Breaking News
Home / ਭਾਰਤ / ਵਾਰਾਨਸੀ ਵਿਚ 4 ਕਰੋੜ ਦੀ ਨਕਲੀ ਕਰੋਨਾ ਵੈਕਸੀਨ ਬਰਾਮਦ,5 ਵਿਅਕਤੀ ਗ੍ਰਿਫ਼ਤਾਰ

ਵਾਰਾਨਸੀ ਵਿਚ 4 ਕਰੋੜ ਦੀ ਨਕਲੀ ਕਰੋਨਾ ਵੈਕਸੀਨ ਬਰਾਮਦ,5 ਵਿਅਕਤੀ ਗ੍ਰਿਫ਼ਤਾਰ

ਵਾਰਾਨਸੀ/ਬਿਊਰੋ ਨਿਊਜ਼ : ਉੱਤਰ ਪ੍ਰਦੇਸ਼ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਨੇ ਵਾਰਾਣਸੀ ‘ਚ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਵੱਡੀ ਪੱਧਰ ‘ਤੇ ਨਕਲੀ ਕਰੋਨਾ ਵੈਕਸੀਨ ਦੇ ਟੀਕੇ ਬਰਾਮਦ ਕੀਤੇ ਹਨ।
ਏ.ਡੀ. ਜੀ.ਐਸ.ਟੀ. ਐਫ.ਅਨੁਸਾਰ ਐਸ.ਟੀ. ਐਫ. ਵਾਰਾਨਸੀ ਵਲੋਂ ਲੰਕਾ ਪੁਲਿਸ ਥਾਣੇ ਅਧੀਨ ਆਉਂਦੇ ਰੋਹਿਤ ਨਗਰ ‘ਚ ਛਾਪੇਮਾਰੀ ਕਰਕੇ ਨਕਲੀ ਕੋਵੀਸ਼ੀਲਡ ਅਤੇ ਜ਼ਾਈਕੋਵ ਡੀ ਟੀਕਿਆਂ ਦੇ ਨਾਲ ਕੋਵਿਡ ਟੈਸਟਿੰਗ ਕਿੱਟਾਂ ਦਾ ਜ਼ਖ਼ੀਰਾ ਬਰਾਮਦ ਕੀਤਾ ਹੈ, ਜਿਸ ਦੀ ਕੀਮਤ 4 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਛਾਪੇਮਾਰੀ ਦੌਰਾਨ ਰਾਕੇਸ਼ ਥਵਾਨੀ, ਸੰਦੀਪ ਸ਼ਰਮਾ ਤੇ ਅਰੁਣੇਸ਼ ਵਿਸ਼ਵਕਰਮਾ ਵਾਸੀ ਵਾਰਾਣਸੀ, ਲਕਸ਼ੈ ਜਾਵਾ (ਦਿੱਲੀ) ਤੇ ਸ਼ਮਸ਼ੇਰ (ਬੱਲੀਆ) ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਜਾਅਲੀ ਟੈਸਟਿੰਗ ਕਿੱਟਾਂ, ਨਕਲੀ ਕੋਵੀਸ਼ੀਲਡ ਵੈਕਸੀਨ, ਨਕਲੀ ਜ਼ਾਇਕੋਵ ਡੀ ਵੈਕਸੀਨ, ਪੈਕਿੰਗ ਮਸ਼ੀਨ, ਖਾਲੀ ਸ਼ੀਸ਼ੀਆਂ, ਸਵੈਬ ਸਟਿਕਾਂ ਬਰਾਮਦ ਕੀਤੀਆਂ ਹਨ। ਪੁੱਛਗਿੱਛ ਦੌਰਾਨ ਆਰੋਪੀਆਂ ਨੇ ਦੱਸਿਆ ਕਿ ਉਹ ਨਕਲੀ ਟੀਕੇ ਅਤੇ ਟੈਸਟਿੰਗ ਕਿੱਟਾਂ ਬਣਾ ਕੇ ਦਿੱਲੀ ਵਾਸੀ ਲਕਸ਼ੈ ਜਾਵਾ ਨੂੰ ਸਪਲਾਈ ਕਰਦੇ ਸਨ, ਜੋ ਆਪਣੇ ਨੈੱਟਵਰਕ ਰਾਹੀਂ ਵੱਖ-ਵੱਖ ਰਾਜਾਂ ਨੂੰ ਸਪਲਾਈ ਕਰਦਾ ਸੀ।

 

Check Also

ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ

ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …