ਰੌਸ਼ਨ ਸਿੰਘ ਦੇ ਭਰਾ ਨੇ ਵੀ ਨਸ਼ਿਆਂ ਕਾਰਨ ਹੀ ਗਵਾਈ ਸੀ ਜਾਨ
ਅੰਮ੍ਰਿਤਸਰ/ਬਿਊਰੋ ਨਿਊਜ਼
ਅੰਮ੍ਰਿਤਸਰ ਵਿਚ ਪੈਂਦੇ ਕਸਬਾ ਓਠੀਆਂ ਦੇ ਨੌਜਵਾਨ ਦੀ ਨਸ਼ਾ ਨਾ ਮਿਲਣ ਕਾਰਨ ਮੌਤ ਹੋ ਗਈ ਹੈ। ਕਸਬਾ ਓਠੀਆਂ ਦਾ ਰੌਸ਼ਨ ਸਿੰਘ, ਜੋ ਕਿ ਨਸ਼ਿਆਂ ਦਾ ਆਦੀ ਸੀ, ਉਸ ਨੂੰ ਨਸ਼ੇ ਦੀ ਤੋਟ ਆ ਗਈ ਅਤੇ ਇਸ ਕਰਕੇ ਹੀ ਉਸਦੀ ਜਾਨ ਚਲੇ ਗਈ। ਰੌਸ਼ਨ ਦੇ ਪਿਤਾ ਨੇ ਦੱਸਿਆ ਕੇ ਉਸਦਾ ਪੁੱਤਰ ਨਸ਼ਿਆਂ ਦਾ ਆਦੀ ਸੀ ਅਤੇ ਕਾਫੀ ਇਲਾਜ ਕਰਾਉਣ ਤੋਂ ਬਾਅਦ ਵੀ ਉਹ ਨਸ਼ਾ ਛੱਡ ਨਹੀਂ ਸਕਿਆ। ਰੌਸ਼ਨ ਸਿੰਘ ਆਪਣੇ ਪਿੱਛੇ ਪਤਨੀ ਅਤੇ ਤਿੰਨ ਬੱਚੇ ਛੱਡ ਗਿਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰੌਸ਼ਨ ਦੇ ਭਰਾ ਦੀ ਵੀ ਨਸ਼ਿਆਂ ਕਾਰਨ ਮੌਤ ਹੋ ਗਈ ਸੀ।
Check Also
ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਰਾਜਪਾਲ ਗੁਲਾਬ ਚੰਦ ਕਟਾਰੀਆ
ਧਰਮ ਬਚਾਓ ਯਾਤਰਾ ਵਿਚ ਸ਼ਾਮਲ ਹੋਏ ਰਾਜਪਾਲ ਸ੍ਰੀ ਆਨੰਦਪੁਰ ਸਾਹਿਬ/ਬਿਊਰੋ ਨਿਊਜ਼ ਪੰਜਾਬ ਦੇ ਰਾਜਪਾਲ ਗੁਲਾਬ …