ਭਾਰਤੀ ਜਨਤਾ ਪਾਰਟੀ 71 ਸੀਟਾਂ ਨਾਲ ਦੂਜੇ ਨੰਬਰ ’ਤੇ
ਨਵੀਂ ਦਿੱਲੀ/ਬਿਊਰੋ ਨਿਊਜ਼ : ਕਰਨਾਟਕ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣੇ ਜਾਰੀ ਹਨ ਅਤੇ ਇਲੈਕਸ਼ਨ ਕਮਿਸ਼ਨ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਕਾਂਗਰਸ ਪਾਰਟੀ 114 ਸੀਟਾਂ ’ਤੇ, ਭਾਜਪਾ 71 ਸੀਟਾਂ ’ਤੇ, ਜੇਡੀਐਸ 32 ਸੀਟਾਂ ’ਤੇ ਜਦਕਿ 6 ਸੀਟਾਂ ’ਤੇ ਅਜ਼ਾਦ ਉਮੀਦਵਾਰ ਅੱਗੇ ਚੱਲ ਰਹੇ ਹਨ। ਕਾਂਗਰਸ ਨੂੰ 43. 1 ਫੀਸਦੀ, ਭਾਰਤੀ ਜਨਤਾ ਪਾਰਟੀ ਨੂੰ 36.1 ਅਤੇ ਜੇਡੀਐਸ ਨੂੰ 12.9 ਫੀਸਦੀ ਵੋਟ ਮਿਲਦੇ ਹੋਏ ਨਜ਼ਰ ਆ ਰਹੇ ਹਨ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਕਾਂਗਰਸ ਪਾਰਟੀ ਨੇ ਆਪਣੀ ਲੀਡ ਨੂੰ ਦੇਖਦੇ ਹੋਏ ਆਪਣੇ ਸਾਰੇ ਵਿਧਾਇਕਾਂ ਨੂੰ ਬੇਂਗਲੁਰੂ ਪਹੁੰਚਣ ਲਈ ਕਿਹਾ ਹੈ। ਉਧਰ ਜੇਡੀਐਸ ਆਗੂ ਐਚ ਡੀ ਕੁਮਾਰ ਸਵਾਮੀ ਨੇ ਕਿਹਾ ਕਿ ਕਾਂਗਰਸ ਜਾਂ ਭਾਰਤੀ ਜਨਤਾ ਪਾਰਟੀ ਨੇ ਫਿਲਹਾਲ ਉਨ੍ਹਾਂ ਨਾਲ ਕੋਈ ਸੰਪਰਕ ਨਹੀਂ ਕੀਤਾ। ਧਿਆਨ ਰਹੇ ਕਿ ਲੰਘੀ 10 ਮਈ ਨੂੰ ਕਰਨਾਟਕ ਵਿਧਾਨ ਸਭਾ ਲਈ ਵੋਟਾਂ ਪਈਆਂ ਸਨ ਜਿਨ੍ਹਾਂ ਦੇ ਨਤੀਜੇ ਅੱਜ ਆ ਰਹੇ ਹਨ ਅਤੇ ਸ਼ੁਰੂਆਤੀ ਰੁਝਾਨਾਂ ਮੁਤਾਬਕ ਕਾਂਗਰਸ ਪਾਰਟੀ ਨੇ ਲੀਡ ਪ੍ਰਾਪਤ ਕਰ ਲਈ ਹੈ ਜਦਕਿ ਫਾਈਨਲ ਨਤੀਜੇ ਆਉਣੇ ਹਾਲੇ ਬਾਕੀ ਹਨ।