ਬਰੈਂਪਟਨ, ਉਨਟਾਰੀਓ : ਸਿਟੀ ਆਫ ਬਰੈਂਪਟਨ, ਨਿਵਾਸੀਆਂ ਨੂੰ ਯਾਦ ਕਰਾਉਂਦੀ ਕਿ ਉਹ ਸੋਮਵਾਰ 24 ਅਕਤੂਬਰ ਨੂੰ ਦੀਵਾਲੀ ਦੇ ਮੌਕੇ ‘ਤੇ ਪਟਾਕੇ ਚਲਾਉਂਦੇ ਸਮੇਂ ਸੁਰੱਖਿਅਤ ਰਹਿਣ ਦੇ ਮਹੱਤਵ ਨੂੰ ਸਮਝਣ। ਕਮਿਊਨਿਟੀ ਵਿਚ ਕਈ ਲੋਕ ਇਸ ਦਿਨ ਬੰਦੀ ਛੋੜ ਦਿਵਸ ਵੀ ਮਨਾਉਂਦੇ ਹਨ।
ਦੀਵਾਲੀ, ਸਾਲ ਵਿਚ ਉਹਨਾਂ ਚਾਰ ਦਿਨਾਂ ਵਿਚੋਂ ਇਕ ਹੈ, ਜਦੋਂ ਬਰੈਂਪਟਨ ਵਿਚ ਪਰਮਿਟ ਦੀ ਲੋੜ ਦੇ ਬਿਨਾਂ, ਨਿੱਜੀ ਪ੍ਰਾਪਰਟੀ ਤੇ ਛੋਟੀ-ਰੇਂਜ ਦੇ ਪਟਾਕਿਆਂ ਦੀ ਇਜਾਜ਼ਤ ਹੁੰਦੀ ਹੈ। ਬਾਇ-ਲਾਅ ਦੇ ਅਧੀਨ, ਵਿਕਟੋਰੀਆ ਡੇ, ਕੈਨੇਡਾ ਡੇ ਅਤੇ ਨਵੇਂ ਸਾਲ ਨੂੰ ਵੀ ਪਟਾਕੇ ਚਲਾਉਣ ਦੀ ਇਜ਼ਾਜਤ ਹੁੰਦੀ ਹੈ।
ਛੋਟੀ-ਰੇਂਜ ਦੇ ਪਟਾਕੇ ਅਜਿਹੇ ਪਟਾਕੇ ਹਨ, ਜੋ ਚਲਾਏ ਜਾਣ ‘ਤੇ ਤਿੰਨ ਮੀਟਰ (10 ਫੁੱਟ) ਤੋਂ ਘੱਟ ਦੂਰ ਤੱਕ ਜਾਂਦੇ ਹਨ (ਉਦਾਹਰਨ ਲਈ ਅਨਾਰ, ਚੱਕਰ, ਜ਼ਮੀਨੀ ਚੱਕਰ, ਫੁਲਝੜੀਆਂ)। ਮੋਟੇ ਤੌਰ ‘ਤੇ ਇਹ ਬਰੈਂਪਟਨ ਟ੍ਰਾਂਜ਼ਿਟ ਦੀ ਬੱਸ ਜਾਂ ਬਾਸਕਟਬਾਲ ਰੂਪ ਦੀ ਉਚਾਈ ਜਿੰਨੇ ਹੁੰਦੇ ਹਨ।
ਹੋਰ ਸਾਰੇ ਰਾਕੇਟ ਕਿਸਮ ਦੇ ਪਟਾਕਿਆਂ ਤੇ ਬਰੈਂਪਟਨ ਵਿਚ ਪਾਬੰਦੀ ਹੈ। ਸਿਟੀ, ਨਿਵਾਸੀਆਂ ਨੂੰ ਯਾਦ ਕਰਾਉਂਦੀ ਹੈ ਕਿ ਗਲੀ ਵਿਚ, ਸਾਈਡਵਾਕਸ ਤੇ, ਸਿਟੀ ਦੇ ਪਾਰਕਾਂ ਦੇ ਅੰਦਰ ਜਾਂ ਮਿਊਂਸੀਪਲ ਜਾਂ ਸਕੂਲ ਦੀਆਂ ਪ੍ਰਾਪਰਟੀਜ਼ ਤੇ, ਪਟਾਕੇ ਚਲਾਉਣ ਦੀ ਇਜਾਜ਼ਤ ਨਹੀਂ ਹੈ।
ਨਿੱਜੀ ਪ੍ਰਾਪਰਟੀ ਤੇ ਛੋਟੀ-ਰੇਂਜ ਦੇ ਪਟਾਕੇ ਚਲਾਉਂਦੇ ਸਮੇਂ, ਨਿਵਾਸੀਆਂ ਲਈ ਇਨ੍ਹਾਂ ਸੁਰੱਖਿਆ ਸਾਵਧਾਨੀਆਂ ਦੀ ਪਾਲਣਾ ਕਰਨੀ ਲਾਜ਼ਮੀ ਹੈ।
*ਆਪਣੇ ਕੋਲ ਪਾਣੀ ਦਾ ਕੰਟੇਨਰ ਜਾਂ ਪਾਣੀ ਨਾਲ ਭਰੀ ਕੋਈ ਹੋਜ਼ ਲਾਈਨ ਰੱਖੋ, ਜੋ ਪਟਾਕੇ ਬੁਝਾਉਣ ਲਈ ਉਪਲਬਧ ਹੋਵੇ।
*ਫੁਲਝੜੀ ਨੂੰ ਛੱਡ ਕੇ, ਕਦੇ ਵੀ ਪਟਾਕੇ ਨੂੰ ਆਪਣੇ ਹੱਥ ਵਿਚ ਫੜ ਕੇ ਅੱਗ ਨਾ ਲਗਾਓ ਜਾਂ ਅੱਗ ਲੱਗੇ ਪਟਾਕੇ ਨੂੰ ਹੱਥ ਵਿਚ ਨਾ ਫੜੋ।
*ਕਦੇ ਵੀ ਪਟਾਕਿਆਂ ਨੂੰ ਹੋਰ ਲੋਕਾਂ ‘ਤੇ ਨਾ ਸੁੱਟੋ ਜਾਂ ਉਹਨਾਂ ਵੱਲ ਕਰਕੇ ਨਾ ਚਲਾਓ।
*ਫੁਲਝੜੀਆਂ ਚਲਾਉਣ ਤੋਂ ਬਾਅਦ, ਉਹਨਾਂ ਨੂੰ ਸੁੱਟਣ ਤੋਂ ਪਹਿਲਾਂ, ਪੂਰੀ ਤਰ੍ਹਾਂ ਨਾਲ ਠੰਡਾ ਹੋਣ ਦੇਣ ਲਈ ਪਾਣੀ ਦੇ ਕੰਟੇਨਰ ਵਿਚ ਪਾ ਦਿਓ।
*ਸਾਰੇ ਪਟਾਕਿਆਂ ਨੂੰ ਸੁੱਟਣ ਤੋਂ ਪਹਿਲਾਂ, ਉਹਨਾਂ ਨੂੰ ਪੂਰੀ ਤਰ੍ਹਾਂ ਠੰਡਾ ਹੋਣ ਦਿਓ।
ਜਿਹਨਾਂ ਵਿਕਰੇਤਾਵਾਂ ਦੀ ਦੀਵਾਲੀ ਅਤੇ 31 ਦਸੰਬਰ ਨੂੰ ਨਵੇਂ ਸਾਲ ਦੀ ਸ਼ਾਮ ਲਈ ਪਟਾਕੇ ਵੇਚਣ ਦੀ ਯੋਜਨਾ ਹੈ, ਉਹਨਾਂ ਨੂੰ ਯਾਦ ਕਰਾਇਆ ਜਾਂਦਾ ਹੈ ਕਿ ਇਸ ਵਾਸਤੇ ਟ੍ਰੇਨਿੰਗ ਜ਼ਰੂਰੀ ਹੈ ਅਤੇ ਵਿਕਰੇਤਾਵਾਂ ਨੂੰ ਲਾਇਸੈਂਸਸ਼ੁਦਾ ਹੋਣ ਤੋਂ ਪਹਿਲਾਂ ਟ੍ਰੇਨਿੰਗ ਕੋਰਸ ਪੂਰਾ ਕਰਨਾ ਲਾਜ਼ਮੀ ਹੈ। ਜਿਹਨਾਂ ਵਿਕਰੇਤਾਵਾਂ ਨੇ ਪਹਿਲਾਂ ਹੀ ਫਾਇਰ ਇੰਸਪੈਕਸ਼ਨ ਪ੍ਰਾਪਤ ਅਤੇ ਟ੍ਰੇਨਿੰਗ ਕੋਰਸ ਪੂਰਾ ਕਰ ਲਿਆ ਹੈ, ਉਹਨਾਂ ਲਈ ਲਾਇਸੈਂਸ ਲੈਣ ਜਾਂ ਨਵਿਆਉਣ ਲਈ ਔਨਲਾਈਨ ਅਪਲਾਈ ਕਰਨਾ ਲਾਜ਼ਮੀ ਹੈ। ਮਨਜੂਰੀ ਮਿਲਣ ਤੇ, ਲਾਇਸੈਂਸ, 17 ਅਕਤੂਬਰ ਤੋਂ ਸ਼ੁਰੂ ਕਰਦੇ ਹੋਏ, ਸਿਟੀ ਹਾਲ 2 ਵੈਲਿੰਗਟਨ ਸਟ੍ਰੀਟ ਵੈਸਟ ਤੋਂ ਲਿਆ ਜਾ ਸਕਦਾ ਹੈ।
ਸਿਟੀ ਨਿਵਾਸੀਆਂ ਨੂੰ ਸਲਾਹ ਦਿੱਤੀ ਹੈ ਕਿ ਲਾਇਸੈਂਸਸ਼ੁਦਾ ਰਿਟੇਲਰਾਂ ਤੋਂ ਹੀ ਪਟਾਕੇ ਖਰੀਦੋ। ਬਰੈਂਪਟਨ ਵਿਚ ਰਜਿਸਟਰਡ ਪਟਾਕਾ ਰਿਟੇਲਰਾਂ ਦੀ ਸੂਚੀ, ਸਿਟੀ ਦੇ ਵੈਬਸਾਈਟ ‘ਤੇ ਉਪਲਬਧ ਹੋਵੇਗੀ।
ਪਟਾਕਿਆਂ ਤੋਂ ਸੁਰੱਖਿਆ ਅਤੇ ਬਾਇ ਲਾਅਜ਼ ਬਾਰੇ ਵਧੇਰੇ ਜਾਣਕਾਰੀ ਲਈ www.brampton.ca/fireworks ‘ਤੇ ਜਾਓ।
ਤੁਹਾਨੂੰ ਯਾਦ ਕਰਾਇਆ ਜਾਂਦਾ ਹੈ ਕਿ 2022 ਦੀਆਂ ਬਰੈਂਪਟਨ ਮਿਊਂਸਪਲ ਅਤੇ ਸਕੂਲ ਬੋਰਡ ਚੋਣਾਂ ਲਈ ਵੋਟਿੰਗ ਡੇਅ 24 ਅਕਤੂਬਰ ਨੂੰ ਹੈ।