Breaking News
Home / ਜੀ.ਟੀ.ਏ. ਨਿਊਜ਼ / ਮਿਡਲ ਕਲਾਸ ਟੈਕਸ ਵਿਚ ਕੱਟ ਨਾਲ ਮੱਧ-ਵਰਗੀ ਪਰਿਵਾਰਾਂ ਨੂੰ ਹੋਵੇਗਾ ਫਾਇਦਾ : ਸੋਨੀਆ ਸਿੱਧੂ

ਮਿਡਲ ਕਲਾਸ ਟੈਕਸ ਵਿਚ ਕੱਟ ਨਾਲ ਮੱਧ-ਵਰਗੀ ਪਰਿਵਾਰਾਂ ਨੂੰ ਹੋਵੇਗਾ ਫਾਇਦਾ : ਸੋਨੀਆ ਸਿੱਧੂ

ਬਰੈਂਪਟਨ : ਫੈੱਡਰਲ ਲਿਬਰਲ ਸਰਕਾਰ ਵੱਲੋਂ ਮਿਡਲ ਕਲਾਸ ਦੀ ਮਜ਼ਬੂਤੀ ਦੀ ਅਹਿਮੀਅਤ ਨੂੰ ਸਮਝਦਿਆਂ ਹੋਇਆਂ ਟੈਕਸ ਕਟੌਤੀ ‘ਤੇ ਜ਼ੋਰ ਦਿੱਤਾ ਜਾਂਦਾ ਰਿਹਾ ਹੈ। ਅਕਤੂਬਰ 2019 ਵਿਚ ਮੁੜ ਸੱਤਾ ‘ਚ ਆਉਣ ਤੋਂ ਬਾਅਦ ਫੈੱਡਰਲ ਸਰਕਾਰ ਵੱਲੋਂ ਕਰੀਬ 20 ਮਿਲੀਅਨ ਕੈਨੇਡੀਅਨਾਂ ਲਈ ਦੁਬਾਰਾ ਟੈਕਸ ਘਟਾਉਣ ਦੇ ਵਾਅਦੇ ਨੂੰ ਪਹਿਲ ਦਿੱਤੀ ਗਈ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਬਰੈਂਪਟਨ ਸਾਊਥ ਤੋਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕਿਹਾ ਕਿ ਫੈੱਡਰਲ ਲਿਬਰਲ ਸਰਕਾਰ ਦਾ ਹਮੇਸ਼ਾ ਤੋਂ ਹੀ ਇਹ ਮੰਨਣਾ ਰਿਹਾ ਹੈ ਕਿ ਜੇਕਰ ਕਿਸੇ ਵੀ ਮੁਲਕ ਦਾ ਮਿਡਲ ਕਲਾਸ ਵਰਗ ਮਜ਼ਬੂਤ ਹੋਵੇਗਾ ਤਾਂ ਹੀ ਉਸ ਦਾ ਅਰਥਚਾਰਾ ਵੀ ਮਜ਼ਬੂਤ ਬਣ ਸਕੇਗਾ। ਸਾਲ 2015 ਵਿਚ ਸਾਡੀ ਸਰਕਾਰ ਆਉਣ ‘ਤੇ ਵੀ ਸਾਡਾ ਏਹੀ ਟੀਚਾ ਸੀ ਕਿ ਮਿਡਲ ਕਲਾਸ ਨੂੰ ਹੋਰ ਜ਼ਿਆਦਾ ਮਜ਼ਬੂਤ ਕੀਤਾ ਜਾਵੇ ਅਤੇ ਹੁਣ 2019 ਵਿਚ ਵੀ ਸਰਕਾਰ ਨੇ ਪਹਿਲ ਦੇ ਅਧਾਰ ‘ਤੇ ਟੈਕਸ ਕੱਟ ‘ਤੇ ਕੰਮ ਕੀਤਾ ਹੈ। ਉਨ੍ਹਾਂ ਹੋਰ ਦੱਸਿਆ ਕਿ 2023 ਤੱਕ ਟੈਕਸ ਵਿੱਚ ਕਟੌਤੀ ਕਰਨ ਨਾਲ ਇਕ ਜੋੜੇ ਜਾਂ ਪਰਿਵਾਰ ਨੂੰ ਟੈਕਸ ਵਿੱਚ 600 ਡਾਲਰ ਅਤੇ ਇਕੱਲੇ ਵਿਅੱਕਤੀ ਨੂੰ ਸਾਲ ਵਿੱਚ 300 ਡਾਲਰ ਦੀ ਬੱਚਤ ਹੋ ਸਕਦੀ ਹੈ ਜੋ ਕਿ ਮੱਧ ਵਰਗ ਦੇ ਪਰਿਵਾਰਾਂ ਲਈ ਬਹੁਤ ਲਾਹੇਵੰਦ ਸਾਬਤ ਹੋਵੇਗਾ। ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਸੱਭ ਤੋਂ ਪਹਿਲਾਂ 2015 ਵਿੱਚ ਮੱਧ-ਵਰਗ ਕੈਨੇਡੀਅਨਾਂ ਲਈ ਟੈਕਸ ਘਟਾਇਆ ਗਿਆ ਸੀ। ਫੈਡਰਲ ਸਰਕਾਰ ਵੱਲੋਂ ਉਸ ਸਮੇਂ ਤੋਂ ਹੀ ਇਹ ਤਰਕ ਦਿੱਤਾ ਜਾਂਦਾ ਰਿਹਾ ਹੈ ਕਿ ਜਦੋਂ ਕੈਨੇਡੀਅਨਾਂ ਦੀਆਂ ਜੇਬਾਂ ਵਿੱਚ ਵਧੇਰੇ ਪੈਸਾ ਹੁੰਦਾ ਹੈ ਤਾਂ ਕਾਰੋਬਾਰਾਂ ਨੂੰ ਵੱਧਣ, ਵਧੇਰੇ ਨੌਕਰੀਆਂ ਪੈਦਾ ਕਰਨ ਅਤੇ ਦੇਸ਼ ਵਿਚ ਮਜ਼ਬੂਤ ਆਰਥਿਕਤਾ ਬਣਾਉਣ ਵਿਚ ਸਹਾਇਤਾ ਮਿਲਦੀ ਹੈ।

Check Also

ਲਿਬਰਲ ਕਾਕਸ ਦੇ ਪਾਰਲੀਮੈਂਟ ਮੈਂਬਰਾਂ ਅਤੇ ਮੰਤਰੀਆਂ ਨੇ ਪਾਰਲੀਮੈਂਟ ਹਿੱਲ ‘ਤੇ ਮਿਲ ਕੇ ਮਨਾਈ ਵਿਸਾਖੀ

ਔਟਵਾ/ਬਿਊਰੋ ਨਿਊਜ਼ : ਪੰਜਾਬ ਦਾ ਮਹਾਨ ਇਤਿਹਾਸਕ ਤੇ ਸੱਭਿਆਚਾਰਕ ਤਿਓਹਾਰ ‘ਵਿਸਾਖੀ’ ਜੋ ਕਿ ਦੇਸੀ ਮਹੀਨੇ …