Breaking News
Home / ਪੰਜਾਬ / ਸੁਖਬੀਰ ਬਾਦਲ ਦੀ ਹੁਸ਼ਿਆਰਪੁਰ ਅਦਾਲਤ ’ਚ ਹੋਈ ਪੇਸ਼ੀ

ਸੁਖਬੀਰ ਬਾਦਲ ਦੀ ਹੁਸ਼ਿਆਰਪੁਰ ਅਦਾਲਤ ’ਚ ਹੋਈ ਪੇਸ਼ੀ

ਬਲਵੰਤ ਸਿੰਘ ਖੇੜਾ ਨੇ ਅਕਾਲੀ ਆਗੂਆਂ ’ਤੇ ਦੋਹਰਾ ਪਾਰਟੀ ਸੰਵਿਧਾਨ ਰੱਖਣ ਦੇ ਮਾਮਲੇ ’ਚ ਕੀਤਾ ਹੋਇਆ ਹੈ ਕੇਸ
ਹੁਸ਼ਿਆਰਪੁਰ/ਬਿਊਰੋ ਨਿਊਜ਼
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅੱਜ ਹੁਸ਼ਿਆਰਪੁਰ ਦੀ ਅਦਾਲਤ ਵਿਚ ਪੇਸ਼ੀ ਹੋਈ ਹੈ। ਧਿਆਨ ਰਹੇ ਕਿ ਹੁਸ਼ਿਆਰਪੁਰ ਦੇ ਸਮਾਜ ਸੇਵੀ ਬਲਵੰਤ ਸਿੰਘ ਖੇੜਾ ਨੇ ਅਕਾਲੀ ਆਗੂਆਂ ’ਤੇ ਦੋਹਰਾ ਪਾਰਟੀ ਸੰਵਿਧਾਨ ਰੱਖਣ ਦਾ ਆਰੋਪ ਲਗਾਉਂਦਿਆਂ ਉਨ੍ਹਾਂ ਖਿਲਾਫ ਹੇਰਾਫੇਰੀ ਦਾ ਮਾਮਲਾ ਦਰਜ ਕਰਵਾਇਆ ਹੋਇਆ ਹੈ। ਇਸ ਦੇ ਚੱਲਦਿਆਂ ਸੁਖਬੀਰ ਅੱਜ ਵਧੀਕ ਸੀ. ਜੇ. ਐਮ. ਹੁਸ਼ਿਆਰਪੁਰ ਦੀ ਅਦਾਲਤ ਵਿਚ ਪੇਸ਼ ਹੋਏ ਅਤੇ ਉਨ੍ਹਾਂ ਜ਼ਮਾਨਤ ਲਈ ਬੌਂਡ ਵੀ ਭਰੇ। ਇਸ ਤੋਂ ਬਾਅਦ ਅਦਾਲਤ ਨੇ ਸੁਖਬੀਰ ਨੂੰ ਜ਼ਮਾਨਤ ਦੇ ਦਿੱਤੀ। ਅਦਾਲਤ ਨੇ ਸੁਣਵਾਈ ਲਈ ਹੁਣ 28 ਸਤੰਬਰ ਦੀ ਤਰੀਕ ਨਿਰਧਾਰਤ ਕੀਤੀ ਹੈ। ਧਿਆਨ ਰਹੇ ਕਿ ਪਾਰਟੀ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਵੀ ਇਸੇ ਕੇਸ ਵਿਚ ਅਦਾਲਤ ’ਚ ਹਾਜ਼ਰੀ ਭਰੀ।

 

Check Also

ਰਾਜਾ ਵੜਿੰਗ ਅਤੇ ਸੁਖਜਿੰਦਰ ਰੰਧਾਵਾ ਨੂੰ ਖਾਲੀ ਕਰਨਾ ਪਵੇਗਾ ਸਰਕਾਰੀ ਮਕਾਨ

ਪੰਜਾਬ ਵਿਧਾਨ ਸਭਾ ਨੇ ਜਾਰੀ ਕੀਤਾ ਹੁਕਮ, ਦੋਵੇਂ ਆਗੂ ਵਿਧਾਇਕੀ ਤੋਂ ਦੇ ਚੁੱਕੇ ਹਨ ਅਸਤੀਫ਼ਾ …