Breaking News
Home / ਭਾਰਤ / ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਬਾਬਰੀ ਮਸਜਿਦ ਮਾਮਲੇ ‘ਚ ਅਡਵਾਨੀ, ਜੋਸ਼ੀ ਤੇ ਓਮਾ ਭਾਰਤੀ ਨੂੰ 30 ਮਈ ਨੂੰ ਪੇਸ਼ ਹੋਣ ਲਈ ਕਿਹਾ ਮਾਨਯੋਗ ਜੱਜ ਨੇ ਕਿਹਾ, ਹੁਣ ਹੋਰ ਬਿਆਨਬਾਜ਼ੀ ਨਹੀਂ ਚੱਲੇਗੀ

ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਬਾਬਰੀ ਮਸਜਿਦ ਮਾਮਲੇ ‘ਚ ਅਡਵਾਨੀ, ਜੋਸ਼ੀ ਤੇ ਓਮਾ ਭਾਰਤੀ ਨੂੰ 30 ਮਈ ਨੂੰ ਪੇਸ਼ ਹੋਣ ਲਈ ਕਿਹਾ ਮਾਨਯੋਗ ਜੱਜ ਨੇ ਕਿਹਾ, ਹੁਣ ਹੋਰ ਬਿਆਨਬਾਜ਼ੀ ਨਹੀਂ ਚੱਲੇਗੀ

ਲਖਨਊ/ਬਿਊਰੋ ਨਿਊਜ਼
ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਬਾਬਰੀ ਮਸਜਿਦ ਮਾਮਲੇ ‘ਚ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਤੇ ਓਮਾ ਭਾਰਤੀ ਨੂੰ 30 ਮਈ ਨੂੰ ਪੇਸ਼ ਹੋਣ ਲਈ ਕਿਹਾ ਹੈ। ਅਦਾਲਤ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਪੇਸ਼ੀ ਤੋਂ ਛੋਟ ਨਹੀਂ ਦਿੱਤੀ ਜਾ ਸਕਦੀ ਹੈ। ਮਾਮਲੇ ਦੀ ਸੁਣਵਾਈ ਕਰ ਰਹੇ ਮਾਨਯੋਗ ਜੱਜ ਸੁਰੇਂਦਰ ਯਾਦਵ ਨੇ ਸਖ਼ਤ ਸ਼ਬਦਾਂ ਵਿੱਚ ਆਖਿਆ ਕਿ ਹੁਣ ਇਸ ਮਾਮਲੇ ਵਿੱਚ ਹੋਰ ਬਿਆਨਬਾਜ਼ੀ ਨਹੀਂ ਚੱਲੇਗੀ।
ਇਸ ਮਾਮਲੇ ਵਿੱਚ ਭਲਕੇ 26 ਮਈ ਨੂੰ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਓਮਾ ਭਾਰਤੀ, ਵਿਨੈ ਕਟਿਆਲ ਤੇ ਵਿਸ਼ਨੂੰ ਹਰੀ ਡਾਲਮੀਆ ਖ਼ਿਲਾਫ਼ ਦੋਸ਼ ਤੈਅ ਹੋਣੇ ਹਨ। ਇਸ ਕਰਕੇ ਇਨ੍ਹਾਂ ਸਾਰਿਆਂ ਨੂੰ 30 ਮਈ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਆਖਿਆ ਹੈ। ਇਨ੍ਹਾਂ ਸਾਰੇ ਆਗੂਆਂ ਉੱਤੇ 1992 ਵਿੱਚ ਬਾਬਰੀ ਮਸਜਿਦ ਨੂੰ ਡੇਗਣ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦਾ ਇਲਜ਼ਾਮ ਹੈ।

Check Also

ਦਿੱਲੀ ’ਚ ਏਕਿਊਆਈ 500 ਤੋਂ ਪਾਰ

ਦਿੱਲੀ ’ਚ ਸਾਰੇ ਸਕੂਲ ਅਤੇ ਡੀਯੂ-ਜੇਐਨਯੂ ਦੇ ਕਾਲਜਾਂ ’ਚ ਔਨਲਾਈਨ ਕਲਾਸਾਂ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ …