ਅਪੀਲਾਂ-ਦਲੀਲਾਂ, ਰੋਸੇ ਤੇ ਸੁਣਵਾਈਆਂ,
ਠੁੱਸ ਹੋ ਰਹੀਆਂ, ਜਿਉਂ ਹੋਵਣ ਹਵਾਈਆਂ।
ਤਰਾਜ਼ੂ ਬਰਾਬਰੀ ਦਾ, ਦਰਸਾਇਆ ਏ ਜਾਂਦਾ,
ਐਪਰ ਪਾ ਕੇ ‘ਪਾਸਕੂ’, ਝੁਕਾਇਆ ਏ ਜਾਂਦਾ,
ਅਸਲੀਅਤਾਂ ਜਾਂਦੀਆਂ, ਹਮੇਸਾਂ ਲੁਕਾਈਆਂ,
ਅਪੀਲਾਂ-ਦਲੀਲਾਂ, ………………… ।
ਫਿਰ ਖ਼ਰੀਦੋ-ਫ਼ਰੋਖ਼ਤ ਦਾ, ਦੌਰ ਚੱਲਦਾ ਏ,
ਪਤਾ ਨਹੀਂ ਲੱਗਦਾ, ਕੌਣ ਕੀਹਦੇ ਵੱਲ ਦਾ ਏ,
ਘਟਨਾਵਾਂ ਆਮ ਕਰਕੇ, ਜਾਂਦੀਆਂ ਵਟਾਈਆਂ,
ਅਪੀਲਾਂ-ਦਲੀਲਾਂ, ………………….।
ਵਕੀਲਾਂ, ਡਾਕਟਰਾਂ ਤੇ, ਲੋਕਾਂ ਦੇ ਧਰਨੇ,
ਹਟਾ ਨਹੀਂ ਸਕੇ, ਈ ਵੀ ਐਮ ਦੇ ਡਰਨੇ,
ਇੱਛਾਵਾਂ ਲੋਕਾਂ ਦੀਆਂ, ਨਾ ਜਾਣ ਪੁਗਾਈਆਂ,
ਅਪੀਲਾਂ-ਦਲੀਲਾਂ, ………………….।
‘ਸੰਵਿਧਾਨ-ਦਿਵਸ’ ਤੇ, ਜਾਗੀ ਏ ਆਸ਼ਾ,
ਕੁੱਝ ਤੇ ਮੁੱਕੇਗੀ, ਫੈਲੀ ਹੈ ਜੋ ਨਿਰਾਸ਼ਾ,
ਲੱਗਦਾ ਮਿਲਣਗੀਆਂ, ਸੱਭ ਨੂੰ ਵਧਾਈਆਂ,
ਅਪੀਲਾਂ-ਦਲੀਲਾਂ, …………………..।
ਜੇ.ਐਸ. ਸੇਖੋਂ, ਫੋਨ:+91 73475-60156
Check Also
ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ
ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …