ਜੰਮੂ-ਕਸ਼ਮੀਰ ਪੁਲਿਸ ਨੇ ਅੱਤਵਾਦੀ ਦਾ ਸਕੈਚ ਕੀਤਾ ਜਾਰੀ
ਪਹਿਲਗਾਮ/ਬਿਊਰੋ ਨਿਊਜ਼ : ਪਹਿਲਗਾਮ ਅੱਤਵਾਦੀ ਹਮਲੇ ਨੂੰ ਅੰਜ਼ਾਮ ਦੇਣ ਵਾਲੇ ਤਿੰਨ ਅੱਤਵਾਦੀਆਂ ਵਿਚੋਂ ਇਕ ਦੀ ਪਹਿਚਾਣ ਹੋ ਗਈ ਹੈ। ਰਾਸ਼ਟਰੀ ਜਾਂਚ ਏਜੰਸੀ ਦੀ ਗਿ੍ਰਫ਼ਤ ’ਚ ਆਏ ਦੋ ਆਰੋਪੀਆਂ ਨੇ ਦੱਸਿਆ ਕਿ ਹਮਲਾ ਕਰਨ ਵਾਲੇ ਤਿੰਨ ਅੱਤਵਾਦੀਆਂ ਵਿਚੋਂ ਇਕ ਦਾ ਨਾਮ ਸੁਲੇਮਾਨ ਸ਼ਾਹ ਹੈ। ਜਦਕਿ ਦੋ ਪਾਕਿਸਤਾਨੀ ਅੱਤਵਾਦੀਆਂ ਦੇ ਨਾਮਾਂ ਸਬੰਧੀ ਫਿਲਹਾਲ ਖੁਲਾਸਾ ਨਹੀਂ ਕੀਤਾ ਗਿਆ। ਸੁਲੇਮਾਨ ਵੀ ਉਸੇ ਅੱਤਵਾਦੀ ਨੈਟਵਰਕ ਦਾ ਹਿੱਸਾ ਹੈ, ਜਿਸ ’ਚ ਬਾਕੀ ਦੋ ਅੱਤਵਾਦੀ ਸ਼ਾਮਲ ਸਨ। ਜਿਨ੍ਹਾਂ ਦੀ ਤਸਵੀਰ ਪਹਿਲਗਾਮ ਹਮਲੇ ਤੋਂ ਬਾਅਦ ਸਾਹਮਣੇ ਆਈ ਸੀ। ਪਹਿਲਗਾਮ ਹਮਲੇ ਦੇ ਦੋ ਮਹੀਨਿਆਂ ਬਾਅਦ ਲੰਘੇ ਦਿਨੀਂ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਦੋ ਵਿਅਕਤੀਆਂ ਨੂੰ ਗਿ੍ਰਫ਼ਤਾਰ ਕੀਤਾ ਸੀ। ਜਾਂਚ ਦੌਰਾਨ ਖੁਲਾਸਾ ਹੋਇਆ ਕਿ ਗਿ੍ਰਫ਼ਤਾਰ ਕੀਤੇ ਗਏ ਵਿਅਕਤੀਆਂ ਨੇ ਪਹਿਲਗਾਮ ਦੇ ਹਮਲਾਵਰਾਂ ਨੂੰ ਪਨਾਹ ਦਿੱਤੀ ਸੀ ਅਤੇ ਇਨ੍ਹਾਂ ਆਰੋਪੀਆਂ ਦਾ ਨਾਮ ਪਰਵੇਜ਼ ਅਹਿਮਦ ਜੋਠਾਰ ਅਤੇ ਬਸ਼ੀਰ ਅਹਿਮਦ ਜੋਠਾਰ ਹੈ।
Check Also
‘ਆਪ’ ਦੇ ਸੰਜੀਵ ਅਰੋੜਾ ਨੇ ਲੁਧਿਆਣਾ ਜ਼ਿਮਨੀ ਚੋਣ ਜਿੱਤੀ
ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੂੰ 10 ਹਜ਼ਾਰ ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ …