ਆਗੇ ਸਮਝਚਲੋ ਨੰਦਲਾਲਾ, ਜੋ ਬੀਤੀ ਸੋ ਬੀਤੀ
ਗੁਰਮੀਤ ਸਿੰਘ ਪਲਾਹੀ
ਕੋਈ ਦੇਸ਼ਖੇਡਾਂ ਵਿੱਚ ਕਿਵੇਂ ਚੰਗਾ ਪ੍ਰਦਰਸ਼ਨਕਰੇ, ਇਹ ਸਮਾਜਸ਼ਾਸਤਰ, ਮਨੋਵਿਗਿਆਨ, ਜੀਵਨਵਿਗਿਆਨ, ਸੰਸਕ੍ਰਿਤੀ, ਰਾਜਨੀਤੀਅਤੇ ਅਰਥਸ਼ਾਸਤਰਦਾ ਇੱਕ ਗੁੰਝਲਦਾਰ ਸਵਾਲਹੈ।ਤੀਹ ਲੱਖ ਦੀਆਬਾਦੀਵਾਲਾਛੋਟਾ ਜਿਹਾ ਮੁਲਕ ਜਮਾਇਕਾ, ਜਿਸ ਦੀ ਜੀ ਡੀਪੀ 16 ਅਰਬਡਾਲਰ ਹੈ, ਦੁਨੀਆ ‘ਚ 100 ਮੀਟਰਵਾਲੀ ਦੌੜ ਵਿੱਚ ਸਭ ਤੋਂ ਤੇਜ਼ ਦੌੜਨ ਵਾਲੇ 29 ਦੌੜਾਕ ਉਸੇ ਦੇਸ਼ ਦੇ ਹਨ। ਉਨ੍ਹਾਂ ਦੇ ਅੰਗ-ਸੰਗ ਉਨ੍ਹਾਂ ਦਾਜੀਵਨਵਿਗਿਆਨਹੈ। ਉਥੋਂ ਦੇ ਲੋਕਾਂ ਦੇ ਦਿਲਦਾਆਕਾਰ ਵੱਡਾ ਹੁੰਦਾ ਹੈ, ਜੋ ਆਕਸੀਜਨ ਦੇ ਪ੍ਰਵਾਹ ਵਿੱਚ ਉਨ੍ਹਾਂ ਦੀ ਦੌੜਨ ਵੇਲੇ ਮਦਦਕਰਦਾ ਹੈ ਅਤੇ ਉਨ੍ਹਾਂ ਦੀਆਂ ਮਾਸ-ਪੇਸ਼ੀਆਂ ਦਾਖਿਚਾਓ ਉਨ੍ਹਾਂ ਦੀ ਦੌੜ ਦੌਰਾਨ ਦੀ ਗਤੀ ਵਧਾਉਂਦਾ ਹੈ। ਉਨ੍ਹਾਂ ਦੇ ਸਮਾਜਕਜੀਵਨ ਵਿੱਚ ਖੇਡਸੰਸਕ੍ਰਿਤੀ ਦਿੱਸਦੀ ਹੈ।ਸਕੂਲਾਂ ਅਤੇ ਕਾਲਜਾਂ ਵਿੱਚ ਅਥਲੈਟਿਕਸ ਦੇ ਪ੍ਰੋਗਰਾਮਾਂ ਵਿੱਚ ਸਟੇਡੀਅਮਭਰੇ ਦਿੱਸਦੇ ਹਨ। ਤੇਜ਼ ਦੌੜਾਕ ਓਸੇਨਬੋਲਟ ਉਨ੍ਹਾਂ ਦਾਹੀਰੋ ਹੈ।ਪਿਛਲੀਆਂ ਤਿੰਨ ਉਲੰਪਿਕ ਖੇਡਾਂ ‘ਚ ਓਸੇਨਬੋਲਟ ਇਕੱਲੇ ਨੇ ਨੌਂ ਸੋਨੇ ਦੇ ਤਮਗੇ ਜਿੱਤੇ ਸਨ।
ਭਾਰਤਦੀਆਬਾਦੀ 131 ਕਰੋੜ ਤੇ ਇਸ ਦੀਅਰਥ-ਵਿਵਸਥਾਵੀਹਖਰਬਡਾਲਰ ਹੈ, ਪਰਪਿਛਲੀਆਂ ਤਿੰਨ ਉਲੰਪਿਕ ਖੇਡਾਂ ਵਿੱਚ ਭਾਰਤਦਾਸਥਾਨਬੀਜਿੰਗ (ਚੀਨ) ‘ਚ 50ਵਾਂ, ਲੰਦਨ (ਯੂ ਕੇ) ‘ਚ 55ਵਾਂ ਅਤੇ ਰੀਓ ਵਿੱਚ 67ਵਾਂ ਰਿਹਾ, ਜਦੋਂ ਕਿ ਪੂਰੇ ਉਲੰਪਿਕ ਇਤਿਹਾਸ ਵਿੱਚ ਭਾਰਤੀ ਹਾਕੀ ਟੀਮ ਨੇ 8 ਅਤੇ ਅਭਿਨਵਬਿੰਦਰਾ ਨੇ ਇੱਕ ਸੋਨਤਮਗਾ (ਕੁੱਲ 9 ਤਮਗੇ) ਜਿੱਤੇ ਹਨ। ਉਲੰਪਿਕ ਖੇਡਾਂ ‘ਚ ਹੁਣ ਤੱਕ ਭਾਰਤ ਨੇ 28 ਮੈਡਲ ਜਿੱਤੇ ਹਨ।ਏਨੇ ਮੈਡਲਅਮਰੀਕਾ ਦੇ ਇਕੱਲੇ ਤੈਰਾਕੀ ਦੇ ਖਿਡਾਰੀਮਾਈਕਲਫੈਲਪਸ ਨੇ ਜਿੱਤੇ ਹੋਏ ਹਨ।
ਸਾਲ 1996 ਵਿੱਚ ਬਰਤਾਨੀਆਸਿਰਫ਼ ਇੱਕ ਸੋਨੇ ਦਾਅਤੇ ਕੁੱਲ 15 ਤਮਗੇ ਲੈ ਕੇ 36ਵੇਂ ਸਥਾਨ’ਤੇ ਪਹੁੰਚ ਗਿਆ ਸੀ। ਸਿਡਨੀ ਉਲੰਪਿਕ ਵਿੱਚ ਉਸ ਦਾ10ਵਾਂ ਸਥਾਨ ਸੀ, ਜਦੋਂ ਕਿ ਰੀਓ ਉਲੰਪਿਕ ਵਿੱਚ 27 ਸੋਨੇ ਦੇ ਤਮਗਿਆਂ ਸਮੇਤ ਕੁੱਲ 67 ਤਮਗੇ ਲੈ ਕੇ ਉਹ ਦੂਜੇ ਸਥਾਨ’ਤੇ ਪੁੱਜ ਗਿਆ। ਕਿੱਡਾ ਕੁ ਦੇਸ਼ ਹੈ ਬਰਤਾਨੀਆ? ਉਨ੍ਹਾਂ ਦੀਸਫ਼ਲਤਾ ਪਿੱਛੇ ਪਸੀਨਾਅਤੇ ਪ੍ਰੇਰਨਾਦੋਵੇਂ ਹਨ, ਜਦੋਂ ਕਿ ਭਾਰਤਕੋਲਪ੍ਰੇਰਨਾ, ਸੋਮਿਆਂ ਅਤੇ ਮਿਹਨਤਦੀਲਗਾਤਾਰਕਮੀਵੇਖਣ ਨੂੰ ਮਿਲਰਹੀਹੈ।ਸਾਡੇ ਦੇਸ਼ ਵਿੱਚ ਖੇਡਢਾਂਚੇ ਦਾ ਕੋਈ ਬੱਝਵਾਂ ਸਰੂਪ ਹੀ ਨਹੀਂ।ਕਿਧਰੇ ਖੇਡਮੰਤਰਾਲਾ, ਕਿਧਰੇ ਖੇਡਸੰਸਥਾਵਾਂ, ਕਿਧਰੇ ਅਥਲੈਟਿਕ ਸੰਘ, ਕਿਧਰੇ ਬੈਡਮਿੰਟਨ, ਹਾਕੀ ਸੰਘ, ਜਿਨ੍ਹਾਂ ਦੀਲਗਾਮ ਵੱਡੇ-ਵੱਡੇ ਲੋਕਾਂ ਦੇ ਹੱਥ ਹੈ। ਉਨ੍ਹਾਂ ਦੀਆਪਸੀਖਿਚੋਤਾਣਵਾਲੀਰਾਜਨੀਤੀਦੇਸ਼ ਦੇ ਖੇਡ ਸੱਭਿਆਚਾਰ ਨੂੰ ਲਗਾਤਾਰਢਾਹ ਲਾਉਣ ਦਾਕਾਰਨਬਣੀ ਹੋਈ ਹੈ।
ਬੀਜਿੰਗ ਤੋਂ ਰੀਓ ਤੱਕ ਹਰ ਉਲੰਪਿਕ ਵਿੱਚ ਅਮਰੀਕਾ ਨੇ ਸੌ ਤੋਂ ਜ਼ਿਆਦਾਤਮਗੇ ਜਿੱਤੇ ਹਨਅਤੇ ਹੁਣ ਤੱਕ ਅਮਰੀਕੀਖਿਡਾਰੀ 2500 ਤਮਗੇ ਜਿੱਤ ਚੁੱਕੇ ਹਨ। ਉਥੇ ਕੋਈ ਖੇਡਮੰਤਰਾਲਾ ਹੀ ਨਹੀਂਹੈ। ਉਥੇ ਖੇਡਾਂ ਦਾ ਮਹੱਤਵ ਪੂਰਨਢਾਂਚਾਸਕੂਲਾਂ ਤੋਂ ਆਰੰਭ ਹੋ ਜਾਂਦਾ ਹੈ, ਜਿੱਥੇ ਪ੍ਰਤਿਭਾਦੀ ਖੋਜ ਹੁੰਦੀ ਹੈ।ਸਕੂਲਾਂ-ਕਾਲਜਾਂ ‘ਚ ਇਨ੍ਹਾਂ ਖਿਡਾਰੀਆਂ ਨੂੰ ਵੱਡੇ ਵਜ਼ੀਫੇ ਦਿੱਤੇ ਜਾਂਦੇ ਹਨਅਤੇ ਇਥੋਂ ਤੱਕ ਕਿ ਚੰਗੇ ਖਿਡਾਰੀਆਂ, ਅਥਲੀਟਾਂ ਲਈਚੰਦੇ ਇਕੱਠੇ ਕਰਨ ਤੋਂ ਵੀ ਸੰਕੋਚ ਨਹੀਂ ਹੁੰਦਾ।
ਏਧਰਭਾਰਤ ਵਿੱਚ ਖੇਡਾਂ ਦੇ ਬੁਨਿਆਦੀ ਢਾਂਚੇ, ਖੇਡਮੈਦਾਨਾਂ, ਖਿਡਾਰੀਆਂ ਲਈ ਸੁਵਿਧਾਵਾਂ, ਰਿਫਰੈਸ਼ਮੈਂਟ, ਉਨ੍ਹਾਂ ਦੀਪ੍ਰੈਕਟਿਸਲਈ ਸੁਖਾਵਾਂ ਮਾਹੌਲ ਦੇਣਦੀਕਮੀਸਾਡੇ ਖਿਡਾਰੀਆਂ, ਅਥਲੀਟਾਂ ਦੇ ਬਿਹਤਰਪ੍ਰਦਰਸ਼ਨ ਦੇ ਆੜੇ ਆਉਂਦੀ ਹੈ।ਕਿੰਨੇ ਕੁ ਉੱਚ-ਪਾਏ ਦੇ ਖੇਡਸਟੇਡੀਅਮਹਨਸਾਡੇ ਪਿੰਡਾਂ ਵਿੱਚ, ਸਕੂਲਾਂ ਵਿੱਚ, ਸ਼ਹਿਰਾਂ ਵਿੱਚ, ਯੂਨੀਵਰਸਿਟੀਆਂ ਵਿੱਚ?ਕਿੰਨੀ ਕੁ ਹੌਸਲਾ ਅਫਜ਼ਾਈਕਰਦੇ ਹਨਸਾਡੇ ਰਾਜਨੀਤੀਵਾਨਖੇਡਾਂ ਲਈ? ਉਲਟਾ ਖੇਡ ਮੁਕਾਬਲੇ ਕਰਵਾ ਕੇ, ਖੇਡਸਟੇਡੀਅਮਾਂ ‘ਚ ਕਲਾਕਾਰਾਂ ਦੇ ਗੀਤ-ਸੰਗੀਤਦਾਪ੍ਰਦਰਸ਼ਨਕਰ ਕੇ ਰਾਜਨੀਤਕ ਭੱਲ ਖੱਟਣ ਦਾਯਤਨਕੀਤਾਜਾਂਦਾਹੈ।
ਸਾਡੀਆਬਾਦੀ ਤੋਂ ਥੋੜ੍ਹੀ ਵੱਧ ਆਬਾਦੀਵਾਲੇ ਦੇਸ਼ਚੀਨ ਨੇ 2008 ਤੋਂ 2016 ਦੇ ਵਿਚਕਾਰ 258 ਤਮਗੇ ਜਿੱਤੇ। ਉਥੇ ਖੇਡਾਂ ਨੂੰ ਪੂਰਨਰੂਪ ਵਿੱਚ ਸਰਕਾਰਸੰਚਾਲਤਕਰਦੀਹੈ।ਬਰਤਾਨੀਆ ਨੇ ਪਿਛਲੇ ਤਿੰਨ ਉਲੰਪਿਕਾਂ ਵਿੱਚ ਲਗਾਤਾਰ ਔਸਤਨ 50 ਤਮਗੇ ਲਏ। ਉਥੇ ਖੇਡਾਂ ਨੂੰ ਸਰਵਜਨਕਅਤੇ ਨਿੱਜੀ ਯਤਨਾਂ ਨਾਲਸੰਚਾਲਤਕੀਤਾਜਾਂਦਾਹੈ।ਆਮ ਤੌਰ ‘ਤੇ ਸੋਸ਼ਲਮੀਡੀਆ ਉੱਤੇ ਆਬਾਦੀਅਤੇ ਅਰਥ-ਵਿਵਸਥਾ ਦੇ ਆਕਾਰ ਨੂੰ ਜੋੜ ਕੇ ਤਮਗਿਆਂ ਦੀਗਿਣਤੀ’ਤੇ ਟਿੱਪਣੀਆਂ ਹੁੰਦੀਆਂ ਹਨ।ਯੂਰਪ ਦੇ ਇੰਸਟੀਚਿਊਟਫ਼ਾਰਇਕਨਾਮਿਕਸਰਿਸਰਚ ਨੇ ਦੇਸ਼ਦੀਆਬਾਦੀਅਤੇ ਸੰਪਤੀ ਦੇ ਆਧਾਰ’ਤੇ ਤਮਗੇ ਜਿੱਤਣ ਦੀ ਭਵਿੱਖਬਾਣੀ ਕੀਤੀ ਸੀ। ਉਸ ਅਨੁਸਾਰ ਭਾਰਤ ਨੂੰ 22 ਤਮਗੇ ਮਿਲਣੇ ਚਾਹੀਦੇ ਸਨ, ਪਰਤਮਗਿਆਂ ਦਾਸੰਬੰਧਸਿਰਫ਼ਆਬਾਦੀਅਤੇ ਸੰਪਤੀਨਾਲਨਹੀਂ, ਬਲਕਿਸਮਾਜਿਕਲੋਕਾਚਾਰ, ਖੇਡ ਸੁਵਿਧਾਵਾਂ ਵਿੱਚ ਨਿਵੇਸ਼ਆਦਿਨਾਲਵੀ ਹੁੰਦਾ ਹੈ। ਇਸ ਅਨੁਸਾਰ ਭਾਰਤ ਨੂੰ ਵੱਧ ਤੋਂ ਵੱਧ 6 ਤਮਗੇ ਮਿਲਸਕਦੇ ਸਨ, ਪਰ ਉਸ ਦੇ ਹਿੱਸੇ ਸਿਰਫ਼ ਦੋ ਤਮਗੇ ਆਏ, ਤੇ ਉਹ ਵੀ ਦੋ ਲੜਕੀਆਂ ਜਿੱਤ ਸਕੀਆਂ। ਉਨ੍ਹਾਂ ਵਿੱਚੋਂ ਇੱਕ ਸਾਕਸ਼ੀਮਲਿਕ ਹੈ, ਜੋ ਰੋਹਤਕ ਦੇ ਇੱਕ ਗ਼ਰੀਬਪਰਵਾਰ ਵਿੱਚ ਜਨਮੀਹੈ। ਉਸ ਦਾਪਿਤਾਡੀਟੀ ਸੀ (ਦਿੱਲੀ ਟਰਾਂਸਪੋਰਟਕਾਰਪੋਰੇਸ਼ਨ) ਦਾਕੰਡਕਟਰਅਤੇ ਮਾਤਾ ਆਂਗਣਵਾੜੀ ਮੁਲਾਜ਼ਮ ਹੈ। ਉਸ ਨੇ ਰੋਹਤਕ ਤੋਂ ਰੀਓ ਤੱਕ ਦਾਸਫ਼ਰ ਤੰਗੀ-ਤੁਰਸ਼ੀ ਵਿੱਚ ਕੱਟਿਆ (ਭਾਵੇਂ ਹੁਣ ਉਸ ਉੱਤੇ ਕਰੋੜਾਂ ਦੀਬਰਸਾਤ ਹੋ ਰਹੀ ਹੈ)। ਅਤੇ ਪੀਵੀਸਿੰਧੂਰੇਲਵੇ ਮੁਲਾਜ਼ਮ ਦੀਧੀ ਹੈ, ਜਿਸ ਨੂੰ ਜਿਤਾਉਣ ਲਈ ਕਿਸੇ ਸੰਸਥਾਵਿਸ਼ੇਸ਼ਨਾਲੋਂ ਉਸ ਦੇ ਕੋਚ ਅਤੇ ਮਾਪਿਆਂ ਦਾਸੰਘਰਸ਼ਵਧੇਰੇ ਹੈ।
ਭਾਰਤਸਰਕਾਰ ਵੱਲੋਂ ਹਰਵੇਰਦੀਤਰ੍ਹਾਂ ਅੱਧੀਆਂ-ਅਧੂਰੀਆਂ ਤਿਆਰੀਆਂ ਵਾਲੇ ਖਿਡਾਰੀਭੇਜੇ ਗਏ ਤੇ ਨਾਲ ਉਲੰਪਿਕ ਦਾਨਜ਼ਾਰਾਵੇਖਣਵਾਲੇ ਸੰਤਰੀ, ਮੰਤਰੀ, ਕੋਚ ਤੇ ਅਧਿਕਾਰੀਵੀ, ਜਿਨ੍ਹਾਂ ਦੀਚਰਚਾਖੇਡਪ੍ਰਾਪਤੀਆਂ ਨਾਲੋਂ ਵੱਧ ਉਨ੍ਹਾਂ ਦੇ ਵਿਹਾਰਬਾਰੇ ਜ਼ਿਆਦਾਰਹੀ। ਹੱਦ ਤਾਂ ਉਦੋਂ ਹੋਈ ਸੁਣੀ ਗਈ, ਜਦੋਂ ਮੈਰਾਥਨ ਦੌੜ (42 ਕਿਲੋਮੀਟਰ) ਦੀਸਮਾਪਤੀ’ਤੇ ਭਾਰਤਦੀ ਕੌਮੀ ਰਿਕਾਰਡਧਾਰੀ ਓ ਪੀ ਜਾਇਸਾ ਪਾਣੀਨਾਮਿਲਣਕਾਰਨਹਿੰਮਤਹਾਰ ਗਈ ਅਤੇ ਬੇਹੋਸ਼ ਹੋ ਕੇ ਡਿੱਗ ਪਈ। ਜਾਇਸਾ ਨੇ ਦੱਸਿਆ ਕਿ ਉਥੇ ਬਾਕੀਸਾਰੇ ਦੇਸ਼ਾਂ ਦੇ ਅਧਿਕਾਰੀਆਪਣੇ ਦੌੜਾਕਾਂ ਨੂੰ ਹਰੇਕਢਾਈਕਿਲੋਮੀਟਰਦੀਦੂਰੀ’ਤੇ ਰਿਫਰੈਸ਼ਮੈਂਟ ਮੁਹੱਈਆ ਕਰਵਾਰਹੇ ਸਨ, ਪਰਭਾਰਤ ਵੱਲੋਂ ਉਥੇ ਕੋਈ ਅਧਿਕਾਰੀਨਹੀਂ ਸੀ। ਭਾਰਤਦੀਡੈਸਕਖ਼ਾਲੀਪਈ ਸੀ ਅਤੇ ਉਥੇ ਸਿਰਫ਼ਭਾਰਤਦਾਝੰਡਾ ਲੱਗਾ ਹੋਇਆ ਸੀ। ਇਸ ਤੋਂ ਵੱਡੀ ਨਮੋਸ਼ੀਵਾਲੀ ਗੱਲ ਭਲਾਹੋਰਕਿਹੜੀ ਹੋ ਸਕਦੀ ਹੈ? ਕੀ ਇਸ ਨੂੰ ਖੇਡਵਿਭਾਗ, ਖੇਡਅਧਿਕਾਰੀਆਂ ਦੀਨਾ-ਅਹਿਲੀਅਤਅਤੇ ਨਾਲਾਇਕੀਨਹੀਂ ਕਿਹਾ ਜਾਵੇਗਾ?
ਉਲੰਪਿਕ ਲਈਭਾਰਤੀਪਹਿਲਵਾਨਚੁਣਨਵੇਲੇ ਸੁਸ਼ੀਲਕੁਮਾਰ ਤੇ ਨਰ ਸਿੰਘ ਯਾਦਵ ਦੇ ਵਿਵਾਦ ਨੇ ਇੱਕ ਵੱਖਰੀ ਬਹਿਸਛੇੜੀ ਰੱਖੀ। ਸੁਸ਼ੀਲਕੁਮਾਰ, ਜਿਹੜਾਤਮਗਾ ਜਿੱਤ ਸਕਦਾ ਸੀ, ਨੂੰ ਉਲਿੰਪਕ ‘ਚ ਭੇਜਿਆਨਹੀਂ ਗਿਆ ਤੇ ਜਿਹੜਾਨਰ ਸਿੰਘ ਭੇਜਿਆ ਸੀ, ਉਹ ਡੋਪਟੈੱਸਟਾਂ ਦੇ ਡੰਗ ਦਾਸ਼ਿਕਾਰ ਹੋ ਗਿਆ।
ਭਾਰਤ ਨੂੰ 10 ਤੋਂ 18 ਤਮਗੇ ਜਿੱਤਣ ਦੀਉਮੀਦ ਸੀ, ਪਰਰੀਓ ‘ਚ ਤਮਗੇ ਦੇ ਕਈ ਦਾਅਵੇਦਾਰਖ਼ਰਾਬਫਿਟਨੈੱਸਕਾਰਨ ਮੂੰਹ ਪਰਨੇ ਜਾ ਡਿੱਗੇ। ਉਲੰਪਿਕ ‘ਚ 8 ਤਮਗੇ ਜਿੱਤ ਚੁੱਕੀ ਭਾਰਤੀਪੁਰਸ਼ ਹਾਕੀ ਟੀਮ 8 ਵੇਂ ਨੰਬਰ ‘ਤੇ ਆ ਸਕੀ। ਸਿਰਫ਼ ਸਿੰਧੂ (ਚਾਂਦੀ), ਸਾਕਸ਼ੀ (ਕਾਂਸੀ), ਦੀਪਾ (ਜਿਮਨਾਸਟ ਚੌਥਾ ਸਥਾਨ) ਹੀ ਦੇਸ਼ਲਈ ਕੁਝ ਪ੍ਰਾਪਤੀਆਂ ਕਰ ਸਕੀਆਂ, ਜਦੋਂ ਕਿ 120 ਵਿੱਚੋਂ 117 ਖਿਡਾਰੀਨਿਰਾਸ਼ਪਰਤੇ।
ਭਾਰਤ ਮੱਲਾਂ, ਯੋਧਿਆਂ, ਬਲਵਾਨਾਂ ਦਾਦੇਸ਼ਹੈ।ਦੇਸ਼ ਦੇ ਹਰਖਿੱਤੇ ‘ਚ ਕੋਈ ਨਾ ਕੋਈ ਖੇਡ ਗਰਮਜੋਸ਼ੀਨਾਲਖੇਡੀਜਾਂਦੀਹੈ। ਪੰਜਾਬ ਤੇ ਹਰਿਆਣੇ ਦੇ ਪਹਿਲਵਾਨ, ਪੰਜਾਬ ਦੇ ਹਾਕੀ ਖਿਡਾਰੀ ਤੇ ਦੱਖਣੀ ਭਾਰਤ ਦੇ ਤੈਰਾਕਰਾਸ਼ਟਰੀ, ਅੰਤਰ-ਰਾਸ਼ਟਰੀ ਪੱਧਰ ਉੱਤੇ ਸਮੇਂ-ਸਮੇਂ ਨਾਮਣਾ ਖੱਟ ਚੁੱਕੇ ਹਨ, ਪਰਖੇਡਾਂ ਵਿੱਚ ਰਾਜਨੀਤੀਅਤੇ ਆਪਣਿਆਂ ਨੂੰ ਅੱਗੇ ਲਿਆਉਣ ਦੀਅਭਿਲਾਸ਼ਾ ਨੇ ਭਾਰਤ ‘ਚ ਖੇਡਾਂ ਦਾ ਸੱਤਿਆਨਾਸ ਕਰ ਦਿੱਤਾ ਹੈ।ਖੇਡਵਿਭਾਗ ‘ਚ ਫੈਲੇ ਭ੍ਰਿਸ਼ਟਾਚਾਰ, ਖੇਡਮੈਦਾਨਾਂ ਦੀਕਮੀਅਤੇ ਚੰਗੇ ਖਿਡਾਰੀਆਂ ਲਈ ਯੋਗ ਸੁਵਿਧਾਵਾਂ ਦੀਘਾਟ ਨੇ ਖੇਡਤੰਤਰਦਾਨਾਸਮਾਰ ਦਿੱਤਾ ਹੈ।ਨਹੀਂ ਤਾਂ ਕੋਈ ਕਾਰਨ ਹੀ ਨਹੀਂ ਸੀ ਕਿ ਸਾਡੇ ਦੁਨੀਆ ‘ਚ ਹਾਕੀ ਖੇਡ ‘ਚ ਗੱਡੇ ਝੰਡੇ ਨੂੰ ਕੋਈ ਪੁੱਟ ਸਕਦਾ।ਖੇਡਾਂ ਪ੍ਰਤੀਸਾਡਾਪ੍ਰੇਮ, ਮੋਹ ਭੰਗ ਹੁੰਦਾ ਜਾ ਰਿਹਾਹੈ।ਸਾਡੀਆਂ ਸਰਕਾਰਾਂ ਨੇ ਸਿਹਤ ਤੇ ਸਿੱਖਿਆ ਦੇ ਖੇਤਰ ਦੇ ਨਾਲ-ਨਾਲਖੇਡਾਂ ਦੇ ਖੇਤਰ ਦੇ ਵਿਕਾਸ ਤੋਂ ਵੀ ਹੱਥ ਪਿੱਛੇ ਕੀਤਾ ਹੋਇਆ ਹੈ।ਦੇਸ਼ ‘ਚ ਹਾਲਾਤ ਇਹ ਬਣ ਗਏ ਹਨ ਕਿ ਖੇਡਾਂ ਪ੍ਰਤੀਲੋਕਾਂ ‘ਚ ਉਤਸ਼ਾਹ ਘਟਰਿਹਾਹੈ।ਸਮਾਜਿਕ ਤੌਰ ‘ਤੇ ਖਿਡਾਰੀਆਂ ਨੂੰ ਅਸੀਂ ਅੱਖਾਂ ‘ਤੇ ਬਿਠਾਉਣੋਂ ਪਿੱਛੇ ਹਟਰਹੇ ਹਾਂ। ਸਿੱਟਾ? ਅੰਤਰ-ਰਾਸ਼ਟਰੀ ਪੱਧਰ ‘ਤੇ ਅਸੀਂ ਆਪਣੀਬਲਵਾਨ ਕੌਮ ਦੀ ਦਿੱਖ ਨੂੰ ਧੁੰਦਲਾ ਕਰਨ ਵੱਲ ਅੱਗੇ ਵਧਰਹੇ ਹਾਂ। ਜਦੋਂ ਤੱਕ ਲੋਕਾਂ ਦੀਮਾਨਸਿਕਤਾਨਹੀਂਬਦਲੇਗੀ ਅਤੇ ਸਮਾਜਿਕਲੋਕਾਚਾਰਦਾਵਿਕਾਸਨਹੀਂਹੋਵੇਗਾ, ਤਦ ਤੱਕ ਖੇਡਾਂ ਦੇ ਪੁਨਰ ਉਥਾਨ ਦੀ ਕੋਈ ਯੋਜਨਾਸਫ਼ਲਨਹੀਂ ਹੋ ਸਕਦੀ। ਜਿੱਥੇ ਇਸ ਕੰਮਲਈਸਮਾਜ ਨੂੰ ਸਮਾਂ ਕੱਢਣਾ ਹੋਵੇਗਾ, ਉਥੇ ਖਿਡਾਰੀਆਂ ਨੂੰ ਉਤਸ਼ਾਹਤ ਕਰਨਾਹੋਵੇਗਾ। ਮੁੱਢਲੇ ਸਕੂਲਾਂ ‘ਚ ਖੇਡਮੈਦਾਨਹੋਣ, ਪਿੰਡਾਂ-ਸ਼ਹਿਰਾਂ ‘ਚ ਯੋਗ ਖਿਡਾਰੀਆਂ, ਅਥਲੀਟਾਂ ਨੂੰ ਸਹੂਲਤਾਂ ਮਿਲਣ, ਉਨ੍ਹਾਂ ਲਈਸਰਕਾਰੀ, ਗ਼ੈਰ-ਸਰਕਾਰੀਯਤਨਹੋਣ।ਪੇਸ਼ੇਵਰ ਕੋਚਾਂ ਦੀਆਂ ਸੇਵਾਵਾਂ ਲਈਆਂ ਜਾਣਅਤੇ ਇਸ ਕੰਮਲਈਸਮਾਜਸੇਵੀਸੰਸਥਾਵਾਂ ਚੰਦੇ ਇਕੱਠੇ ਕਰਨ।ਜਦੋਂ ਤੱਕ ਅਸੀਂ ਹੇਠਲੇ ਪੱਧਰ ‘ਤੇ ਆਪਣੀਪਨੀਰੀ ਵਿੱਚੋਂ ਯੋਗ ਚੈਂਪੀਅਨਾਂ ਦੀਤਲਾਸ਼ਨਹੀਂਕਰਦੇ, ਉਨ੍ਹਾਂ ਦਾ ਪੱਥ ਪ੍ਰਦਰਸ਼ਨਨਹੀਂਕਰਦੇ, ਉਨ੍ਹਾਂ ਨੂੰ ਸਹੂਲਤਾਂ ਮੁਹੱਈਆ ਨਹੀਂਕਰਦੇ, ਉਨ੍ਹਾਂ ਲਈਖੇਡਾਂ ਦੇ ਅਨੁਕੂਲ ਸਥਿਤੀਆਂ ਪੈਦਾਨਹੀਂਕਰਦੇ ਅਤੇ ਪੁਰਾਣੀ ਗੁਰੂ-ਚੇਲੇ ਵਾਲੀਭਾਰਤੀਪਰੰਪਰਾ ਨੂੰ ਮੁੜ ਸੁਰਜੀਤ ਨਹੀਂਕਰਦੇ, ਉਦੋਂ ਤੱਕ ਉਲੰਪਿਕ ਵਿੱਚ ਤਮਗਿਆਂ ਦੀ ਆਸ ਰੱਖਣੀ ਬੇਮਾਇਨਾਹੋਵੇਗੀ। ਜੇਕਰ ਯੋਗ ਅਭਿਆਨਦੀਤਰ੍ਹਾਂ ਅਸੀਂ ਖੇਡਾਂ ‘ਚ ਹਿੱਸਾ ਲੈਣਲਈਲੋਕਾਂ ਨੂੰ ਪ੍ਰੇਰ ਸਕੀਏ, ਤਾਂ ਕੀ ਇਸ ਤੋਂ ਚੰਗੇ ਸਿੱਟਿਆਂ ਦੀ ਆਸ ਨਹੀਂਕੀਤੀ ਜਾ ਸਕਦੀ?
ਅਗਲੀਆਂ ਟੋਕੀਓ ਉਲੰਪਿਕ ਖੇਡਾਂ 2020 ‘ਚ ਹੋਣੀਆਂ ਹਨ, ਠੀਕ 1433 ਦਿਨਬਾਅਦ। ਅਸੀਂ ਭਾਰਤੀਐਨ ਨੱਕੇ ਉੇੱਤੇ ਆਏ ਕਿਸੇ ਮਸਲੇ ਨੂੰ ਹੱਲ ਕਰਨ ਦੇ ਆਦੀਬਣ ਚੁੱਕੇ ਹਾਂ। ਕੀ ਆਪਣੀ ਇਸ ਪਰੰਪਰਾ ਨੂੰ ਤੋੜ ਕੇ ਅਸੀਂ ਅੱਜ ਤੋਂ ਉਲੰਪਿਕ ਖੇਡਾਂ ਲਈਯੋਜਨਾਨਹੀਂਬਣਾਸਕਦੇ, ਸਰਕਾਰੀਨਹੀਂ, ਗ਼ੈਰ-ਸਰਕਾਰੀ ਤੌਰ ‘ਤੇ ਹੀ ਸਹੀ? ਕੀ ਅਸੀਂ ਗੋਪੀਚੰਦ ਪੁਲੇਲਾ ਵਰਗੇ ਕੋਚ ਨਹੀਂ ਲੱਭ ਸਕਦੇ, ਜਿਨ੍ਹਾਂ ਦੀਭਾਰਤ ‘ਚ ਕੋਈ ਕਮੀਵੀਨਹੀਂ ਹੈ?ਕੀ ਇਸ ‘ਚ ਕੋਈ ਹਰਜ ਹੈ?