ਬਰੈਂਪਟਨ/ਬਿਊਰੋ ਨਿਊਜ਼
ਲੰਘੇ ਦਿਨ ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਵਲੋਂ ਨਵੇਂ ਸਾਲ ਦੀ ਆਮਦ ਸੰਬੰਧੀ ਵਿਸ਼ੇਸ਼ ਪ੍ਰੋਗਰਾਮ ਰਾਮਗੜ੍ਹੀਆ ਭਵਨ ਦੀ ਬਿਲਡਿੰਗ ਵਿਚ ਕੀਤਾ ਗਿਆ, ਇਸ ਮੌਕੇ ਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ”ਧੁਰ ਕਿ ਬਾਣੀ ਆਈ ਜਿੰਨ ਸਗਲੀ ਚਿੰਤ ઠਮਿਟਾਈ” ਦੇ ઠਮਹਾਂਵਾਕ ਅਨੁਸਾਰ ਸ਼੍ਰੀ ਅਖੰਡ ਪਾਠ ਸਾਹਿਬ ਮਿਤੀ 30 ਦਸੰਬਰ 2016 ਨੂੰ ਆਰੰਭ ઠਕੀਤੇ ਗਏ ਅਤੇ ਨਵੇਂ ઠਸਾਲ (1 ਜਨਵਰੀ 2017) ਨੂੰ ਜੀ ਆਇਆ ਕਹਿਣ ਲਈ 31 ਦਸੰਬਰ ਰਾਤ ਨੂੰ 11 ਵਜੇ ਤੋਂ ਲੈ ਕੇ 12:05 ਵਜੇ ਤੱਕ ਗੁਰਬਾਣੀ ਕੀਰਤਨ ਗਾਇਨ ਕੀਤਾ ਗਿਆ ਅਤੇ ਜੈ ਕਾਰਿਆ ਦੀ ਗੂੰਜ ਵਿੱਚ ਨਵੇਂ ઠਸਾਲ 2017 ਦੀ ਪਹਿਲੀ ਸਵੇਰ ਨੂੰ ਜੀ ਆਇਆਂ ਨੂੰ ਕਿਹਾ ਗਿਆ। ਉਪਰੰਤ ਸੰਗਤ ਵਲੋਂ ਤਿਆਰ ਕੀਤਾ ਕੜਾਹ ਪ੍ਰਸ਼ਾਦ ਵਰਤਾਉਣ ਤੋਂ ਬਾਅਦ ਦੁੱਧ ਦਾ ਲੰਗਰ ਵਿਸ਼ੇਸ਼ ਤੌਰ ਤੇ ਤਿਆਰ ਕੀਤਾ ਗਿਆ ਸੀ , ਸੰਗਤ ਵਿੱਚ ਵਰਤਾਇਆ ਗਿਆ। ઠ
ਐਤਵਾਰ 1 ਜਨਵਰੀ 2017 ਨੂੰ ਸਵੇਰੇ 10:30 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਦੀ ਨਿਰਵਿਗੁਣ ਸਮਾਪਤੀ ਉਪਰੰਤ ਗੁਰਬਾਣੀ ਕੀਰਤਨ ਭਾਈ ਕੰਵਲਜੀਤ ਵਲੋਂ ਅਤੇ ਬੀਬੀ ਬਲਵੀਰ ਕੌਰ ਵਲੋਂ ਬਹੁਤ ਹੀ ਸ਼ਰਧਾ ઠਨਾਲ ਗਾਇਨ ਕੀਤਾ ਗਿਆ। ਭਾਰਤ ਤੋਂ ਆਈ ਬੀਬੀ ਰੁਪਿੰਦਰ ਰਿੰਪੀ ਨੇ ਵੀ ਧਾਰਮਿਕ ਗੀਤ ਗਾ ਕੇ ਨਵੇਂ ਵਰ੍ਹੇ ਨੂੰ ਜੀ ਆਇਆ ਕਿਹਾ। ਇਸ ਮੌਕੇ ਭਾਰੀ ਗਿਣਤੀ ਵਿਚ ਰਾਮਗੜ੍ਹੀਆ ਪਰਿਵਾਰ ਸ਼ਾਮਲ ਹੋਏ ਅਤੇ ਹੋਰ ਆਏ ਸਾਰੇ ਪਰਿਵਾਰਾਂ ਨੂੰ ਵੀ ਵਿਸ਼ੇਸ਼ ਤੌਰ ਤੇ ਜੀ ਆਇਆਂ ਕਿਹਾ। ਸਕੱਤਰ ਮਨਜੀਤ ઠਸਿੰਘ ਭੱਚੂ ਅਤੇ ਬਲਜਿੰਦਰ ਸਿੰਘ ਜਗਦਿਉ ਵਲੋਂ ਸੰਗਤਾਂ ਨੂੰ ਜੀ ਆਇਆ ਕਿਹਾ ਅਤੇ ਦਲਜੀਤ ਸਿੰਘ ਗੈਦੂ ਨੇ 2016 ਵਿਚ ਮਨਾਏ ਗਏ ਪ੍ਰੋਗਰਾਮਾਂ ਸੰਬੰਧੀ ਜਾਣਕਾਰੀ ਦਿਤੀ ਅਤੇ ਰਾਮਗੜ੍ਹੀਆ ਸਿੱਖ ਫਾਉਨਡੇਸ਼ਨ ਵਲੋਂ ਇਸ ਸਾਲ ਵਿਚ ਮਨਾਏ ਜਾਣ ਵਾਲੇ ਪਰੋਗਰਾਮਾਂ ਦੀ ਵੇਰਵੇ ਸਾਹਿਤ ਜਾਣਕਾਰੀ ਦਿੱਤੀ ਅਤੇ ਸਾਰਿਆਂ ਨੂੰ ਜੀ ਆਇਆਂ ਕਹਿਣ ਤੋਂ ਬਾਅਦ ਸੰਗਤ ਦਾ ਧੰਨਵਾਦ ਕੀਤਾ।ਅੰਤ ਵਿੱਚ ਅਮਰੀਕਾ ਤੋਂ ਆਏ ਹਰਦਿਆਲ ਸਿੰਘ ਞੀਤਾ ਦੇ ਸਪੁਤਰ ਦਾ ਵਿਸ਼ੇਸ਼ ઠਤੌਰ ‘ਤੇ ਸਨਮਾਨ ਕੀਤਾ ਗਿਆ। ਹੋਰ ਕੋਈ ਵੀ ਜਾਣਕਾਰੀ 416 305 9878 ਤੇ ਲਈ ਜਾ ਸਕਦੀ ਹੈ ਜੀ।
Check Also
ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ
ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …