7 ਜਵਾਨ ਸ਼ਹੀਦ
ਦੰਤੇਵਾੜਾ/ਬਿਊਰੋ ਨਿਊਜ਼
ਛੱਤੀਸਗੜ੍ਹ ਦੇ ਦੰਤੇਵਾੜਾ ਜ਼ਿਲੇ ਵਿਚ ਨਕਸਲੀਆਂ ਨੇ ਸੀ. ਆਰ. ਪੀ. ਐੱਫ. ਦੀ ਇਕ ਗੱਡੀ ਨੂੰ ਬੰਬ ਧਮਾਕੇ ਨਾਲ ਉਡਾ ਦਿੱਤਾ, ਜਿਸ ਵਿਚ 7 ਜਵਾਨ ਮੌਕੇ ‘ਤੇ ਹੀ ਸ਼ਹੀਦ ਹੋ ਗਏ। ਦੰਤੇਵਾੜਾ ਜ਼ਿਲੇ ਦੇ ਪੁਲਿਸ ਸੁਪਰਡੈਂਟ ਨੇ ਇਸ ਹਮਲੇ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਨਕਸਲੀਆਂ ਨੇ ਜ਼ਿਲੇ ਦੇ ਮੈਲਾਵਾੜਾ ਵਿਚ ਸੀ. ਆਰ. ਪੀ. ਐੱਫ. ਦੀ ਬਖਤਰਬੰਦ ਗੱਡੀ ਵਿਚ ਉਸ ਸਮੇਂ ਧਮਾਕਾ ਕਰਕੇ ਉਡਾਇਆ ਜਦੋਂ ਉਹ ਇਲਾਕੇ ਵਿਚ ਗਸ਼ਤ ਕਰ ਰਹੇ ਸੀ। ਹਮਲੇ ਦੌਰਾਨ ਗੱਡੀ ਵਿਚ ਸਵਾਰ ਨੀਮ ਫੌਜੀ ਬਲ ਦੇ ਸਾਰੇ 7 ਜਵਾਨ ਮੌਕੇ ‘ਤੇ ਹੀ ਸ਼ਹੀਦ ਹੋ ਗਏ।ઠ
ਸ਼ਹੀਦ ਹੋਣ ਵਾਲੇ ਸਾਰੇ ਜਵਾਨ ਸੀ. ਆਰ. ਪੀ. ਐੱਫ. ਦੀ 111ਵੀਂ ਬਟਾਲੀਅਨ ਵਿਚ ਤਾਇਨਾਤ ਸਨ। ਘਟਨਾ ਤੋਂ ਬਾਅਦ ਮੌਕੇ ‘ਤੇ ਭਾਰੀ ਸੁਰੱਖਿਆ ਫੋਰਸ ਨੂੰ ਰਵਾਨਾ ਕੀਤਾ ਗਿਆ ਹੈ। ਪੁਲਿਸ ਪੂਰੇ ਇਲਾਕੇ ਵਿਚ ਸਰਚ ਆਪਰੇਸ਼ਨ ਚਲਾਉਣ ਦੀ ਤਿਆਰੀ ਕਰ ਰਹੀ ਹੈ।
Check Also
ਜਗਦੀਸ਼ ਸਿੰਘ ਝੀਂਡਾ ਬਣੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ
ਝੀਂਡਾ ਨੇ ਸਿੱਖ ਕੌਮ ਦੀ ਭਲਾਈ ਲਈ ਕੰਮ ਕਰਨ ਦਾ ਕੀਤਾ ਵਾਅਦਾ ਚੰਡੀਗੜ੍ਹ/ਬਿਊਰੋ ਨਿਊਜ਼ ਹਰਿਆਣਾ …