਰ ਸਕਦੇ ਹੋ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …