ਆਓ ਰਲ ਕੇ ਮਨਾਈਏ ਦੀਵਾਲੀ।
ਦੀਵੇ ਬਾਲ਼ ਰੁਸ਼ਨਾਈਏ ਦੀਵਾਲੀ।
ਘਰ ਦੀ ਸਾਫ਼ ਸਫ਼ਾਈ ਕਰਕੇ,
ਮਨ ਤੋਂ ਮੈਲ਼ ਵੀ ਲਾਹੀਏ ਦੀਵਾਲੀ।
ਨੇਕੀ ਦੀ ਜਿੱਤ ਹੋਈ ਬਦੀ ਤੇ,
ਅਸੀਂ ਵੀ ਕਰ ਦਿਖਾਈਏ ਦੀਵਾਲੀ।
ਰੱਜਿਆਂ ਨੂੰ ਕੀ ਹੋਰ ਰਜਾਉਣਾ,
ਭੁੱਖਿਆਂ ਨੂੰ ਖੁਆਈਏ ਦੀਵਾਲੀ।
ਦਰ ‘ਤੇ ਜੇਕਰ ਆਏ ਸਵਾਲੀ,
ਨਾ ਮੱਥੇ ਵੱਟ ਪਾਈਏ ਦੀਵਾਲੀ।
ਗਿਲੇ, ਸ਼ਿਕਵੇ ਭੁੱਲ ਕੇ ਆਪਾਂ,
ਛੱਡ ਰੋਸੇ, ਗਲ ਲਾਈਏ ਦੀਵਾਲੀ।
ਮਾਪੇ ਰੁਲਦੇ ਬਿਰਧ ਘਰਾਂ ‘ਚ,
ਉਨ੍ਹਾਂ ਨੂੰ ਜਾ, ਲਿਆਈਏ ਦੀਵਾਲੀ।
ਸੀਨੇ ਨਾ ਹੋਰ ਤਪਾਈਏ ਦੀਵਾਲੀ।
ਰਲ਼ ਕੇ ਕਸਮਾਂ ਖਾਈਏ ਦੀਵਾਲੀ।ਸੁਲੱਖਣ ਸਿੰਘ
+647-786-6329
ਆਓ ਦੀਵਾਲੀ ਮਨਾਈਏ …..
RELATED ARTICLES

