Breaking News
Home / ਰੈਗੂਲਰ ਕਾਲਮ / ਸਿੱਪੀ ਦਾ ਸੁੱਚਾ ਮੋਤੀ, ਚੰਦਨ ਦੀ ਖੁਸ਼ਬੋઠਵਰਿਆਮ ਸਿੰਘ ਸੰਧੂ

ਸਿੱਪੀ ਦਾ ਸੁੱਚਾ ਮੋਤੀ, ਚੰਦਨ ਦੀ ਖੁਸ਼ਬੋઠਵਰਿਆਮ ਸਿੰਘ ਸੰਧੂ

ਹਰਚੰਦ ਸਿੰਘ ਬਾਸੀ
ਕੁੱਝ ਦਿਨ ਹੋਏ ਮੈਂ ਗੋਰ ਮੀਡੋ ਲਾਇਬ੍ਰੇਰੀ ਗਿਆ। ਪੰਜਾਬੀ ਕਿਤਾਬਾਂ ਦੇ ਰੈਕ ਵੱਲ ਨਜ਼ਰ ਮਾਰੀ ਤਾਂ ਮੈਨੂੰ ਉਥੇ ਇੱਕ ਸ਼ਾਖਸਤ ਪ੍ਰਛਾਵਾਂ ਨਜ਼ਰ ਪਿਆ। ਉਸ ਦੇ ਨਕਸ਼ ਧੁੰਧਲੇ ਨਹੀਂ ਸਨ ਸਗੋਂ ਮੈਨੂੰ ਪਕੜਦੇ ਜਾਪੇ। ਮੈਂ ਕੁੱਝ ਦੇਰ ਅਟਕ ਕੇ ਝੁਕ ਕੇ ਉਸ ਨੂੰ ਨਮਸਕਾਰ ਕਰਨ ਲੱਗਾ ਤਾਂ ਉਨਾਂ ਮੈਨੂੰ ਬਾਹਾਂ ਤੋਂ ਪਕੜ ਲਿਆ ਕਹਿੰਦੇ ਹਜ਼ੂਰ ਕੀ ਕਰਨઠ ਲੱਗੇ ਹੋ ਆਪਣਿਆਂ ਨੂੰ ਝੁਕ ਕੇ ਨਹੀਂ ਗਲੇ ਲੱਗ ਕੇ ਮਿਲੀਦਾ ਹੈ। ਮੈਂ ਤਾਂ ਤੈਨੂੰ ਕਦੋਂ ਦਾ ਉਡੀਕਦਾ ਸੀ। ਮੇਰੀਆਂ ਅੱਖਾਂ ਨਮ ਹੋ ਗਈਆਂ ਤੇ ਕਿੰਨਾਂ ਚਿਰ ਉਨ੍ਹਾਂ ਮੈਨੂੰ ਗਲਵਕੜੀ ਵਿੱਚ ਲਈ ਰੱਖਿਆ। ਕਿਸੇ ਸਮੇਂ ਇਸ ਤਰ੍ਹਾਂ ਖਾਮੋਸ਼ ਪਲਾਂ ਵਿੱਚ ਉਤਰ ਕੇ ਸੁਪਣਿਆਂ ਦੀਆਂ ਪਰੀਆਂ ਪਲਕਾਂ ਤੇ ਸੌਂ ਜਾਂਦੀਆਂ ਹਨ। ਇਹ ਕਿਉਂ ਹੁੰਦਾ ਹੈ। ਇਸ ਦਾ ਰਾਜ ਸ਼ਾਇਦ ਅੰਦਰ ਦੀ ਖਾਮੋਸ਼ ਤੀਬਰ ਮੁਹੱਬਤ ਵਿੱਚੋਂ ਉੱਡ ਉੱਡ ਨਿੰਮੀ-ਨਿੰਮੀ ਫੁਹਾਰ ਦਾ ਕਾਰਨ ਹੋਵੇ। ਸੰਧੂ ਸਾਹਿਬ ਨੂੰ ਸੁਣਿਆ ਅਤੇ ਵੇਖਿਆ ਸੀ ਵੇਖਣ ਤੋਂ ਉਹ ਛਾਂਟਵੇ ਸਰੀਰ ਦੇ ਲੰਮੇ ਕੱਦ ਸੁੰਦਰ ਅਤੇ ਸਾਊ ਦਿਖ ਵਾਲੇ ਹਨ। ਸੁਨਣ ਤੋਂ ਉਨ੍ਹਾਂ ਦੇ ਸੁਭਾਅ ਬਾਰੇ ਕਈ ਤਰ੍ਹਾਂ ਦੀਆਂ ਗੱਲਾਂ ਸੁਣੀਆਂ। ਉਸ ਦੇ ਉਤਮ ਕਹਾਣੀਕਾਰ ਵਜੋਂ ਕਲਮ ਦੀ ਧਾਕ ਸੁਣੀ ਸੀ। ਉਸ ਨੂੰ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਬਹੁਤ ਸਾਰੀਆਂ ਸਰਗਰਮੀਆਂ ਦੇ ਨਾਲ ਨਾਲ ਨਿਪੁੰਨ ਬੁਲਾਰੇ ਵਜੋਂ ਸੁਣਿਆ ਸੀ।ઠ ਉਸ ਦੀਆਂ ਖੂਬੀਆਂ ਦੇ ਨਾਲ ਨਾਲ ਕੁੱਝ ਲੋਕਾਂ ਤੋਂ ਇਹ ਵੀ ਸੁਣਿਆ ਸੀ ਕਿ ਉਹ ਬਹੁਤ ਮਗਰੂਰ ਕਿਸਮ ਦਾ ਆਦਮੀ ਹੈ। ਉਸ ਨੂੰ ਆਪਣੀ ਕਾਬਲੀਅਤ ਦੀ ਬਹੁਤੀ ਹਉਮੇਂ ਹੈ। ਕਿਸੇ ਨੂੰ ਨੱਕ ਥੱਲੇ ਨਹੀਂ ਲਿਆਉਂਦਾ। ਇਹ ਗੱਲਾਂ ਸੁਣ ਕੇ ਮੇਰੇ ਵਰਗੇ ਸਧਾਰਨ ਦਰਜੇ ਦੇ ਲੇਖਕ ਤਾਂ ਉਸ ਨੂੰ ਆਪਣੀਆਂ ਲਿਖਤਾਂ ਦਿਖਾਉਣ ਦਾ ਹੌਸਲਾ ਨਹੀਂ ਕਰਦੇ। ਇਹ ਤਾਂ ਉਸ ਬਾਰੇ ਸੁਣਿਆ ਵੇਖਿਆ ਸੀ। ਪਰ ਉਨਾਂ ਨੂੰ ਪੜ੍ਹਿਆ ਵਾਚਿਆ ਨਹੀਂ ਸੀ। ਹੌਲੀ-ਹੌਲੀ ਹੱਥ ਮਿਲਾਉਣ ਦੀ ਜ਼ੁਰਤ ਕੀਤੀ ਤਾਂ ਉਨਾਂ ਹੱਥ ਘੁੱਟ ਕੇ ਫੜ ਲਿਆ ਜਿਵੇਂ ਦੇਰ ਤੋਂ ਸਾਂਝ ਹੋਵੇ। ਮੇਰੇ ਅੰਦਰ ਦਾ ਕੁੱਝ ਕੁ ਡਰ ਉਤਰ ਗਿਆ ਉਸ ਦੇ ਹੱਥ ਵਿੱਚ ਲਏ ਹੱਥ ਵਿੱਚੋਂ ਨਿੱਘ ਮਹਿਸੂਸ ਹੋਇਆ। ਲੋਕਾਂ ਦਾ ਕਿਹਾ ਕਫੂਰ ਵਾਂਗ ਉਡਦਾ ਦਿਸਿਆ। ਛੋਟੀਆਂ-ਛੋਟੀਆਂ ਮੁਲਾਕਾਤਾਂ ਹੁੰਦੀਆਂ ਰਹੀਆਂ। ਕਵਿਤਾ ਦੀਆਂ ਮੇਰੀਆਂ ਦੋ ਕਿਤਾਬਾਂ ਲੋਕ ਅਰਪਣ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ। ਮੈਂ ਸੰਧੂ ਸਾਹਿਬ ਨੂੰ ਸਮਾਗਮ ਵਿੱਚ ਸ਼ਾਮਲ ਹੋਣ ਲਈ ਬੇਨਤੀ ਕੀਤੀ ਉਨ੍ਹਾਂ ਬਿਨਾਂ ਝਿਜਕ ਖੁਸ਼ੀ ਖੁਸ਼ੀ ਬੇਨਤੀ ਪਰਵਾਨ ਕਰ ਲਈ ਤਾਂ ਮੈਨੂੰ ਅਪਣਤ ਦਾ ਅਹਿਸਾਸ ਹੋਇਆ। ਜਿਉਂ-ਜਿਉਂ ਨੇੜੇ ਹੋਏ ਹਰ ਮਿਲਣੀ ਵਿੱਚੋਂ ਨਿੱਘ ਦੀ ਨਵੀਂ ਝਲਕ ਦਿਸੀ।
ਸੰਧੂ ਸਾਹਿਬ ਦੇਖਣ ਵਾਲੇ ਨੂੰ ਆਮ ਆਦਮੀ ਲੱਗਦੇ ਹਨ ਪਰ ਉਨ੍ਹਾਂ ਦਾ ਮਸਤਕ ਕਿਸੇ ਅਲੌਕਿਕ ਨੂਰ ਨਾਲ ਭਰਿਆ ਹੈ। ਗੁਰਬਾਣੀ ਵਿੱਚ ਲਿਖਿਆ ਹੈ ”ਗਿਆਨ ਖੰਡ ਮੈ ਗਿਆਨ ਪ੍ਰਚੰਡ” ਜੋ ਆਦਮੀ ਆਪਣੀ ਰੂਹ ਨੂੰ ਸਾਬਤ ਸਬੂਤ ਲੈ ਕੇ ਇਸ ਗਿਆਨ ਖੰਡ ਦੇ ਦਾਇਰੇ ਵਿੱਚ ਪਹੁੰਚ ਜਾਂਦਾ ਹੈ ਉਸ ਦੀ ਰੂਹ ਹੌਲੀ ਫੁੱਲ ਹੋ ਕੇ ਅਕਾਸ਼ ਮੰਡਲਾਂ ਵਿੱਚ ਤਾਰੀਆਂ ਲਾ ਆਉਦੀ ਹੈ। ਉਹ ਕਿਸੇ ਦਾ ਮੁਥਾਜ ਨਹੀਂ ਰਹਿ ਜਾਂਦਾ। ਆਪਣੀ ਗੱਲ ਸਹਿਜ ਸੁਭਾਅ ਖਰੀ ਖਰੀ ਕਹਿ ਜਾਂਦਾ ਹੈ। ਕਹਿੰਦਾ ਵੀ ਇਸ ਤਰਾਂ ਹੈ ਕਿਸੇ ਨੂੰ ਡਾਢੀ ਪੀੜ ਨਾ ਹੋਵੇ। ਸਗੋਂ ਵੱਡੀ ਹੋਈ ਚੂੰਢੀ ਦੀ ਪੀੜ ਵਿੱਚੋਂ ਕੁੱਝ ਚੰਗਾ ਤਲਾਸ਼ਦਾ ਰਹੇ।
ਆਪਣੇ ਸਾਹਿਤਕ ਸਫਰ ਤੇ ਤੁਰਦਿਆਂ ਪਤਾ ਨਹੀਂ ਉਨ੍ਹਾਂ ਦੁਨੀਆਂ ਦੇ ਕਿੰਨੇ ਕੁ ਲੇਖਕਾਂ ਨੂੰ ਪੜ੍ਹ ਲਿਆ ਹੈ। ਜਿਥੋਂ ਤੱਕ ਮੈਂ ਸਮਝਦਾ ਹਾਂ ਉਨ੍ਹਾਂ ਜੀਵਨ ਦੇ ਹਰ ਖੇਤਰ ਧਰਮ, ਇਤਿਹਾਸ, ਸਾਇੰਸ, ਭਾਸ਼ਾ ਦੀਆਂ ਅਨੇਕ ਪੁਸਤਕਾਂ ਦਾ ਅਧਿਐਨ ਕੀਤਾ ਹੈ। ਜਦ ਉਹ ਸੰਵਾਦ ਰਚਾਉਂਦੇ ਹਨ ਤਾਂ ਥਾਂ ਤਾਂ ਤੋਂ ਲਈਆਂ ਟੂਕਾਂ, ਦਾ ਹਵਾਲਾ ਦੇ ਕੇ, ਸ਼ੇਅਰਾਂ ਨਾਲ ਵਾਕਾਂ ਨੂੰ ਸਜਾ ਕੇ ਆਪਣੀ ਦਲੀਲ ਦੀ ਪੁਸ਼ਟੀ ਕਰਦੇ ਹਨ।
ਉਹ ਆਪਣੀ ਗੱਲ ਨੂੰ ਕਹਿਣ ਲਈ ਜ਼ਿਦ ਨਹੀਂ ਕਰਦੇ ਸਗੋਂ ਸਹਿਜ ਸੁਭਾਅ ਕਹਿ ਕੇ ਮਹਾਨ ਹੋਣ ਦਾ ਸਬੂਤ ਦਿੰਦੇ ਹਨ। ਸਭਾਵਾਂ ਵਿੱਚ ਕਿਸੇ ਦੀ ਪੁਸਤਕ ਤੇ ਬੋਲਦਿਆਂ ਆਮ ਅਲੋਚਕਾਂ ਵਾਂਗ ਲੇਖਕ ਨੂੰ ਪਾਣੀਓਂ ਪਾਣੀ ਨਹੀਂ ਕਰਦੇ। ਜਿਵੇਂ ਵਿਆਹ ਵੇਲੇ ਕਈਆਂ ਥਾਵਾਂ ਤੇ ਛਟੀਆਂ ਮਾਰਨ ਦਾ ਰਿਵਾਜ ਹੈ। ਦੁਹਲਾ ਦੂਹਲਣਇਕ ਦੂਜੇ ਨੂੰ ਛਟੀਆਂ ਮਾਰਦੇ ਤਾਂ ਹਨ ਪਰ ਇਉਂ ਮਾਰਦੇ ਹਨ ਕਿ ਦੂਜੇ ਦੇ ਪਿੰਡੇ ਤੇ ਲੱਗੀ ਪੀੜ ਆਪਣੀ ਹੋਵੇ। ਇਸ ਵਿੱਚੋਂ ਆਪਣੇ ਹੋਣ ਦਾ ਅਹਿਸਾਸ ਹੋਵੇ। ਪੀੜ੍ਹ ਦੋਹਾਂ ਦੀ ਸਾਂਝੀ ਹੋਵੇ। ਉਸੇ ਤਰਾਂ ਲੇਖਕ ਨੂੰ ਉਸ ਦੀ ਰਚਨਾ ਦੀ ਹੌਸਲਾ ਅਫਜਾਈ ਕਰਦੇ ਹਨ ਅਤੇ ਨਾਲ ਦੀ ਨਾਲ ਪੋਲੀਆਂ-ਪੋਲੀਆਂ ਛਟੀਆਂ ਵੀ ਮਾਰਦੇ ਹਨ। ਜਿਸ ਦਾ ਸੁਨੇਹਾ ਹੁੰਦਾ ਹੈ ਭਾਈ ਜੇ ਇਸ ਪਾਸੇ ਤੁਰਿਆ ਹੈ ਤਾਂ ਸੁਹਣਾ ਲਿਖ ਕੇ ਆਪਣੀ ਥਾਂ ਬਣਾਈਂ।ਆਪਣੀ ਕਲਮ ਦਾ ਬਹੁਤਾ ਮਾਣ ਨਾ ਕਰੀਂ ਸਗੋਂ ਆਏ ਦਿਨ ਇਸ ਦੀ ਸਵੈ ਪੜਚੋਲ ਕਰਦਾ ਰਹੀਂ। ਅੱਗੇ ਹੋਰ ਬਹੁਤ ਖਜ਼ਾਨਾ ਹੈ। ਲੱਭਣ ਲਈ ਤੁਰਿਆ ਹੈਂ ਤਾਂ ਹੋਰ ਅਗੇਰੇ ਤੁਰੇ ਰਹਿਣਾ। ਬਾਕੀ ਜਦੋਂ ਕਿਤੇ ਇਕੱਲੇ ਬੈਠਾਂਗੇ ਵਿਸਥਾਰ ਵਿੱਚ ਗੱਲਾਂ ਕਰਾਂਗੇ। ਅੱਜ ਤਾਂ ਮੇਰੀਆਂ ਸ਼ੁਭ ਕਾਮਨਾਵਾਂ ਕਬੂਲ ਕਰਨੀਆਂ। ਆਪਣੀ ਗੱਲ ਕਹਿਣ ਲਈ ਇੰਨਾ ਰੌਚਕ ਮਹੌਲ ਉਸਾਰ ਲੈਂਦੇ ਹਨ ਕਿ ਘੰਟਿਆਂ ਬੱਧੀ ਸਰੋਤਿਆਂ ਨੂੰઠ ਅੱਖ ਨਹੀਂ ਫੜਕਣ ਦਿੰਦੇ।
ਸੰਧੂ ਸਾਹਿਬ ਦੇ ਜੀਵਨ ਦੀਆਂ ਬਹੁਤ ਸਾਰੀਆਂ ਪਰਤਾਂ ਹਨ। ਪ੍ਰਗਤੀਵਾਦੀ ਸਾਹਿਤਕਾਰ, ਸਮਾਜ ਸੁਧਾਰਕ, ਕਥਨੀ ਕਰਨੀ ਦਾ ਸੁਮੇਲ ਦਾ ਪ੍ਰਗਟਾਉ ਹੈ। ਤਹਿ ਦਰ ਤਹਿ ਉਨ੍ਹਾਂ ਨੂੰ ਵਾਚੀਏ ਤਾਂ ਇੱਕ ਲੰਮੇ ਵਿਸਥਾਰ ਦੀ ਜ਼ਰੂਰਤ ਹੈ। ਉਨ੍ਹਾ ਨੇ ਆਪਣੀਆਂ ਚਾਰ ਕਹਾਣੀਆਂ ਦੀਆਂ ਪੁਸਤਕਾਂ ”ਲੋਹੇ ਦੇ ਹੱਥ” ”ਅੰਗ ਸੰਗ”ઠ”ਭੱਜੀਆਂ ਬਾਹੀਂ”ઠ ਅਤੇ ”ਚੌਥੀ ਕੂਟ ਰਾਹੀਂ ਪੰਜਾਬੀ ਕਹਾਣੀ ਕਾਰਾਂઠ ਅਤੇ ਪਾਠਕਾਂઠ ਦੇ ਦਿਲਾਂ ਵਿੱਚ ਅਤਿ ਸਤਿਕਾਰ ਬਣਾ ਲਿਆ ਹੈ। ਕਹਾਣੀ ਲਿਖਣ ਦੀ ਨਿਪੰਨ ਕਲਾ ਅਤ ੇਵਿਧਾ ਰਾਹੀਂ ਪਾਠਕ ਨੂੰ ਆਪਣੀ ਗੱਲ ਸਿਰੇ ਤੋਂ ਸਿਰੇ ਤੱਕ ਸੁਣਾਉਣ ਲਈ ਉਸ ਦੇ ਮਨ ਵਿੱਚ ਅਕਾਊਪਣ ਨਹੀਂ ਆਉਣ ਦਿੰਦਾ। ਉਸ ਦੀ ਛੋਟੀ ਕਹਾਣੀ ਕਿਸਾਨੀ ਦੀ ਖੁਰ ਰਹੀ ਹੋਂਦ ਦੀ ਪੀੜਾ ਅਤੇ ਸਥਾਪਤ ਸਮਾਜਿਕ ਰਾਜਨੀਤਿਕ ਪ੍ਰਬੰਧ ਉਪਰ ਜੌਰਦਾਰ ,ਤਿੱਖਾ ਕਟਾਖਸ਼ ਹੈ। ਇਸ ਤੋਂ ਇਲਾਵਾ ਉਸ ਦੀਆਂ ਦੋ ਸਫਰਨਾਮੇ ਇੱਕ ਜੀਵਨੀ ”ਗੁਫਾ ਦੀ ਉਡਾਣ” ਅਤੇ ਤਿੰਨ ਅਲੋਚਨਾ ਦੀਆਂ ਪੁਸਤਕਾਂ ਪ੍ਰਕਾਸ਼ਿਤ ਹੋਈਆਂ ਹਨ। ਪਹਿਵਾਨ ਕਰਤਾਰ ਸਿੰਘ ਦੀ ਜੀਵਨੀ, ਕਰਤਾਰ ਸਿੰਘ ਸਰਾਭਾ ਦੀ ਜੀਵਨੀ ਵੀ ਉਸ ਦੀ ਕਲਮ ਤੋਂ ਖੋਜ ਭਰਪੂ੍ਰਰ ਪਰੀਪੇਖ ਵਿੱਚ ਪਰਕਾਸ਼ਿਤ ਹੋਈਆਂ ਹਨ। ਪੀੜ੍ਹੀ ਦਰ ਪੀੜ੍ਹੀ ਸਤਾ ਤੇ ਕਾਬਜ਼ ਲੋਕ ਸਧਾਰਨ ਲੋਕਾਂ ਨਾਲ ਕਿਸ ਤਰਾਂ ਦਾ ਵਰਤਾਉ ਕਰਦੇ ਹਨ। ਉਸ ਦੀ ਭਿਆਨਕ ਤਸਵੀਰ ਆਪਣੀ ਕਿਤਾਬ ”ਗੁਫਾ ਦੀ ਉਡਾਣ” ਵਿੱਚ ਕੀਤੀ ਹੈ। ਜੋ ਲੋਕ ਸਧਾਰਨ ਲੋਕਾਂ ਦੀ ਅਜ਼ਾਦੀ ਅਤੇ ਬਿਹਤਰ ਜਿੰਦਗੀ ਦੀ ਗੱਲ ਕਰਦੇ ਹਨ ਸਤਾ ਤੇ ਕਾਬਜ਼ ਲੋਕ ਉਨ੍ਹਾ ਤੇ ਖਫਾ ਹੁੰਦੇ ਹਨ। ਉਨ੍ਹਾਂ ਦੇ ਜੀਵਨ ਦੀ ਬਿਹਤਰੀ ਲਈ ਗੱਲ ਸੁਨਣ ਨੂੰ ਤਿਆਰ ਨਹੀਂ ਸਗੋਂ ਵਾਹ ਲੱਗਦੀ ਉਨ੍ਹਾ ਲੋਕਾਂ ਦਾ ਖੁਰਾ ਖੋਜ ਮਿਟਾ ਦੇਣ ਲਈ ਆਪਣੀ ਪੁਲੀਸ ਅਤੇઠ ਹੋਰ ਬਲਾਂ ਨੂੰ ਵਰਤਦੇ ਹਨ। ਉਨ੍ਹਾ ਦੇ ਪ੍ਰੀਵਾਰਕ ਜੀਵਨ ਨੂੰ ਤਬਾਹ ਕਰ ਦਿੰਦੇ ਹਨ। ਇੱਕ ਧਰਤੀ ਤੇ ਰਹਿਣ ਵਾਲੇ ਸਾਰੇ ਲੋਕ ਸਮਾਨ ਹਨ। ਜ਼ਾਬਰ ਲੋਕ ਇਸ ਹੱਕ ਨੂੰ ਖੋਹ ਕੇ ਅਮੀਰ ਲੋਕਾਂ ਲਈ ਵਰਤਦੇ ਹਨ।
ਜਦ ਕਦੀ ਉਨ੍ਹਾ ਨਾਲ ਉਨ੍ਹਾ ਦੇ ਜੀਵਨ ਸਫਰ ਦੀ ਗੱਲ ਹੁੰਦੀ ਹੈ ਤਾਂ ਉਹ ਬੜੇ ਮਾਨ ਨਾਲ ਕਹਿੰਦੇ ਹਨ ਕਿ ਜੋ ਕੁੱਝ ਅੱਜ ਮੈਂ ਹਾਂ ਮੈਂ ਆਪਣੀ ਜੀਵਨ ਸਾਥਣ ਰਾਜਵੰਤ ਕੌਰ ਦੀ ਬਦੌਲਤ ਹਾਂ ਨਹੀਂ ਤਾਂ ਜੀਵਨ ਦਾ ਸੂਰਜ ਕਦੋਂ ਦਾ ਅਸਤ ਹੋ ਗਿਆ ਹੁੰਦਾ। ਮੇਰੇ ਸਾਰੇ ਫਿਕਰ ਇਸ ਨੇ ਲੈ ਰੱਖੇ ਹਨ ਤਾਂ ਹੀ ਮੈਂ ਅੱਗੇ ਵਧ ਸਕਿਆ ਹਾਂ। ਜੀਵਨ ਵਿੱਚ ਅਜਿਹੇ ਮੌਕੇ ਵੀ ਆਏ ਜਦ ਰਾਜਵੰਤ ਕੌਰ ਨੇ ਮੌਤ ਬਰੂਹਾਂ ਤੋਂ ਦਬਕ ਕੇ ਮੋੜ ਦਿਤੀ। ਮੇਰੇ ਪੁਲਸ ਹਿਰਾਸਤ ਸਮੇਂ ਬੱਚਿਆਂ ਦੀ ਪਾਲਣਾ ਅਤੇ ਮੇਰੇ ਮੁਕੱਦਮਿਆਂ ਦੀ ਪੈਰਵੀ ਕਰਦਿਆਂ ਮੇਰੇ ਹੌਸਲੇ ਨੂੰ ਹੌਸਲਾ ਦਿੰਦੀ ਰਹੀ।
ਇੱਕ ਸਧਾਰਣ ਪ੍ਰੀਵਾਰ ਵਿੱਚੋਂ ਆਪਣੀ ਸੂਝ ਅਤੇ ਹਿੰਮਤ ਨਾਲ ਜੀਵਨ ਦੀਆਂ ਅਨੇਕਾਂ ਪੌੜੀਆਂ ਛੜੱਪੇ ਮਾਰ ਕੇ ਚੜਦੇ ਗਏ। ઠਮਨੁਖੀ ਸਦਾਚਾਰ ਦੀਆਂ ਉਚਾਈਆਂ ਛੂੰਹਦਿਆਂ ਆਪਣੇ ਹੱਥੋ ਸਤ ਸੰਤੋਖ ਅਤੇ ਵਿਚਾਰ ਨੂੰ ਕਮਜ਼ੋਰ ਨਹੀਂ ਹੋਣ ਦਿੱਤਾ। ਕਿਸੇ ਤੋਹਫੇ, ਇਨਾਮਾਂ, ਇਵਜਾਨੇ ਦੀ ਲਾਲਸਾ ਨਹੀਂ ਰੱਖੀ ਫਿਰ ਵੀ ਉਸ ਦੀ ਕਲਮ ਨੂੰ ਸਾਹਿਤ ਅਕਾਦਮੀ ਅਤੇ ਅਨੇਕਾਂ ਹੋਰ ਪੁਰਸਕਾਰ ਮਿਲ ਚੁੱਕੇ ਹਨ।ਇਤਿਹਾਸਕ ਪਿੰਡ ਸੁਰ ਸਿੰਘ ਵਿਖੇ ਛੋਟੀ ਕਿਸਾਨੀ ਵਿੱਚ ਪੈਦਾ ਹੋਏ। ੳਾਪਣੇ ਬਲ ਬੂਤੇ ਤੇ ਉੱਚ ਵਿਦਿਆ ਪ੍ਰਾਪਤ ਕਰਕੇ ਕਾਲਜ ਲੈਕਚਰਾਰ ਬਣੇ। ਸੇਵਾ ਮੁਕਤੀ ਉਪਰੰਤ ਕਨੇਡਾ ਆ ਵਸੇ ਹਨ।ઠ
ਦੁਨੀਆਂ ਦੇ ਪ੍ਰਸਿੱਧ ਵਿਦਵਾਨ ਗੋਰਕੀ ਨੇ ਕਿਹਾ ਹੈ ਕਿ ਸੂਰਮੇ ਲੋਕ ਉਹ ਹੁੰਦੇ ਹਨ ਜੋ ਅਤਿ ਦੀਆਂ ਕਮੀਨਗੀ ਭਰੀਆਂ ਹਾਲਤਾਂ ਵਿੱਚ ਵੀ ਆਪਣੇ ਸਦਾਚਾਰ ਨੂੰ ਦਾਗ ਨਾ ਲੱਗਣ ਦੇਣ, ਮਨੁੱਖੀ ਕਦਰਾਂ ਕੀਮਤਾਂ ਨੂੰ ਬਚਾਈ ਰੱਖਣ ਅਤੇ ਨਪੀੜੇ ਲੋਕਾਂ ਲਈ ਕੰਮ ਕਰਦੇ ਰਹਿਣ। ਸੰਧੂ ਸਾਹਿਬ ਅਜਿਹੇ ਖਜ਼ਾਨੇ ਦੇ ਸੁੱਚੇ ਮੋਤੀ ਹਨ। ਅਜਿਹੇ ਲੋਕ ਆਉਣ ਵਾਲੀਆਂ ਪੀੜੀਆਂ ਦੀ ਵਿਰਾਸਤ ਹੁੰਦੇ ਹਨ ਜੀਅ ਕਰਦੈ ਉਨ੍ਹਾ ਹੱਥਾਂ ਨੂੰ ਚੁੰਮਾਂ ਜਿਨ੍ਹਾ ਹੱਥਾਂ ਨਾਲ ਇੰਨੀ ਸੁਹਣੀ ਲਿਖਤ ਲਿਖਦੇ ਹਨ। ਮੱਥੇ ਨੂੰ ਸਿਜਦਾ ਕਰਾਂ ਜਿਸ ਵਿਚੋਂ ਉਪਜਿਆ ਸਾਹਿਤઠ ਅਮ੍ਰਿੰਤ ਵਾਂਗ ਝਰ ਝਰ ਪੈਦਾ ਹੈ। ਉਸ ਦੇ ਸਿਰੜੀ ਕਰਮ ਤੋਂ ਸਦਕੇ ਜਾਵਾਂ ਜਿਸ ਦੀ ਕਥਨੀ ਅਤੇ ਕਰਨੀ ਨੇ ਅੱਜ ਦੇ ਛਲ ਕਪਟ ਦੇ ਦੌਰ ਵਿੱਚ ਮਨੁੱਖੀ ਸਦਾਚਾਰ ਨੂੰ ਂਿਨਖਾਰ ਕੇ ਅੱਜ ਦੀ ਅਤੇ ਆਉਣ ਵਾਲੀਆਂ ਪੀੜੀਆਂ ਲਈ ਮਿਸਾਲੀ ਕੰਮ ਕੀਤਾ ਹੈ। ਉਸ ਦੇ ਜੀਵਨ ਨੂੰ ਕਿਸੇ ਵੀ ਜ਼ਾਵੀਏ ਤੋਂ ਦੇਖੀਏ ਹਰ ਤਰਫੋ ਅਲੋਕਿਕ ਨੂਰ ਦਿਸੇਗਾ। ਉਹ ਸਦੀਆਂ ਤੱਕ ਸਾਸ਼ਕ ਲੋਕਾਂ ਵੱਲੋਂ ਨਪੀੜੇ ਲੋਕਾਂ ਦੇ ਵਿਚਕਾਰ ਸਿਰ ਉੱਚਾ ਕਰਕੇ ਖੜ੍ਹਾ ਇਉਂ ਕਹਿੰਦਾ ਦਿਸੇਗਾઠ ਸਿਰ ਉੱਚਾ ਕਰਕੇ ਜੀਵੋ। ਮੈਂ ਤੁਹਾਡਾ ਦੁੱਖ ਸੁਨਣ ਅਤੇ ਕਹਿਣ ਲਈ ਹਮੇਸ਼ਾਂ ਤੁਹਾਡੇ ਕਾਫਲੇ ਨਾਲ ਚੱਲਾਂਗਾ।  ਆਮੀਨ।

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …