Breaking News
Home / ਕੈਨੇਡਾ / ਮੋਹੀ ਨਿਵਾਸੀਆਂ ਵਲੋਂ ਪਿਕਨਿਕ 26 ਅਗਸਤ ਨੂੰ

ਮੋਹੀ ਨਿਵਾਸੀਆਂ ਵਲੋਂ ਪਿਕਨਿਕ 26 ਅਗਸਤ ਨੂੰ

ਬਰੈਂਪਟਨ/ਮਹਿੰਦਰ ਸਿੰਘ ਮੋਹੀ : ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਲੁਧਿਆਣੇ ਦੇ ਮਸ਼ਹੂਰ ਪਿੰਡ ਮੋਹੀ ਦੇ ਨਿਵਾਸੀਆਂ ਵਲੋਂ ਮੋਹੀ ਪਿਕਨਿਕ 26 ਅਗਸਤ ਦਿਨ ਸ਼ਨਿੱਚਰਵਾਰ ਨੂੰ ਮਿਡਵੇਲ ਕਨਜਰਵੇਸ਼ਨ ਏਰੀਆ 1081 ਓਲਡ ਡੈਰੀ ਰੋਡ ਦੇ ਪਾਰਕ ਵਿਚ ਮਨਾਈ ਜਾ ਰਹੀ ਹੈ। ਇਸ ਪਿਆਰ ਭਰੀ ਆਪਸੀ ਮਿਲਣੀ ਵਿਚ ਮੋਹੀ ਪਿੰਡ ਦੇ ਕੈਨੇਡਾ ਤੇ ਅਮਰੀਕਾ ਵਿਚ ਰਹਿ ਰਹੇ ਸਾਰੇ ਪਿੰਡ ਵਾਸੀਆਂ ਤੇ ਮੋਹੀ ਪਿੰਡ ਦੀਆਂ ਜੰਮਪਲ ਲੜਕੀਆਂ ਨੂੰ ਪਰਿਵਾਰਾਂ ਸਮੇਤ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ। ਇਹ ਪਿਕਨਿਕ ਗਦਰੀ ਬਾਬਾ ਕਪੂਰ ਸਿੰਘ ਮੋਹੀ ਨੂੰ ਸਮਰਪਿਤ ਹੋਵੇਗੀ, ਜੋ 1907 ਵਿਚ ਵੈਨਕੂਵਰ ਆਏ ਸਨ ਤੇ ਦੇਸ਼ ਤੋਂ ਗੁਲਾਮੀ ਦਾ ਜੂਲਾ ਲਾਹ ਦੇਣ ਲਈ ਸਥਾਪਿਤ ਹੋਈ ਗਦਰ ਪਾਰਟੀ ਵਿਚ ਸ਼ਾਮਲ ਹੋ ਗਏ। ਪਾਰਟੀ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ 1914 ਵਿਚ, ਭਾਰਤ ਨੂੰ ਆਜ਼ਾਦ ਕਰਾਉਣ ਲਈ ਸਾਥੀਆਂ ਸਮੇਤ ਕੈਨੇਡਾ ਤੋਂ ਚੱਲ ਪਏ। ਬਰਮਾ ਦੇ ਬਾਰਡਰ ‘ਤੇ ਫੜੇ ਜਾਣ ‘ਤੇ ਉਹਨਾਂ ਨੂੰ ਕਾਲੇ ਪਾਣੀ ਦੀ ਸਜ਼ਾ ਦੇ ਕੇ ਅੰਡੇਮਾਨ ਦੀ ਸੈਲੂਲਰ ਜੇਲ੍ਹ ਭੇਜ ਦਿੱਤਾ ਗਿਆ, ਜਿੱਥੇ ਕਪੂਰ ਸਿੰਘ ਮੋਹੀ ਨੇ ਵੀਹ ਸਾਲ ਬਹਾਦਰੀ ਨਾਲ ਜੇਲ੍ਹ ਦੀਆਂ ਸਖਤੀਆਂ ਤੇ ਤਸੀਹੇ ਝੱਲੇ।
ਇਸ ਪਿਕਨਿਕ ਤੇ ਟੋਰਾਂਟੋ ਤੋਂ ਬਾਹਰੋਂ ਤੇ ਇੰਡੀਆ ਤੋਂ ਆਏ ਪਿੰਡ ਵਾਸੀਆਂ ਦਾ ਸਨਮਾਨ ਕੀਤਾ ਜਾਵੇਗਾ। ਬੱਚਿਆਂ ਦੀਆਂ ਖੇਡਾਂ ਕਰਾ ਕੇ ਵਧੀਆ ਇਨਾਮ ਦਿੱਤੇ ਜਾਣਗੇ। ਰੱਸਾਕਸ਼ੀ ਵਾਲੀਬਾਲ ਦੇ ਮੁਕਾਬਲੇ ਹੋਣਗੇ। ਲੇਡੀਜ਼ ਦੀ ਮਿਊਜ਼ਿਕ ਚੇਅਰ ਗੇਮ ਦਾ ਆਪਣਾ ਹੀ ਫੰਨ ਹੋਵੇਗਾ। ਸਵੇਰੇ 10 ਵਜੇ ਤੋਂ ਸ਼ਾਮ ਦੇ 7 ਵਜੇ ਤੱਕ ਖਾਣ ਪੀਣ ਦਾ ਵਧੀਆ ਪ੍ਰਬੰਧ ਕੀਤਾ ਗਿਆ ਹੈ। ਹੋਰ ਜਾਣਕਾਰੀ ਲਈ ਮਹਿੰਦਰ ਸਿੰਘ ਬਿੰਦਰ ਮੋਹੀ ਨੂੰ 416-659-1232 ਜਾਂ ਜਸਪ੍ਰੀਤ ਸਿੰਘ ਨੂੰ 647-281-0859 ‘ਤੇ ਕਾਲ ਕੀਤਾ ਜਾ ਸਕਦਾ ਹੈ।

 

Check Also

ਕੈਨੇਡਾ ਦੇ ਮਹਾਨ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਦੀ ਯਾਦ ‘ਚ ਕੈਲਗਰੀ ਦਾ 24ਵਾਂ ਗਦਰੀ ਬਾਬਿਆਂ ਦਾ ਮੇਲਾ ਆਯੋਜਿਤ

ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਐਵਰਡ ਨਾਲ ਡਾ ਗੁਰਵਿੰਦਰ ਸਿੰਘ ਦਾ ਸਨਮਾਨ ਕੈਲਗਰੀ ਦੇ ਪਰੈਰੀਵਿੰਡ …