Breaking News
Home / ਕੈਨੇਡਾ / ਪੰਜਾਬ ਚੈਰਿਟੀ ਵਲੋਂ ਪੰਜਾਬੀ ਭਾਸ਼ਣ ਮੁਕਾਬਲਿਆਂ ਲਈ ਪ੍ਰਬੰਧ ਮੁਕੰਮਲ

ਪੰਜਾਬ ਚੈਰਿਟੀ ਵਲੋਂ ਪੰਜਾਬੀ ਭਾਸ਼ਣ ਮੁਕਾਬਲਿਆਂ ਲਈ ਪ੍ਰਬੰਧ ਮੁਕੰਮਲ

ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਵਿੱਚ ਰਹਿੰਦੇ ਬੱਚਿਆਂ ਨੂੰ ਆਪਣੀ ਮਾਂ ਬੋਲੀ ‘ਪੰਜਾਬੀ’ ਨਾਲ ਜੋੜੀ ਰੱਖਣ ਲਈ ਪੰਜਾਬ ਚੈਰਿਟੀ ਵਲੋਂ ਨਵਾਂ ਸ਼ਹਿਰ ਸਪੋਰਟਸ ਕਲੱਬ, ਰੋਇਲ ਪੰਜਾਬੀ ਕਲੱਬ, ਪਲੈਨੈੱਟ-ਵਨ ਤੇ ਹੋਰ ਸੰਸਥਾਵਾਂ ਦੇ ਸਹਿਯੋਗ ਨਾਲ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਪੰਜਾਬੀ ਭਾਸ਼ਣ ਮੁਕਾਬਲੇ 2 ਅਪਰੈਲ ਦਿਨ ਐਤਵਾਰ 1:30 ਵਜੇ ਕਰਵਾਏ ਜਾਣਗੇ। ਇਹ ਮੁਕਾਬਲੇ ਅਲੈਗਜੈਂਡਰ ਲਿੰਕਨ ਸਕੂਲ ਮਾਲਟਨ ਵਿੱਚ ਹੋਣਗੇ ਜੋ ਕਿ ਮੌਰਨਿੰਗ ਸਟਾਰ ਉੱਤੇ ਵੈਸਟਵੁੱਡ ਬੱਸ ਟਰਮੀਨਲ ਸਾਹਮਣੇ ਸਥਿਤ ਹੈ। ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਸਾਰਿਆਂ ਨੂੰ ਸਾਰਟੀਫਿਕੇਟ ਅਤੇ ਜੇਤੂਆਂ ਨੂੰ ਢੁੱਕਵੇਂ ਇਨਾਮ ਦਿੱਤੇ ਜਾਣਗੇ। ਗੁਰਨਾਮ ਸਿੰਘ ਢਿੱਲੋਂ ਅਤੇ ਬਲਿਹਾਰ ਨਵਾਂ ਸ਼ਹਿਰ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਇਹਨਾਂ ਭਾਸ਼ਣ ਮੁਕਾਬਲਿਆਂ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਜੱਜਮੈਂਟ ਲਈ ਮਾਹਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ।  ਇਨ੍ਹਾਂ  ਭਾਸ਼ਣ ਮੁਕਾਬਲਿਆਂ ਲਈ ਕੁੱਲ 7 ਗਰੁੱਪ ਹੋਣਗੇ। ਜੇ ਕੇ ਤੋਂ ਗਰੇਡ-6 ਤੱਕ ਦੇ ਬੱਚਿਆਂ ਲਈ ਵਿਸ਼ਾ ਹੋਵੇਗਾ, ‘ਮਿੱਠੀ ਬੋਲ ਚਾਲ’ ਅਤੇ ਸਮਾਂ 2 ਤੋਂ 5 ਮਿੰਟ ਦਾ ਹੋਵੇਗਾ। ਗਰੇਡ 7 ਅਤੇ ਉੱਪਰਲੇ ਗਰੁੱਪਾਂ ਲਈ ਵਿਸ਼ਾ  ‘ਬੱਚਿਆਂ ਦੀ ਪੜ੍ਹਾਈ ਵਿੱਚ ਮਾਪਿਆਂ ਦਾ ਯੋਗਦਾਨ’ ਹੋਵੇਗਾ ਇਸ ਲਈ ਸਮਾਂ 5 ਤੋਂ 7 ਮਿੰਟ ਹੋਵੇਗਾ। ਇਸ ਵਿੱਚ ਬੱਚੇ ਆਪਣੇ ਨਿਜੀ ਤਜ਼ਰਬੇ ਵਿੱਚੋਂ ਇਹ ਦੱਸਣਗੇ ਕਿ ਉਹਨਾਂ ਦੇ ਮਾਪਿਆਂ ਦਾ ਉਹਨਾਂ ਦੀ ਪੜ੍ਹਾਈ ਵਿੱਚ ਕੀ ਯੋਗਦਾਨ ਹੈ। ਇਸੇ ਤਰ੍ਹਾਂ ਅਡਲਸ ਇਹ ਦੱਸਣਗੇ ਕਿ ਉਹ ਆਪਣੇ ਬੱਚਿਆਂ ਦੀ ਪੜ੍ਹਾਈ ਵਿੱਚ ਕਿਸ ਤਰ੍ਹਾਂ ਯੋਗਦਾਨ ਪਾਉਂਦੇ ਹਨ। ਪੰਜਾਬ ਚੈਰਿਟੀ ਇਸ ਪ੍ਰੋਗਰਾਮ ਤੋਂ ਬਿਨਾਂ ਬਲੱਡ ਡੋਨੇਸ਼ਨ ਕੈਂਪ, ਫੂਡ ਡਰਾਈਵ, ਪੰਜਾਬੀ ਲੇਖ ਮੁਕਾਬਲੇ ਅਤੇ ਹੋਰ ਸਮਾਜ ਸੇਵੀ ਕਾਰਜ ਕਰਦੀ ਹੈ। ਇਨ੍ਹਾਂ ਭਾਸ਼ਨ ਮੁਕਾਬਲਿਆਂ ਜਾਂ ਪੰਜਾਬ ਚੈਰਿਟੀ ਦੇ ਹੋਰ ਪਰੋਗਰਾਮਾਂ ਸਬੰਧੀ ਕਿਸੇ ਵੀ ਪਰਕਾਰ ਦੀ ਜਾਣਕਾਰੀ ਲਈ ਬਲਿਹਾਰ ਸਧਰਾ (647-297-8600), ਗੁਰਨਾਮ ਸਿੰਘ ਢਿੱਲੋਂ (647-287-2577) ਜਾਂ ਗੁਰਜੀਤ ਸਿੰਘ ( 905-230-6489 ) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Check Also

ਵੈਨਕੂਵਰ ‘ਚ ਪੁਲਿਸ ਸਟ੍ਰੀਟ ਚੈਕਿੰਗ ਬੰਦ ਕਰਵਾਉਣ ਲਈ ਦਰਜਨਾਂ ਸੰਸਥਾਵਾਂ ਵੱਲੋਂ ਖੁੱਲ੍ਹਾ ਖ਼ਤ

ਸਰੀ/ਬਿਊਰੋ ਨਿਊਜ਼ : ਬੀ.ਸੀ. ਦੀਆਂ ਦਰਜਨਾਂ ਸੰਸਥਾਵਾਂ ਨੇ ਵੈਨਕੂਵਰ ਪੁਲਿਸ ਬੋਰਡ ਅਤੇ ਸੂਬਾਈ ਸਰਕਾਰ ਨੂੰ …