Breaking News
Home / ਕੈਨੇਡਾ / ਪਰਵਾਸੀ ਫਰੈਂਡਜ਼ ਕਲੱਬ ਵੱਲੋਂ ਦੀਪਕ ਸ਼ਰਮਾ ਚਨਾਰਥਲ ਦਾ ਸਨਮਾਨ

ਪਰਵਾਸੀ ਫਰੈਂਡਜ਼ ਕਲੱਬ ਵੱਲੋਂ ਦੀਪਕ ਸ਼ਰਮਾ ਚਨਾਰਥਲ ਦਾ ਸਨਮਾਨ

ਬਲਜੀਤ ਬਡਵਾਲ ਦੀ ਪ੍ਰਧਾਨਗੀ ਹੇਠ ਦੀਪਕ ਚਨਾਰਥਲ ਨਾਲ ਰਚਾਇਆ ਗਿਆ ‘ਬਾਤਾਂ ਪੰਜਾਬ ਦੀਆਂ’ ਸਮਾਗਮ
ਬਰੈਂਪਟਨ/ਬਿਊਰੋ ਨਿਊਜ਼ : ਪਰਵਾਸੀ ਫਰੈਂਡਜ਼ ਕਲੱਬ ਨੰਗਲ/ਟੋਰਾਂਟੋ ਵੱਲੋਂ ‘ਬਾਤਾਂ ਪੰਜਾਬ ਦੀਆਂ’ ਦੀਪਕ ਸ਼ਰਮਾ ਚਨਾਰਥਲ ਦੇ ਨਾਲ ਸਿਰਲੇਖ ਹੇਠ ਬਰੈਂਪਟਨ ਵਿਖੇ ਰਚਾਏ ਗਏ ਇਕ ਵਿਸ਼ੇਸ਼ ਸਮਾਗਮ ਦੌਰਾਨ ਖੁੱਲ੍ਹੀਆਂ ਗੱਲਾਂ ਹੋਈਆਂ। ਪਰਵਾਸੀ ਫਰੈਂਡਜ਼ ਕਲੱਬ ਦੇ ਪ੍ਰਧਾਨ ਬਲਜੀਤ ਸਿੰਘ ਬਡਵਾਲ ਦੀ ਪ੍ਰਧਾਨਗੀ ਹੇਠ ਹੋਏ ਇਸ ਸਮਾਗਮ ਵਿਚ ਕਲੱਬ ਵੱਲੋਂ ਪੱਤਰਕਾਰ, ਕਵੀ ਅਤੇ ਪੰਜਾਬ ਚਿੰਤਕ ਦੀਪਕ ਸ਼ਰਮਾ ਚਨਾਰਥਲ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।
‘ਬਾਤਾਂ ਪੰਜਾਬ ਦੀਆਂ’ ਪਾਉਂਦਿਆਂ ਦੀਪਕ ਸ਼ਰਮਾ ਚਨਾਰਥਲ ਨੇ ਕਿਹਾ ਕਿ ਤੁਸੀਂ ਸਾਰੇ ਇਸ ਧਰਤੀ ‘ਤੇ ਆ ਕੇ ਵੀ ਪੰਜਾਬ ਲਈ ਫਿਕਰਮੰਦ ਹੋ ਤੇ ਪੰਜਾਬ ਕਈ ਮਸਲਿਆਂ ‘ਚੋਂ ਨਿਕਲਣ ਲਈ ਤੁਹਾਡੇ ਸਹਿਯੋਗ ਦੀ ਆਸ ਵੀ ਰੱਖਦਾ ਹੈ। ਉਨ੍ਹਾਂ ਪੰਜਾਬ ਦੇ ਵੱਖ-ਵੱਖ ਪਹਿਲੂਆਂ ਤੋਂ ਗੱਲ ਛੂੰਹਦਿਆਂ ਆਖਿਆ ਕਿ ਐਨ ਆਰ ਆਈ ਭਰਾਵਾਂ ਦਾ ਆਪੋ-ਆਪਣੇ ਖੇਤਰਾਂ ਵਿਚ ਵੱਡਾ ਯੋਗਦਾਨ ਹੈ ਜਿਨ੍ਹਾਂ ਵਿਚੋਂ ਪਰਵਾਸੀ ਫਰੈਂਡਜ਼ ਕਲੱਬ ਨੰਗਲ/ਟੋਰਾਂਟੋ ਵੀ ਪੰਜਾਬ ਦੀ ਧਰਤੀ ‘ਤੇ ਖਾਸ ਕਰਕੇ ਸ੍ਰੀ ਆਨੰਦਪੁਰ ਸਾਹਿਬ-ਨੰਗਲ ਖੇਤਰ ਵਿਚ ਸਮਾਜ ਸੇਵੀ ਕਾਰਜਾਂ ਰਾਹੀਂ ਆਪਣਾ ਵਡਮੁੱਲਾ ਯੋਗਦਾਨ ਪਾ ਰਿਹਾ ਹੈ, ਜਿਸ ਦੇ ਲਈ ਬਲਜੀਤ ਸਿੰਘ ਬਡਵਾਲ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ।
ਦੀਪਕ ਚਨਾਰਥਲ ਨਾਲ ਰਚਾਏ ਗਏ ‘ਬਾਤਾਂ ਪੰਜਾਬ ਦੀਆਂ’ ਨਾਮਕ ਇਸ ਸਮਾਗਮ ਵਿਚ ਨਾਮਵਰ ਪੱਤਰਕਾਰ, ਲੇਖਕ ਅਤੇ ਕਵੀ ਜਸਵੀਰ ਸਿੰਘ ਸ਼ਮੀਲ, ਪੱਤਰਕਾਰ ਤੇ ਸਮਾਜ ਸੇਵੀ ਸਵਰਨ ਸਿੰਘ ਭੰਗੂ ਅਤੇ ਪੱਤਰਕਾਰ ਹਰਜੀਤ ਸਿੰਘ ਗਿੱਲ ਹੋਰਾਂ ਨੇ ਜਿੱਥੇ ਵਿਚਾਰ ਸਾਂਝੇ ਕੀਤੇ ਉਥੇ ਉਨ੍ਹਾਂ ਨੂੰ ਵੀ ਕਲੱਬ ਵੱਲੋਂ ਸਨਮਾਨਿਆ ਗਿਆ। ਸਮੁੱਚੇ ਸਮਾਗਮ ਦੀ ਕਾਰਵਾਈ ਉਘੇ ਵਿਦਵਾਨ ਡਾ. ਡੀ.ਪੀ. ਸਿੰਘ ਹੋਰਾਂ ਨੇ ਨਿਭਾਈ, ਵਿਚਾਰਾਂ ਦੀ ਸਾਂਝ ਨਵਤੇਜ ਸਿੰਘ ਟਿਵਾਣਾ ਹੋਰਾਂ ਨੇ ਵੀ ਪਾਈ। ਆਧੁਨਿਕ ਤਕਨੀਕ ਰਾਹੀਂ ਪੰਜਾਬ ਦੇ ਨੰਗਲ ਸ਼ਹਿਰ ਤੋਂ ਕਲੱਬ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਗਰੇਵਾਲ ਨੇ ਵੀ ਆਪਣੀ ਵਡਮੁੱਲੀ ਹਾਜ਼ਰੀ ਦਰਜ ਕਰਵਾ ਕੇ ਕੁੱਝ ਖਾਸ ਵਿਚਾਰਾਂ ਸਾਂਝੀਆਂ ਕੀਤੀਆਂ। ਸਭਨਾਂ ਦਾ ਧੰਨਵਾਦ ਕਲੱਬ ਦੇ ਪ੍ਰਧਾਨ ਬਲਜੀਤ ਬਡਵਾਲ ਨੇ ਕੀਤਾ। ਇਸ ਮੌਕੇ ਇਕ ਸੂਖਮ ਕਵੀ ਦਰਬਾਰ ਵੀ ਆਯੋਜਿਤ ਕੀਤਾ ਗਿਆ। ਸਮਾਗਮ ਨੂੰ ਸਿਰੇ ਚੜ੍ਹਾਉਣ ਵਿਚ ਕਲੱਬ ਦੇ ਡਾਇਰੈਕਟਰ ਹਰਭਜਨ ਸਿੰਘ ਬਡਵਾਲ, ਨਰਿੰਦਰ ਕੌਰ ਬਡਵਾਲ, ਪਰਮਜੀਤ ਸਿੰਘ ਸੈਣੀ, ਮਨਦੀਪ ਕੌਰ, ਹਰਦੀਪ ਸਿੰਘ ਸੈਣੀ, ਤਰਨਜੀਤ ਕੌਰ, ਜੋਗਾ ਸਿੰਘ, ਹਰਪ੍ਰੀਤ ਬਡਵਾਲ, ਕੇਵਲ ਸਿੰਘ, ਤੇਜਵਿੰਦਰ ਰੰਗੀ, ਖੁਸ਼ਵੰਤ ਮੁਲਤਾਨੀ, ਧਰਮਨਜੀਤ ਕੌਰ, ਸੁਖਚੈਨ ਔਲਖ, ਜਸਵੀਰ ਬਡਵਾਲ, ਵਰਿੰਦਰ ਬੈਂਸ ਆਦਿ ਨੇ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ਵੱਡੀ ਗਿਣਤੀ ਵਿਚ ਬਰੈਂਪਟਨ ਖੇਤਰ ਦੀਆਂ ਪੰਜਾਬੀ ਭਾਈਚਾਰੇ ਨਾਲ ਸਬੰਧਤ ਹਸਤੀਆਂ, ਪਰਿਵਾਰਕ ਮੈਂਬਰ ਆਦਿ ਮੌਜੂਦ ਸਨ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …