Breaking News
Home / ਭਾਰਤ / ਕਰਨਾਟਕ ਚੋਣਾਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਮੋਦੀ ਨੇ ਬੰਗਲੁਰੂ ’ਚ ਕੀਤਾ ਰੋਡ ਸ਼ੋਅ

ਕਰਨਾਟਕ ਚੋਣਾਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਮੋਦੀ ਨੇ ਬੰਗਲੁਰੂ ’ਚ ਕੀਤਾ ਰੋਡ ਸ਼ੋਅ

26 ਕਿਲੋਮੀਟਰ ਲੰਬੇ ਰੋਡ ਸ਼ੋਅ ਨਾਲ 13 ਵਿਧਾਨ ਸਭਾ ਹਲਕਿਆਂ ਨੂੰ ਕੀਤਾ ਕਵਰ
ਬੰਗਲੁਰੂ/ਬਿਊਰੋ ਨਿਊਜ਼ : ਕਰਨਾਟਕ ਵਿਧਾਨ ਸਭਾ ਲਈ ਆਉਂਦੀ 10 ਮਈ ਨੂੰ ਵੋਟਾਂ ਪੈਣੀਆਂ ਹਨ ਜਦਕਿ ਚੋਣ ਨਤੀਜੇ 13 ਮਈ ਨੂੰ ਆਉਣਗੇ। ਵਿਧਾਨ ਸਭਾ ਚੋਣਾਂ ਲਈ ਕੀਤਾ ਜਾ ਰਿਹਾ ਚੋਣ ਪ੍ਰਚਾਰ ਵੀ ਆਖਰੀ ਦੌਰ ਵਿਚ ਪਹੁੰਚ ਗਿਆ ਹੈ। ਜਿਸ ਦੇ ਚਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬੰਗਲੁਰੂ ’ਚ ਦੋ ਦਿਨ ਰੋਡ ਸ਼ੋਅ ਕਰਨ ਦਾ ਫੈਸਲਾ ਕੀਤਾ ਹੈ। ਰੋਡ ਸ਼ੋਅ ਦੇ ਅੱਜ ਪਹਿਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 26 ਕਿਲੋਮੀਟਰ ਲੰਬਾ ਰੋਡ ਸ਼ੋਅ ਕੀਤਾ ਜੋ ਲਗਭਗ ਸਾਢੇ ਚਾਰ ਘੰਟਿਆਂ ਵਿਚ ਪੂਰਾ ਹੋਇਆ। ਇਸ ਰੋਡ ਸ਼ੋਅ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 13 ਵਿਧਾਨ ਸਭਾ ਹਲਕਿਆਂ ਦੀਆਂ ਸੀਟਾਂ ਨੂੰ ਕਵਰ ਕੀਤਾ। ਰੋਡ ਸ਼ੋਅ ਦੌਰਾਨ ਸੜਕ ਦੇ ਦੋਵੇਂ ਪਾਸੇ ਬਹੁਤ ਵੱਡੀ ਗਿਣਤੀ ਵਿਚ ਭਾਜਪਾ ਵਰਕਰ ਮੌਜੂਦ ਸਨ। ਪ੍ਰਧਾਨ ਮੰਤਰੀ ਵੱਲੋਂ ਕੱਢਿਆ ਗਿਆ ਰੋਡ ਸ਼ੋਅ ਨਿਊ ਥਿਪਸੰਦਰਾ ਸਥਿਤ ਕੇਮਪੇ ਗੌੜ ਦੀ ਮੂਰਤੀ ਕੋਲੋਂ ਸਵੇਰੇ 10 ਵਜੇ ਰਵਾਨਾ ਹੋਇਆ ਜੋਕਿ ਦੁਪਹਿਰ 2.30 ਵਜੇ ਬਿ੍ਰਗੇਡ ਰੋਡ ਦੇ ਯੁੱਧ ਸਮਾਰਕ ’ਤੇ ਪਹੁੰਚ ਕੇ ਸਮਾਪਤ ਹੋaਇਆ। ਪਾਰਟੀ ਨੇ ਰੋਡ ਸ਼ੋਅ ਦਾ ਨਾਮ ‘ਨਮਾ ਬੇਂਗਲੁਰੂ, ਨਮਾ ਹੇਮ’ ਜਿਸ ਦਾ ਅਰਥ ‘ਸਾਡਾ ਬੰਗਲੁਰੂ ਸਾਡਾ ਗੌਰਵ’ ਰੱਖਿਆ ਹੈ।

 

Check Also

‘ਆਪ’ ਆਗੂ ਮਨੀਸ਼ ਸਿਸੋਦੀਆ ਨੇ ਚੋਣ ਪ੍ਰਚਾਰ ਕਰਨ ਲਈ ਮੰਗੀ ਜ਼ਮਾਨਤ

ਸੀਬੀਆਈ ਬੋਲੀ : ਜ਼ਮਾਨਤ ਮਿਲੀ ਤਾਂ ਸਿਸੋਦੀਆ ਜਾਂਚ ਅਤੇ ਗਵਾਹਾਂ ਨੂੰ ਕਰਨਗੇ ਪ੍ਰਭਾਵਿਤ ਨਵੀਂ ਦਿੱਲੀ/ਬਿਊਰੋ …