Breaking News
Home / ਕੈਨੇਡਾ / ਮਾਈ ਇੰਡੀਅਨਜ਼ ਇਨ ਕੈਨੇਡਾ ਐਸੋਸੀਏਸ਼ਨ ਨੇ ਸਾਈਂ ਧਾਮ ਫੂਡ ਬੈਂਕ ਦੇ ਸਹਿਯੋਗ ਨਾਲ ਮਨਾਇਆ 15 ਅਗਸਤ ਦਾ ਜਸ਼ਨ

ਮਾਈ ਇੰਡੀਅਨਜ਼ ਇਨ ਕੈਨੇਡਾ ਐਸੋਸੀਏਸ਼ਨ ਨੇ ਸਾਈਂ ਧਾਮ ਫੂਡ ਬੈਂਕ ਦੇ ਸਹਿਯੋਗ ਨਾਲ ਮਨਾਇਆ 15 ਅਗਸਤ ਦਾ ਜਸ਼ਨ

ਮਾਈ ਇੰਡੀਅਨਜ਼ ਇਨ ਕੈਨੇਡਾ ਐਸੋਸੀਏਸ਼ਨ ਨੇ ਸਾਈਂ ਧਾਮ ਫੂਡ ਬੈਂਕ ਦੇ ਨਾਲ ਮਿਲ ਕੇ ਪੀਲ ਏਰੀਆ ਵਿਚ ਬੇਘਰੇ ਅਤੇ ਲੋੜਵੰਦ ਵਿਅਕਤੀਆਂ ਨੂੰ 300 ਤੋਂ ਜ਼ਿਆਦਾ ਕਰਿਆਨੇ ਦੀਆਂ ਕਿੱਟਾਂ ਵੰਡੀਆਂ। ਇਸ ਖਾਸ ਦਿਨ ‘ਤੇ ਬੇਹੱਦ ਖਾਸ ਅੰਦਾਜ਼ ਵਿਚ ਮਨਾਇਆ ਗਿਆ ਆਜ਼ਾਦੀ ਦਾ ਜਸ਼ਨ। ਹਾਜ਼ਰੀਨ ਵਿਅਕਤੀਆਂ ਨੂੰ ਸਾਈਂ ਧਾਮ ਫੂਡ ਬੈਂਕ ਦਾ ਦੌਰਾ ਵੀ ਕਰਾਇਆ ਗਿਆ। ਸਾਈਂ ਧਾਮ ਫੂਡ ਬੈਂਕ ਕਰੀਬ 27 ਸ਼ਹਿਰਾਂ ਵਿਚ ਕਰਿਆਨੇ ਦਾ ਸਮਾਨ ਪਹੁੰਚਾ ਰਿਹਾ ਹੈ ਅਤੇ 24 ਘੰਟੇ 7 ਦਿਨ ਕੰਮ ਕਰ ਰਿਹਾ ਹੈ। ਹਰ ਮਹੀਨੇ ਕਰੀਬ 25 ਹਜ਼ਾਰ ਕਰਿਆਨਾ ਕਿੱਟਜ਼ ਵੰਡਦੀਆਂ ਜਾਂਦੀਆਂ ਹਨ। ਅਸ਼ਵਨੀ ਅਗਰਵਾਲ ਨੇ ਕਿਹਾ ਕਿ ਸਾਈਂ ਧਾਮ ਵਿਚ ਉਤਸਵ ਦਾ ਉਦੇਸ਼ ਦਾਨ ਦੇ ਨਾਲ ਫੂਡ ਬੈਂਕ ਦਾ ਸਮਰਥਨ ਕਰਨਾ, ਸਾਈਂ ਧਾਮ ਫੂਡ ਬੈਂਕ ਦੇ ਬਾਰੇ ਵਿਚ ਜਾਗਰੂਕਤਾ ਪ੍ਰਦਾਨ ਕਰਨਾ ਅਤੇ ਸੀਨੀਅਰ ਨਾਗਰਿਕਾਂ, ਬੇਘਰ ਅਤੇ ਲੋੜਵੰਦ ਵਿਅਕਤੀਆਂ ਨੂੰ ਉਨ੍ਹਾਂ ਦੇ ਵਿੱਤੀ ਸੰਕਟ ਵਿਚ ਸਹਾਇਤਾ ਕਰਕੇ ਅਸ਼ੀਰਵਾਦ ਲੈ ਕੇ ਚੰਗਾ ਮਹਿਸੂਸ ਕਰਨਾ ਹੈ। ਆਜ਼ਾਦੀ ਤੋਂ ਪਹਿਲਾਂ ਅਸੀਂ ਬਹੁਤ ਕਸ਼ਟ ਝੱਲੇ, ਅੱਜ ਅਸੀਂ ਲੋੜਵੰਦਾਂ ਦੀ ਮੱਦਦ ਕਰਨ ਵਿਚ ਸਮਰੱਥ ਹਾਂ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਟੀਲ ਪਲਾਂਟ ਦੇ ਵਰਕਰਾਂ ਨਾਲ ਕੀਤੀ ਗੱਲਬਾਤ

ਓਟਵਾ/ਬਿਊਰੋ ਨਿਊਜ਼ : ਲੰਘੇ ਦਿਨੀਂ ਨੂੰ ਟਰਾਂਜਿਟ ਕਰਮਚਾਰੀਆਂ ਅਤੇ ਸਥਾਨਕ ਮੇਅਰ ਮੈਥਿਊ ਸ਼ੂਮੇਕਰ ਨੂੰ ਮਿਲਣ …