21.8 C
Toronto
Sunday, October 5, 2025
spot_img
Homeਭਾਰਤਆਈ.ਪੀ.ਐਲ. 'ਤੇ ਵੀ ਛਾਏ ਕਰੋਨਾ ਦੇ ਬੱਦਲ

ਆਈ.ਪੀ.ਐਲ. ‘ਤੇ ਵੀ ਛਾਏ ਕਰੋਨਾ ਦੇ ਬੱਦਲ

ਅਣਮਿੱਥੇ ਸਮੇਂ ਲਈ ਮੁਲਤਵੀ ਕਰਨਾ ਪਿਆ ਟੂਰਨਾਮੈਂਟ
ਨਵੀਂ ਦਿੱਲੀ/ਬਿਊਰੋ ਨਿਊਜ਼
ਕੋਵਿਡ-19 ਦੇ ਕਈ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਆਈਪੀਐੱਲ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਲੀਗ ਦੇ ਚੇਅਰਮੈਨ ਬ੍ਰਿਜੇਸ਼ ਪਟੇਲ ਨੇ ਕਿਹਾ ਕਿ ਕੋਸ਼ਿਸ਼ ਰਹੇਗੀ ਕਿ ਟੂਰਨਾਮੈਂਟ ਛੇਤੀ ਸ਼ੁਰੂ ਹੋਵੇ ਪਰ ਇਸ ਮਹੀਨੇ ਮੈਚ ਕਰਵਾਉਣੇ ਸੰਭਵ ਨਹੀਂ ਹਨ। ਧਿਆਨ ਰਹੇ ਕਿ 3 ਟੀਮਾਂ ਦੇ 4 ਖਿਡਾਰੀ, ਇਕ ਕੋਚ ਅਤੇ ਦੋ ਹੋਰ ਸਟਾਫ ਮੈਂਬਰਾਂ ਦੇ ਕਰੋਨਾ ਤੋਂ ਪੀੜਤ ਹੋਣ ਤੋਂ ਬਾਅਦ ਬੀਸੀਸੀਆਈ ਨੇ ਇਹ ਫੈਸਲਾ ਲਿਆ। ਲੰਘੇ ਕੱਲ੍ਹ ਕੋਲਕਾਤਾ ਨਾਈਟ ਰਾਈਡਰਜ਼ ਦੇ ਵਰੁਣ ਚੱਕਰਵਰਤੀ ਅਤੇ ਸੰਦੀਪ ਵਾਰੀਅਰ ਕਰੋਨਾ ਪਾਜ਼ੇਟਿਵ ਆ ਗਏ ਸਨ। ਨਾਲ ਹੀ ਚੇਨਈ ਸੁਪਰਕਿੰਗਜ਼ ਦੇ ਗੇਂਦਬਾਜ਼ੀ ਕੋਚ ਬਾਲਾਜੀ ਅਤੇ ਦੋ ਹੋਰ ਸਟਾਫ ਮੈਂਬਰ ਵੀ ਕਰੋਨਾ ਤੋਂ ਪੀੜਤ ਹੋਏ ਸਨ। ਅੱਜ ਸਨਰਾਈਜ਼ ਹੈਦਰਾਬਾਦ ਦੇ ਰਿਧੀਮਾਨ ਸਾਹਾ ਅਤੇ ਦਿੱਲੀ ਕੈਪੀਟਲ ਦੇ ਅਮਿਤ ਮਿਸ਼ਰਾ ਵੀ ਕਰੋਨਾ ਪ੍ਰਭਾਵਿਤ ਹੋ ਗਏ।

 

RELATED ARTICLES
POPULAR POSTS