Breaking News
Home / ਕੈਨੇਡਾ / ਕੈਨੇਡਾ-ਅਮਰੀਕਾ ਸਬੰਧਾਂ ‘ਚ ਖਟਾਸ ਤੋਂ ਬਾਅਦ ਦੋਹੇਂ ਪਾਸਿਓਂ ਆਵਾਜਾਈ ਅੱਧੀ ਹੋਈ

ਕੈਨੇਡਾ-ਅਮਰੀਕਾ ਸਬੰਧਾਂ ‘ਚ ਖਟਾਸ ਤੋਂ ਬਾਅਦ ਦੋਹੇਂ ਪਾਸਿਓਂ ਆਵਾਜਾਈ ਅੱਧੀ ਹੋਈ

ਵੈਨਕੂਵਰ/ਬਿਊਰੋ ਨਿਊਜ਼ : ਕੈਨੇਡਾ ਤੇ ਅਮਰੀਕਾ ਦੇ ਸਬੰਧਾਂ ਵਿਚ ਆਈ ਖਟਾਸ ਨੇ ਜਿੱਥੇ ਮੇਡ ਇੰਨ ਕੈਨੇਡਾ ਦੀ ਸੋਚ ਨੂੰ ਉਭਾਰਿਆ ਹੈ, ਉੱਥੇ ਹੀ ਦੋਹਾਂ ਦੇਸ਼ਾਂ ਦੇ ਵਾਸੀਆਂ ਦੀ ਭਾਈਚਾਰਕ ਸਾਂਝ ਨੂੰ ਵੀ ਪ੍ਰਭਾਵਤ ਕੀਤਾ ਹੈ। ਦੋਹਾਂ ਦੇਸ਼ਾਂ ਦੇ ਆਰ-ਪਾਰ ਦੇ ਲਾਂਘਿਆਂ ਦੇ ਪਿਛਲੇ ਮਹੀਨਿਆਂ ਦੇ ਅੰਕੜਿਆਂ ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਟੈਕਸ ਕਾਰਨ ਉੱਭਰੀ ਖਟਾਸ ਨੇ ਆਵਾਜਾਈ ਨੂੰ ਅੱਧਾ ਕਰ ਦਿੱਤਾ ਹੈ। ਇਸ ਸਾਲ ਦੇ ਮਾਰਚ ਮਹੀਨੇ 1 ਲੱਖ 21 ਹਜ਼ਾਰ ਵਿਅਕਤੀ ਆਰ-ਪਾਰ ਲੰਘੇ, ਜਦੋਂ ਕਿ ਪਿਛਲੇ ਸਾਲ ਇਸੇ ਮਹੀਨੇ ਦਾ ਇਹ ਅੰਕੜਾ 2 ਲੱਖ 16 ਹਜਾਰ ਸੀ।
ਇਸੇ ਤਰ੍ਹਾਂ ਅਪਰੈਲ ਮਹੀਨੇ ਆਵਾਜਾਈ ਦਾ ਅੰਕੜਾ ਇਕ ਲੱਖ ਤੋਂ ਘੱਟ ਰਿਹਾ, ਜਦੋਂ ਕਿ ਪਿਛਲੇ ਸਾਲ ਇਹੀ ਅਵਾਜਾਈ ਦੋ ਲੱਖ ਤੋਂ ਵੱਧ ਲੋਕਾਂ ਦੀ ਸੀ। ਸਰੀ ਦੇ ਨਾਲ ਲੱਗਦਾ ਪੀਸ ਆਰਚ ਸਰਹੱਦੀ ਲਾਂਘਾ, ਜਿੱਥੇ ਕੈਨੇਡਾ ਤੇ ਅਮਰੀਕਾ ਵਾਲੇ ਪਾਸੇ 10-12 ਜਾਂਚ ਗੇਟ ਹਨ, ਜਿੰਨ੍ਹਾਂ ਵਿਚੋਂ ‘ਚੋਂ ਲਗਭਗ ਦੋ ਹੀ ਖੁੱਲੇ ਰੱਖੇ ਜਾਂਦੇ ਹਨ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸੋਮਵਾਰ ਨੂੰ ਅਮਰੀਕਾ ਦਾਖਲੇ ਵਾਸਤੇ ਸਿਰਫ ਦੋ ਗੇਟ ਖੁੱਲੇ ਹੋਣ ਦੇ ਬਾਵਜੂਦ ਵਾਹਨਾਂ ਦੀ ਉਡੀਕ ਕਤਾਰ ਬਹੁਤੀ ਲੰਮੀ ਨਹੀਂ ਸੀ।
ਉਥੇ ਮੌਜੂਦ ਲੋਕਾਂ ਨੇ ਕਿਹਾ ਕਿ ਅਨਿਸ਼ਚਿਤਤਾ ਵਾਲੇ ਹਾਲਾਤ ਵਿਚ ਸਿਰਫ ਜ਼ਰੂਰੀ ਕੰਮਾਂ ਲਈ ਹੀ ਆਰ-ਪਾਰ ਜਾਇਆ ਜਾਂਦਾ ਹੈ, ਜਦ ਕਿ ਪਹਿਲਾਂ ਸੈਰ ਸਪਾਟੇ ਲਈ ਇੱਧਰ ਉੱਧਰ ਦੇ ਚੱਕਰ ਲੱਗਦੇ ਸਨ।

 

Check Also

ਪੰਜਾਬੀ ਪ੍ਰੈੱਸ ਕਲੱਬ ਆਫ ਬੀਸੀ ਵੱਲੋਂ ਭਾਰਤ-ਪਾਕਿ ਜੰਗ ਖਿਲਾਫ ਮਤਾ ਪਾਸ

”ਪੰਜਾਬ ਨੂੰ ਜੰਗ ਦਾ ਅਖਾੜਾ ਨਹੀਂ ਬਣਾਉਣਾ ਚਾਹੀਦਾ” ਸਰੀ/ਡਾ. ਗੁਰਵਿੰਦਰ ਸਿੰਘ : ਕੈਨੇਡਾ ਦੇ ਪੰਜਾਬੀ …