5.7 C
Toronto
Tuesday, October 28, 2025
spot_img
Homeਭਾਰਤਗੁਜਰਾਤ ’ਚ ਕਹਿਰ ਮਚਾਉਣ ਤੋਂ ਬਾਅਦ ਬਿਪਰਜੁਆਏ ਰਾਜਸਥਾਨ ਵੱਲ ਵਧਿਆ

ਗੁਜਰਾਤ ’ਚ ਕਹਿਰ ਮਚਾਉਣ ਤੋਂ ਬਾਅਦ ਬਿਪਰਜੁਆਏ ਰਾਜਸਥਾਨ ਵੱਲ ਵਧਿਆ

ਰਾਜਸਥਾਨ ਦੇ 6 ਜ਼ਿਲ੍ਹਿਆਂ ’ਚ ਖਤਰਾ, 5 ਹਜ਼ਾਰ ਲੋਕਾਂ ਨੂੰ ਕੀਤਾ ਗਿਆ ਸਿਫ਼ਟ
ਜੈਪੁਰ/ਬਿਊਰੋ ਨਿਊਜ਼ : ਗੁਜਰਾਤ ਤੋਂ ਬਾਅਦ ਤੂਫਾਨ ਬਿਪਰਜੁਆਏ ਦਾ ਅਸਰ ਹੁਣ ਰਾਜਸਥਾਨ ’ਚ ਨਜ਼ਰ ਆ ਰਿਹਾ ਹੈ। ਇਥੇ ਅੱਜ ਸ਼ਨੀਵਾਰ ਸਵੇਰ ਤੋਂ ਹੀ ਬਾੜਮੇਰ, ਸਿਰੋਹੀ, ਉਦੇਪੁਰ ਜਾਲੋਰ, ਜੋਧਪੁਰ ਅਤੇ ਜਲੌਰ ’ਚ ਭਾਰੀ ਬਾਰਿਸ਼ ਹੋ ਰਹੀ ਹੈ। ਹਵਾ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲ ਰਹੀ ਹੈ। ਲੰਘੇ 24 ਘੰਟਿਆਂ ਦੌਰਾਨ ਜਾਲੌਰ, ਸਿਰੋਹੀ ਅਤੇ ਬਾੜਮੇਰ ’ਚ ਇਸਦਾ ਅਸਰ ਸਭ ਤੋਂ ਜ਼ਿਆਦਾ ਦੇਖਣ ਨੂੰ ਮਿਲਿਆ। ਮੌਸਮ ਵਿਭਾਗ ਨੇ ਬਾੜਮੇਰ, ਜਾਲੌਰ, ਸਿਰੋਹੀ ਅਤੇ ਪਾਲੀ ਦੇ ਲਈ ਰੈਡ ਅਲਰਟ ਜਾਰੀ ਕੀਤਾ ਹੈ। ਉਥੇ ਹੀ ਰੇਲਵੇ ਨੇ ਬਾੜਮੇਰ ਤੋਂ ਹੋ ਕੇ ਜਾਣ ਵਾਲੀਆਂ 14 ਟਰੇਨਾਂ ਨੂੰ ਰੱਦ ਕਰ ਦਿੱਤਾ ਹੈ ਅਤੇ ਇਸੇ ਤਰ੍ਹਾਂ ਉਦੇਪੁਰ ਤੋਂ ਦਿੱਲੀ ਅਤੇ ਮੁੰਬਈ ਜਾਣ ਵਾਲੀਆਂ ਦੋ ਫਲਾਈਟਾਂ ਵੀ ਕੈਂਸਲ ਹੋ ਗਈਆਂ ਹਨ। ਪਾਕਿਸਤਾਨ ਬਾਰਡਰ ਨਾਲ ਲਗਦੇ ਬਾੜਮੇਰ ਦੇ 5 ਪਿੰਡਾਂ ਬਾਖਾਸਰਾ, ਸੇੜਵਾ, ਚੌਹਟਨ, ਰਾਮਸਰ, ਧੋਰੀਮਨਾ ਦੇ ਪੰਜ ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਸੁਰੱਖਿਆ ਥਾਵਾਂ ’ਤੇ ਸਿਫਟ ਕਰ ਦਿੱਤਾ ਗਿਆ ਹੈ। ਬਿਪਰਜੁਆਏ ਦੇ ਅਸਰ ਕਾਰਨ 80 ਫੀਸਦੀ ਰਾਜਸਥਾਨ ’ਤੇ ਬੱਦਲ ਛਾਏ ਹੋਏ ਹਨ। ਲੰਘੀ ਰਾਤ ਚੁਰੂ ਦੇ ਬੀਦਾਸਰ ’ਚ ਇਸ ਸਿਸਟਮ ਕਾਰਨ 67 ਮਿਲੀਮੀਟਰ ਬਰਸਾਤ ਹੋਈ ਅਤੇ ਸਿਰੋਹੀ ਦੇ ਇਲਾਕੇ 62 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲੀਆਂ। ਇਸ ਤੋਂ ਪਹਿਲਾਂ ਇਸ ਚੱਕਰਵਾਤੀ ਤੂਫਾਨ ਨੇ ਗੁਜਰਾਤ ਦੇ ਕੱਛ ਅਤੇ ਸੌਰਾਸ਼ਟਰ ਖੇਤਰ ਵਿਚ ਵੱਡੀ ਤਬਾਹੀ ਮਚਾਈ ਹੈ ਪ੍ਰੰਤੂ ਇਥੇ ਕਿਸੇ ਵੀ ਜਾਨੀ ਨੁਕਸਾਨ ਹੋਣ ਦੀ ਖਬਰ ਨਹੀਂ। ਬਿਜਲੀ ਦੇ ਸੈਂਕੜੇ ਖੰਭਿਆਂ ਦੇ ਨੁਕਸਾਨੇ ਜਾਣ ਕਾਰਨ ਹਜ਼ਾਰਾਂ ਪਿੰਡਾਂ ਵਿਚ ਹਨੇਰਾ ਛਾਇਆ ਹੋਇਆ ਹੈ ਜਦਕਿ ਭਾਰੀ ਮੀਂਹ ਕਾਰਨ ਸਾਹਿਲੀ ਪਿੰਡਾਂ ਵਿਚ ਹੜ੍ਹਾਂ ਵਾਲੇ ਹਾਲਾਤ ਬਣੇ ਹੋਏ ਹਨ। ਚੱਕਰਵਾਤੀ ਤੂਫਾਨ ਨੇ ਲੰਘੇ ਦਿਨੀਂ ਰੌਰਾਸ਼ਟਰ ਕੱਛ ਦੇ ਸਾਹਲੀ ਇਲਾਕਿਆਂ ’ਚ ਜਖਾਓ ਨੇੜੇ ਦਸਤਕ ਦਿੱਤੀ ਸੀ ਅਤੇ ਸ਼ੁੱਕਰਵਾਰ ਸਵੇਰੇ ਤੂਫਾਨ ਮੱਠਾ ਪੈ ਗਿਆ।

 

RELATED ARTICLES
POPULAR POSTS