ਨਤੀਜੇ 11 ਦਸੰਬਰ ਨੂੰ ਆਉਣਗੇ
ਨਵੀਂ ਦਿੱਲੀ/ਬਿਊਰੋ ਨਿਊਜ਼
ਮੱਧ ਪ੍ਰਦੇਸ਼ ਦੀਆਂ 230 ਵਿਧਾਨ ਸਭਾ ਸੀਟਾਂ ‘ਤੇ ਅੱਜ ਵੋਟਿੰਗ ਹੋਈ। ਚੰਦ ਝੜਪਾਂ ਨੂੰ ਛੱਡ ਕੇ ਆਖਰੀ ਖਬਰਾਂ ਮਿਲਣ ਤੱਕ 65 ਫੀਸਦੀ ਤੋਂ ਜ਼ਿਆਦਾ ਪੋਲਿੰਗ ਦਰਜ ਕੀਤੀ। ਜਦੋਂ ਕਿ ਚੋਣ ਕਮਿਸ਼ਨ ਅਨੁਸਾਰ 1545 ਮਸ਼ੀਨਾਂ ਖਰਾਬ ਹੋਣ ਕਾਰਨ ਬਦਲਣੀਆਂ ਪਈਆਂ। ਮੁੱਖ ਮੁਕਾਬਲਾ ਭਾਜਪਾ ਅਤੇ ਕਾਂਗਰਸ ਵਿਚਾਲੇ ਹੈ। ਭਾਜਪਾ ਦੇ ਮੁੱਖ ਮੰਤਰੀ ਸ਼ਿਵ ਰਾਜ ਚੌਹਾਨ ਜਿੱਥੇ ਮੁੜ ਜਿੱਤ ਦਰਜ ਕਰਨ ਦੀ ਕੋਸ਼ਿਸ਼ ਵਿਚ ਹਨ, ਉਥੇ ਕਾਂਗਰਸ ਹਰ ਹਾਲਤ ਵਿਚ ਮੱਧ ਪ੍ਰਦੇਸ਼ ਜਿੱਤਣਾ ਚਾਹੁੰਦੀ ਹੈ। ਇਨ੍ਹਾਂ ਚੋਣਾਂ ਦੇ ਨਤੀਜੇ 11 ਦਸੰਬਰ ਨੂੰ ਸਾਹਮਣੇ ਆਉਣਗੇ।

