-2 C
Toronto
Sunday, December 7, 2025
spot_img
Homeਕੈਨੇਡਾਜਦ ਲਹਿੰਦਾ ਤੇ ਚੜ੍ਹਦਾ ਪੰਜਾਬ ਕੈਨੇਡਾ ਵਿੱਚ ਇਕੱਠੇ ਹੋਏઠ

ਜਦ ਲਹਿੰਦਾ ਤੇ ਚੜ੍ਹਦਾ ਪੰਜਾਬ ਕੈਨੇਡਾ ਵਿੱਚ ਇਕੱਠੇ ਹੋਏઠ

ਟੋਰਾਂਟੋ : ਸਾਂਝਾਂ ਦੇ ਇਹ ਪਲ ਯਾਦਗਾਰੀ ਬਣ ਗਏ ਜਦ ਟੋਰਾਂਟੋ ਵਿੱਚ ਹੋਏ ਸੰਗੀਤ ਦੀ ਇੱਕ ਯਾਦਗਾਰੀ ਸ਼ਾਮ ਵਿੱਚ ਚੜ੍ਹਦੇ ਪੰਜਾਬ (ਭਾਰਤ) ਦੇ ਦਿਲਖੁਸ਼ ਥਿੰਦ ਤੇ ਲਹਿੰਦੇ ਪੰਜਾਬ (ਪਾਕਿਸਤਾਨ ) ਤੋਂ ਉਸਤਾਦ ਸ਼ੌਕਤ ਅਲੀ ਦੇ ਬੇਟੇ ਮੋਹਸ਼ਿਨ ਖਾਨ ਸ਼ੌਕਤ ਅਲੀ ਨੇ “‘ਨਾ ਅੰਮ੍ਰਿਤਸਰ ਦੀ ਅੱਖ ਭਰੇ ਤੇ ਨਾ ਰੋਵੇ ਕਦੇ ਲਾਹੌਰ’ “ਇਕੱਠੇ ਗਾਉਣ ਤੋ ਬਾਅਦ ਦੋਵੇਂ ਫ਼ਨਕਾਰਾਂ ਨੇ ਜਦ ਗੱਲਵੱਕੜੀਆ ਪਾਈਆਂ ਤਾਂ ਲੱਗਦਾ ਸੀ ਇੱਕ ਵਾਰ ਸਮਾਂ ਰੁਕ ਗਿਆ ਸੀ ।ਹਾਜ਼ਰ ਸਰੋਤਿਆਂ ਸਮੇਤ ਪੰਜਾਬੀ ਮਾਂ ਬੋਲੀ ਦੇ ਸ਼ੁਦਾਈ ਇਕਬਾਲ ਮਾਹਿਲ ਤੇ ਬਲਜਿੰਦਰ ਸੇਖਾ ਨੇ ਇਹਨਾਂ ਰੁਕੇ ਹੋਏ ਭਾਵੁਕ ਯਾਦਗਾਰੀ ਪਲਾਂ ਨੂੰ ਮਾਣਿਆਂ। ਇਸ ਸਮੇਂ ਲੱਗ ਰਿਹਾ ਸੀ ਪੰਛੀਆਂ ਤੇ ਸੰਗੀਤ ਦੀ ਕੋਈ ਹੱਦ /ਸਰਹੱਦ ਨਹੀਂ ਹੁੰਦੀ ।

RELATED ARTICLES
POPULAR POSTS