-11.3 C
Toronto
Wednesday, January 21, 2026
spot_img
Homeਭਾਰਤਮੋਦੀ ਨਾਲ ਵਿਆਹ ਕਰਾਉਣ ਦੀ ਮੰਗ ਨੂੰ ਲੈ ਕੇ ਓਮ ਸ਼ਾਂਤੀ ਨੇ...

ਮੋਦੀ ਨਾਲ ਵਿਆਹ ਕਰਾਉਣ ਦੀ ਮੰਗ ਨੂੰ ਲੈ ਕੇ ਓਮ ਸ਼ਾਂਤੀ ਨੇ ਜੰਤਰ ਮੰਤਰ ਵਿਖੇ ਲਾਇਆ ਧਰਨਾ

ਨਵੀਂ ਦਿੱਲੀ/ਬਿਊਰੋ ਨਿਊਜ਼ : ਇੱਕ ਪਾਸੇ ਜਿੱਥੇ ਜੰਤਰ-ਮੰਤਰ ਤੋਂ ਪ੍ਰਦਰਸ਼ਨਕਾਰੀਆਂ ਨੂੰ ਹਟਾਇਆ ਜਾ ਰਿਹਾ ਸੀ, ਉੱਥੇ ਦੂਜੇ ਪਾਸੇ ਇੱਕ ਔਰਤ ਅਨੋਖੀ ਖਾਹਿਸ਼ ਲੈ ਕੇ ਧਰਨੇ ‘ਤੇ ਬੈਠ ਗਈ ਹੈ। ਓਮ ਸ਼ਾਂਤੀ ਨਾਂ ਦੀ ਇਹ ਔਰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵਿਆਹ ਕਰਵਾਉਣ ਦੀ ਖਾਹਿਸ਼ਮੰਦ ਹੈ। ਇਹ ਔਰਤ ਜੰਤਰ-ਮੰਤਰ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੱਕ ਤਸਵੀਰ ਲੈ ਕੇ ਬੈਠੀ ਹੋਈ ਹੈ ਅਤੇ ਰਾਤ ਨੂੰ ਇੱਥੇ ਹੀ ਸੌਂ ਜਾਂਦੀ ਹੈ। ਓਮ ਸ਼ਾਂਤੀ ਸ਼ਰਮਾ ਮੁਤਾਬਕ ਉਸ ਦੇ ਪਤੀ ਨੇ ਉਸ ਨਾਲ ਕਥਿਤ ਤੌਰ ‘ਤੇ ਧੋਖਾ ਕਰਦਿਆਂ ਜੀਵਨ ਸਫ਼ਰ ਵਿੱਚ ਅਧਵਾਟੇ ਹੀ ਛੱਡ ਦਿੱਤਾ ਸੀ। ਹੁਣ ਉਸ ਦੀ ਆਸ ਸਿਰਫ਼ ਪ੍ਰਧਾਨ ਮੰਤਰੀ ‘ਤੇ ਹੈ। ਉਸ ਨੂੰ ਪ੍ਰਧਾਨ ਮੰਤਰੀ ਵਿੱਚ ਕਈ ਖੂਬੀਆਂ ਨਜ਼ਰ ਆਉਂਦੀਆਂ ਹਨ ਜਿਨ੍ਹਾਂ ਕਰਕੇ ਉਹ ਜੰਤਰ-ਮੰਤਰ ਪੁੱਜੀ ਹੈ। ਉਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਖ਼ਾਸੀਅਤ ਹੈ ਕਿ ਉਹ ਗ਼ਰੀਬਾਂ ਤੇ ਦੁਖੀਆਂ ਦੀ ਆਵਾਜ਼ ਸੁਣਦੇ ਹਨ। ਉਸ ਨੂੰ ਆਸ ਹੈ ਕਿ ਪ੍ਰਧਾਨ ਮੰਤਰੀ ਉਸ ਦੀ ਦਰਦ ਭਰੀ ਦਾਸਤਾਨ ਸੁਣਦਿਆਂ ਸ਼ਾਇਦ ਮੁਲਾਕਾਤ ਲਈ ਸਮਾਂ ਦੇ ਦੇਣ। ਉਸ ਨੇ ਕਿਹਾ ਕਿ ਜੇਕਰ ਉਸ ਦੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਹੋ ਜਾਂਦੀ ਹੈ ਤਾਂ ਉਹ ਜੈਪੁਰ ਮੁੜ ਜਾਵੇਗੀ।

 

RELATED ARTICLES
POPULAR POSTS

Happy Diwali