Breaking News
Home / ਪੰਜਾਬ / ਹੁਣ ਨਵੀਆਂ ਦਰਾਂ ਨਾਲ ਹੋਣਗੀਆਂ ਸ਼ਹਿਰੀ ਜਾਇਦਾਦ ਦੀਆਂ ਰਜਿਸਟਰੀਆਂ

ਹੁਣ ਨਵੀਆਂ ਦਰਾਂ ਨਾਲ ਹੋਣਗੀਆਂ ਸ਼ਹਿਰੀ ਜਾਇਦਾਦ ਦੀਆਂ ਰਜਿਸਟਰੀਆਂ

ਰਜਿਸਟਰੀ ਫੀਸ 9 ਫੀਸਦੀ ਤੋਂ ਘਟਾ ਕੇ ਕੀਤੀ 6 ਫੀਸਦੀ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਸਰਕਾਰ ਵੱਲੋਂ ਰਜਿਸਟਰੀ ਫੀਸ 9% ਤੋਂ ਘਟਾ ਕੇ 6% ਕਰਨ ਦੇ ਲਏ ਗਏ ਫੈਸਲੇ ਨੂੰ ਭਲਕੇ ਮੰਗਲਵਾਰ ਤੋਂ ਲਾਗੂ ਕੀਤਾ ਜਾ ਰਿਹਾ ਹੈ। ਜਿਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਹੁਣ ਪੰਜਾਬ ਵਿੱਚ ਰਜਿਸਟਰੀਆਂ ਨਵੀਆਂ ਦਰਾਂ ਮੁਤਾਬਿਕ ਹੋਣਗੀਆਂ।ઠ ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਆਪਣੇ ਪਹਿਲੇ ਬਜਟ ਵਿੱਚ ਰਜਿਸਟਰੀ ਦਰਾਂ 9% ਤੋਂ ਘਟਾ ਕੇ 6% ਕਰਨ ਦਾ ਐਲਾਨ ਕੀਤਾ ਗਿਆ ਸੀ। ਪਰ ਇਸ ਬਾਰੇ ਨੋਟੀਫਿਕੇਸ਼ਨ ਜਾਰੀ ਨਾ ਹੋਣ ਕਰਕੇ ਮਾਲ ਦਫਤਰਾਂ ਵਿਚ ਕਰੀਬ ਦੋ ਮਹੀਨੇ ਤੋਂ ਕੰਮ ਠੱਪ ਪਿਆ ਸੀ, ਜਿਸ ਨਾਲ ਸਰਕਾਰ ਨੂੰ ਵੀ ਮਾਲ ਮਹਿਕਮੇ ਤੋਂ ਆਉਣ ਵਾਲੀ ਆਮਦਨ ਵਿਚ ਘਾਟਾ ਪਿਆ ਹੈ।

Check Also

ਕਿਸਾਨ ਆਗੂਆਂ ਦੀ ਬੈਠਕ ਰਹੀ ਬੇਨਤੀਜਾ ਅਤੇ ਅਗਲੇ ਗੇੜ ਦੀ ਬੈਠਕ 18 ਨੂੰ

ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਚਲਦੀ ਬੈਠਕ ’ਚੋਂ ਉੱਠ ਕੇ ਚਲੇ ਗਏ ਪਟਿਆਲਾ/ਬਿਊਰੋ ਨਿਊਜ਼ ਸੰਯੁਕਤ …