ਦੀਵਾਲੀ (ਟੋਰਾਂਟੋ)
ਬੜੀ ਦੇਰ ਬਾਅਦ ਕਰੋਨਾ ਰਹਿਤ ਦਿਵਾਲੀ,
ਖ਼ੁਸ਼ੀ-ਖੁਸ਼ੀ ਨਾਲ ਅਸੀਂ ਮਨਾ ਰਹੇ ਹਾਂ।
ਇਕ ਦੂਜੇ ਘਰ ਜਾਣ ਦੀ ਖੁੱਲ੍ਹ ਹੋ ਗਈ,
ਪਈਆਂ ਦੂਰੀਆਂ ਨੂੰ ਤਾਂ ਹੀ ਘਟਾ ਰਹੇ ਹਾਂ।
ਦਿਲਾਂ ਵਾਲਾ ਹਨ੍ਹੇਰਾ ਵੀ ਦੂਰ ਹੋ ਜਾਏ,
ਮੰਦਰ, ਗੁਰਦੁਆਰੇ ਸੀਸ ਝੁਕਾ ਰਹੇ ਹਾਂ ।
ਸਾਵਧਾਨੀ ਨਾਲ ਪਟਾਕੇ ਨੂੰ ਅੱਗ ਲਾਈਏ,
ਸਿੱਖਿਆ ਵੱਡਿਆਂ ਤੋਂ ਅੱਗੇ ਸਿਖਾ ਰਹੇ ਹਾਂ ।
ਜਿਹੜੇ ਸਾਥ ਛੱਡ ਟੁਰ ਗਏ ਅੱਧ-ਵਾਟੇ,
ਵਿੱਛੜ ਗਿਆਂ ਦੀਆਂ ਬਾਤਾਂ ਦੁਹਰਾ ਰਹੇ ਹਾਂ ।
ਟੋਰਾਂਟੋ ਵਾਲਿਆਂ ਨੂੰ ਕੰਮ ਹੈ ਡਬਲ਼ ਏਸ ਦਿਨ,
ਦੀਵੇ ਜਗਾਉਣੋਂ ਪਹਿਲਾਂ ਵੋਟਾਂ ਵੀ ਪਾ ਰਹੇ ਹਾਂ।
ਹਦਾਇਤ ਡਾਕਟਰ ਦੀ ‘ਬਲਵਿੰਦਰਾ’ ਸਿਰ-ਮੱਥੇ,
ਚਾਹ ਫ਼ਿੱਕੀ ਮਠਿਆਈ ਪਰ ਸਭ ਖਾ ਰਹੇ ਹਾਂ ।
ਗਿੱਲ ਬਲਵਿੰਦਰ
CANADA +1.416.558.5530
([email protected] )
ਫ਼ੋਨ: 94635-72150