2.6 C
Toronto
Sunday, November 2, 2025
spot_img
Homeਕੈਨੇਡਾਕਿਸਾਨਾਂ ਦੇ ਸਮਰਥਨ 'ਚ ਬਰੈਂਪਟਨ ਵਿਖੇ ਕੱਢੀ ਗਈ ਟਰੈਕਟਰ ਰੈਲੀ

ਕਿਸਾਨਾਂ ਦੇ ਸਮਰਥਨ ‘ਚ ਬਰੈਂਪਟਨ ਵਿਖੇ ਕੱਢੀ ਗਈ ਟਰੈਕਟਰ ਰੈਲੀ

ਬਰੈਂਪਟਨ/ਬਿਊਰੋ ਨਿਊਜ਼ : ਬਰੈਪਟਨ ਸ਼ਹਿਰ ਵਿਚ ਭਾਰੀ ਬਰਫ ਦਾ ਤੂਫ਼ਾਨ ਤੇ ਕਹਿਰ ਦੀ ਠੰਡ ਦੇ ਚੱਲਦਿਆਂ ਭਾਰਤੀ ਕਿਸਾਨਾਂ ਦੇ ਹੱਕ ਵਿਚ ਇਕ ਟਰੈਕਟਰ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ਦਾ ਪ੍ਰਬੰਧ ਨਰਿੰਦਰਜੀਤ ਸਿੰਘ ਮੱਟੂ, ਹਰਭਜਨ ਸਿੰਘ ਨੰਗਲੀਆ ਤੇ ਮੱਲ ਸਿੰਘ ਬਾਸੀ ਵੱਲੋਂ ਕਰੋਨਾ 2ਲਾਕ ਡਾਉਨ ਸਮੇਂ ‘ਤੇ ਮਨਜ਼ੂਰੀ ਲੈ ਕੇ ਕੀਤਾ ਗਿਆ। ਸਭ ਤੋਂ ਪਹਿਲਾਂ ਭਾਈ ਬਲਵਿੰਦਰ ਸਿੰਘ ਹੈੱਡ ਗ੍ਰੰਥੀ ਵੱਲੋਂ ਗੁਰਦੁਆਰਾ ਸਿੱਖ ਹੇਰੀਟੇਜ ਸੈਂਟਰ ਬਰੈਂਪਟਨ ਵਿਖੇ ਕਿਸਾਨੀ ਸੰਘਰਸ਼ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਇਸ ਟਰੈਕਟਰ ਰੈਲੀ ਵਿਚ ਗੁਰਦਿਆਲ ਸਿੰਘ, ਜਰਨੈਲ ਸਿੰਘ, ਗੁਰਸ਼ਰਨ ਸਿੰਘ, ਨਰਿੰਦਰਜੀਤ ਸਿੰਘ, ਹਰਿੰਦਰ ਸਿੰਘ, ਪਾਲ ਸਿੰਘ ਬੱਡਵਾਲ, ਰੋਕੀ ਮਲਹੋਤਰਾ ਤੇ ਹੋਰ ਪੰਜਾਬੀ ਭਾਈਚਾਰੇ ਦੇ ਵਿਅਕਤੀਆਂ ਨੇ ਹਿੱਸਾ ਲਿਆ।
ਇਥੇ ਜ਼ਿਕਰਯੋਗ ਹੈ ਕਿ ਨਰਿੰਦਰ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਭਾਰਤ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਵਿਖੇ ਲਗਾਤਾਰ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ।

RELATED ARTICLES
POPULAR POSTS