ਬੱਦਲਾਂ ਦੀ ਘਟਾ
ਬਾਰਿਸ਼ ਦੀਆਂ ਬੂੰਦਾਂ
ਫੁੱਲਾਂ ਦਾ ਖਿੜਨਾ
ਫਲਾਂ ਦਾ ਰਸਨਾ
ਰੰਗਾਂ ਦੀ ਬਰਸਾਤ
ਰਾਤਾਂ ਦੇ ਜੁਗਨੂੰ
ਕੁਦਰਤ ਦੀ ਰਾਸ
ਕਾਇਨਾਤ ਦਾ ਸੰਗੀਤ
ਮਸਤ ਹਵਾਵਾਂ
ਮਹਿਕਦੀ ਮਿੱਟੀ
ਪਪੀਹੇ ਦੇ ਬੋਲ
ਪਰੀਆਂ ਦਾ ਨਾਚ
ਅਦਭੁੱਤ ਨਜ਼ਾਰੇ
ਅਨਮੋਲ ਨਜ਼ਰਾਨੇ
ਬੇਮਾਅਨੇ ਹਨ
ਬੇਨੂਰ ਹਨ
ਮਨ ਦਾ ਹੀ ਜੇ
ਮੋਰ ਮਰ ਜਾਵੇ!!!
– ਅੰਜਨਾ ਮੈਨਨ